ਸ਼੍ਰੀਨਗਰ 'ਚ ਸੀਤ ਲਹਿਰ; ਪਾਰਾ ਸਿਫਰ ਤੋਂ 5 ਡਿਗਰੀ ਹੇਠਾਂ, ਕੜਾਕੇ ਦੀ ਠੰਡ ਜਾਰੀ

Tuesday, Jan 03, 2023 - 10:37 AM (IST)

ਸ਼੍ਰੀਨਗਰ- ਕਸ਼ਮੀਰ ’ਚ ਸੀਤ ਲਹਿਰ ਹੋਰ ਤੇਜ਼ ਹੋ ਗਈ ਹੈ, ਕਿਉਂਕਿ ਸ਼੍ਰੀਨਗਰ ’ਚ ਪਾਰਾ ਸਿਫਰ ਤੋਂ 5 ਡਿਗਰੀ ਸੈਲਸੀਅਸ ਤੋਂ ਵੱਧ ਹੇਠਾਂ ਚਲਾ ਗਿਆ ਹੈ। ਜਦਕਿ ਗੁਲਮਰਗ ਤੇ ਪਹਿਲਗਾਮ ’ਚ ਇਸ ਮੌਸਮ 'ਚ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ’ਚ ਐਤਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਸਿਫਰ ਤੋਂ 5.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਇਸ ਸਰਦੀ ’ਚ ਸ਼ਹਿਰ ’ਚ ਰਾਤ ਦੇ ਤਾਪਮਾਨ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦਾ ਪਹਿਲਗਾਮ ਘੱਟੋ-ਘੱਟ ਤਾਪਮਾਨ ਸਿਫਰ ਤੋਂ 9.6 ਡਿਗਰੀ ਸੈਲਸੀਅਸ ਹੇਠਾਂ  ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ  ਗੁਲਮਰਗ, ਜੰਮੂ-ਕਸ਼ਮੀਰ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ ਸਿਫਰ ਤੋਂ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

PunjabKesari

ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ’ਚ ਇਸ ਖੇਤਰ ’ਚ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਰਾਤਾਂ ਠੰਢੀਆਂ ਅਤੇ ਦਿਨ ਥੋੜ੍ਹੇ ਗਰਮ ਰਹਿਣਗੇ। ਅਧਿਕਾਰੀਆਂ ਮੁਤਾਬਕ ਕੁਪਵਾੜਾ ਵਿਚ ਤਾਪਮਾਨ ਸਿਫਰ ਤੋਂ 5.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।

PunjabKesari


Tanu

Content Editor

Related News