ਸ਼੍ਰੀਲੰਕਾ ਦੀ ਜਲ ਸੈਨਾ ਨੇ ਗੈਰ-ਕਾਨੂੰਨੀ ਮੱਛੀ ਫੜਨ ਦੇ ਦੋਸ਼ ''ਚ 18 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ
Tuesday, Dec 03, 2024 - 04:34 PM (IST)
ਰਾਮੇਸ਼ਵਰਮ (ਏਜੰਸੀ)- ਸ਼੍ਰੀਲੰਕਾ ਦੀ ਜਲ ਸੈਨਾ ਨੇ ਮੰਗਲਵਾਰ ਨੂੰ 18 ਭਾਰਤੀ ਮਛੇਰਿਆਂ ਨੂੰ ਕਥਿਤ ਤੌਰ 'ਤੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (ਆਈ.ਐੱਮ.ਬੀ.ਐੱਲ.) ਨੂੰ ਪਾਰ ਕਰਨ ਅਤੇ ਟਾਪੂ ਦੇਸ਼ ਦੇ ਸਮੁੰਦਰੀ ਖੇਤਰ ਵਿੱਚ ਮੱਛੀਆਂ ਫੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਤਾਮਿਲਨਾਡੂ ਦੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਮਛੇਰਿਆਂ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਈ.ਐੱਮ.ਬੀ.ਐੱਲ. ਪਾਰ ਕਰਕੇ ਸ੍ਰੀਲੰਕਾ ਦੇ ਸਮੁੰਦਰੀ ਖੇਤਰ ਵਿੱਚ ਮੱਛੀਆਂ ਫੜ ਰਹੇ ਸਨ।
ਇਹ ਵੀ ਪੜ੍ਹੋ: ਖੁਸ਼ੀਆਂ ਵਿਚਾਲੇ ਉੱਜੜ ਗਈ ਦੁਨੀਆ, ਵਿਆਹ ਦੇ ਜੋੜੇ 'ਚ ਲਾੜੀ ਦੀ ਮੌਤ
ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜੇਲ੍ਹ ਵਿਚ ਬੰਦ ਮਛੇਰੇ ਪੁਡੂਚੇਰੀ ਦੇ ਕਰਾਈਕਲ ਦੇ ਰਹਿਣ ਵਾਲੇ ਸਨ, ਜਦੋਂ ਕਿ ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਛੇਰੇ ਤਾਮਿਲਨਾਡੂ ਦੇ ਪੁਡੂਕੋਟਈ ਜ਼ਿਲ੍ਹੇ ਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮਛੇਰਿਆਂ ਦੀ ਪਛਾਣ ਅਜੇ ਤੱਕ ਨਹੀਂ ਕੀਤੀ ਗਈ ਹੈ। ਇਸ ਦੌਰਾਨ, ਸ਼੍ਰੀਲੰਕਾਈ ਜਲ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਉੱਤਰੀ ਜਲ ਸੈਨਾ ਕਮਾਂਡ ਵੱਲੋਂ ਚਲਾਏ ਗਏ ਇੱਕ ਵਿਸ਼ੇਸ਼ ਅਭਿਆਨ ਵਿੱਚ 18 ਭਾਰਤੀ ਮਛੇਰਿਆਂ ਨੂੰ ਫੜਿਆ ਗਿਆ ਅਤੇ ਇੱਕ ਮੱਛੀ ਫੜਨ ਵਾਲੇ ਟ੍ਰਾਲਰ ਨੂੰ ਜ਼ਬਤ ਕੀਤਾ ਗਿਆ। ਭਾਰਤੀ ਮਛੇਰਿਆਂ ਨੂੰ ਉਨ੍ਹਾਂ ਦੀ ਜ਼ਬਤ ਕਿਸ਼ਤੀ ਸਮੇਤ ਕਾਂਕੇਸੰਤੁਰਾਈ ਬੰਦਰਗਾਹ 'ਤੇ ਲਿਜਾਇਆ ਗਿਆ ਅਤੇ ਅਗਲੀ ਕਾਨੂੰਨੀ ਕਾਰਵਾਈ ਲਈ ਸ਼੍ਰੀਲੰਕਾ ਕੋਸਟ ਗਾਰਡ ਉੱਤਰੀ ਖੇਤਰ ਦੇ ਖੇਤਰੀ ਨਿਰਦੇਸ਼ਕ ਨੂੰ ਸੌਂਪ ਦਿੱਤਾ ਗਿਆ।
ਇਹ ਵੀ ਪੜ੍ਹੋ: ਭਾਰਤੀ ਟੀਵੀ ਚੈਨਲਾਂ 'ਤੇ ਪਾਬੰਦੀ ਲਗਾਉਣ ਲਈ ਬੰਗਲਾਦੇਸ਼ ਹਾਈ ਕੋਰਟ 'ਚ ਰਿੱਟ ਪਟੀਸ਼ਨ ਦਾਇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8