ਸ਼੍ਰੀਨਿਵਾਸ ਮੱਦੁਲਾ ਨੇ ਨੇਵੀ ਦੇ ਪੱਛਮੀ ਬੇੜੇ ਦੀ ਕਮਾਨ ਸੰਭਾਲੀ
Friday, Jul 31, 2026 - 05:03 PM (IST)
ਮੁੰਬਈ (ਏਜੰਸੀ)- ਰੀਅਰ ਐਡਮਿਰਲ ਸ਼੍ਰੀਨਿਵਾਸ ਮੱਦੁਲਾ ਨੇ ਮੁੰਬਈ ਵਿਚ ਭਾਰਤੀ ਨੇਵੀ ਦੇ ਪੱਛਮੀ ਬੇੜੇ ਦੀ ਕਮਾਨ ਸੰਭਾਲ ਲਈ ਹੈ। ਨੇਵੀ ਦੇ ਇਕ ਅਧਿਕਾਰਤ ਬਿਆਨ ਅਨੁਸਾਰ, ਉਨ੍ਹਾਂ ਨੇ ਵਾਈਸ ਐਡਮਿਰਲ ਵਿਵੇਕ ਦਹੀਆ ਤੋਂ ਨੇਵੀ ਦੀ ਪੱਛਮੀ ਕਮਾਨ ਦੇ ਬੇੜੇ ਦਾ ਕਾਰਜਭਾਰ ਸੰਭਾਲਿਆ। ਇਸ ਦਾ ਹੈੱਡਕੁਆਰਟਰ ਮੁੰਬਈ ਵਿਚ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ 1 ਜਨਵਰੀ 1994 ਨੂੰ ਨੇਵੀ ਵਿਚ ਸ਼ਾਮਲ ਹੋਏ ਫਲੈਗ ਅਫਸਰ ਰਾਸ਼ਟਰੀ ਰੱਖਿਆ ਅਕਾਦਮੀ, ਖੜਗਵਾਸਲਾ (ਪੁਣੇ), ਯੂਨਾਈਟਿਡ ਸਟੇਟਸ ਮਰੀਨ ਕਾਰਪਸ ਕਮਾਂਡ ਐਂਡ ਸਟਾਫ ਕਾਲਜ, ਵਰਜੀਨੀਆ ਅਤੇ ਨੇਵਲ ਵਾਰ ਕਾਲਜ, ਗੋਆ ਦੇ ਸਾਬਕਾ ਵਿਦਿਆਰਥੀ ਹਨ।
