ਸ਼੍ਰੀਨਗਰ: ਅੱਤਵਾਦੀਆਂ ਵੱਲੋਂ ਪੁਲਸ 'ਤੇ ਸ਼ਰੇਆਮ ਗੋਲੀਬਾਰੀ, 2 ਜਵਾਨ ਸ਼ਹੀਦ (ਵੀਡੀਓ)

2/19/2021 2:35:27 PM

ਬਾਰਜੁਲਾ- ਸ਼੍ਰੀਨਗਰ ਦੇ ਬਾਰਜੁਲਾ ਇਲਾਕੇ 'ਚ ਅੱਤਵਾਦੀਆਂ ਨੇ ਪੁਲਸ ਮੁਲਾਜ਼ਮਾਂ 'ਤੇ ਗੋਲੀਬਾਰੀ ਕਰ ਦਿੱਤੀ, ਜਿਸ 'ਚ ਜੰਮੂ ਕਸ਼ਮੀਰ ਪੁਲਸ ਦੇ 2 ਜਵਾਨ ਸ਼ਹੀਦ ਹੋ ਗਏ ਹਨ। ਘਟਨਾ ਤੋਂ ਬਾਅਦ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਗਿਆ ਹੈ ਅਤੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਅੱਤਵਾਦੀਆਂ ਦੇ ਹਮਲੇ 'ਚ ਜ਼ਖਮੀ ਪੁਲਸ ਮੁਲਾਜ਼ਮਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਸ਼ੁਰੂਆਤ 'ਚ ਅਣਪਛਾਤੇ ਲੋਕਾਂ ਵਲੋਂ ਗੋਲੀਬਾਰੀ ਦੀ ਗੱਲ ਸਾਹਮਣੇ ਆਈ ਸੀ ਪਰ ਬਾਅਦ 'ਚ ਏਜੰਸੀਆਂ ਨੇ ਅੱਤਵਾਦੀ ਹਮਲੇ ਦੀ ਪੁਸ਼ਟੀ ਕੀਤੀ। ਕਿਹਾ ਜਾ ਰਿਹਾ ਹੈ ਕਿ ਇਕ ਗਲੀ 'ਚੋਂ ਨਿਕਲੇ ਅੱਤਵਾਦੀਆਂ ਨੇ ਪੁਲਸ 'ਤੇ ਹਮਲਾ ਕੀਤਾ ਅਤੇ ਫਿਰ ਉਸੇ ਗਲੀ ਦੇ ਰਸਤੇ ਦੌੜ ਨਿਕਲੇ।

ਪੁਲਸ ਵਾਲਿਆਂ 'ਤੇ ਅੱਤਵਾਦੀਆਂ ਨੇ ਬੇਹੱਦ ਕਰੀਬ ਤੋਂ ਗੋਲੀਬਾਰੀ ਕੀਤੀ ਸੀ ਅਤੇ ਦੌੜ ਗਏ। ਭਰੇ ਬਜ਼ਾਰ 'ਚ ਇਸ ਤਰ੍ਹਾਂ ਦੀ ਗੋਲੀਬਾਰੀ ਨਾਲ ਸ਼੍ਰੀਨਗਰ 'ਚ ਸਨਸਨੀ ਫੈਲ ਗਈ ਅਤੇ ਤੁਰੰਤ ਹੀ ਵੱਡੇ ਪੈਮਾਨੇ 'ਤੇ ਸੁਰੱਖਿਆ ਫ਼ੋਰਸਾਂ ਨੂੰ ਭੇਜਿਆ ਗਿਆ। ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਖਮੀ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਪਰ ਦੋਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸ਼ਹੀਦ ਹੋਏ ਜਵਾਨਾਂ 'ਚੋਂ ਇਕ ਕਾਂਸਟੇਬਲ ਸੋਹੇਲ ਹਨ।

ਇਹ ਵੀ ਪੜ੍ਹੋ : ਕਸ਼ਮੀਰ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 3 ਅੱਤਵਾਦੀ ਢੇਰ, SPO ਸ਼ਹੀਦ

ਬੀਤੇ ਤਿੰਨ ਦਿਨਾਂ 'ਚ ਜੰਮੂ ਕਸ਼ਮੀਰ 'ਚ ਇਹ ਦੂਜਾ ਅੱਤਵਾਦੀ ਹਮਲਾ ਹੈ। ਬੁੱਧਵਾਰ ਨੂੰ ਹੀ ਅੱਤਵਾਦੀਂ ਨੇ ਇਕ ਰੈਸਟੋਰੈਂਟ ਮਾਲਕ ਦੇ ਪੁੱਤ ਦਾ ਕਤਲ ਕਰ ਦਿੱਤਾ ਸੀ। ਪੁਲਸ 'ਤੇ ਹੋਏ ਅੱਤਵਾਦੀ ਹਮਲੇ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਅੱਤਵਾਦੀ ਬੇਹੱਦ ਕਰੀਬ ਆ ਕੇ ਗੋਲੀਬਾਰੀ ਕਰ ਕੇ ਦੌੜਦੇ ਦਿੱਸ ਰਹੇ ਹਨ ਪਰ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।


DIsha

Content Editor DIsha