ਮਥੁਰਾ ''ਚ ਸ਼੍ਰੀ ਕ੍ਰਿਸ਼ਣ ਅਸ਼ਟਮੀ ਦਾ ਆਯੋਜਨ ਪਹਿਲੀ ਵਾਰ ਨਿਜੀ ਈਵੈਂਟ ਮੈਨੇਜਮੈਂਟ ਕੰਪਨੀ ਕਰੇਗੀ

08/21/2019 1:08:01 PM

ਮਥੁਰਾ—ਮਥੁਰਾ ਦੇ ਮੰਦਰਾਂ 'ਚ ਇਸ ਸਾਲ ਜਨਮਅਸ਼ਟਮੀ ਦਾ ਤਿਉਹਾਰ 'ਮਜ਼ਬੂਤ ਭਾਰਤ-ਅਮੀਰ ਭਾਰਤ-ਅਖੰਡ ਭਾਰਤ' ਦੇ ਸੰਕਲਪ ਨਾਲ ਮਨਾਇਆ ਜਾਵੇਗਾ। ਯੋਗੀ ਅਦਿੱਤਿਆਨਾਥ ਸਰਕਾਰ ਨੇ ਇਸ ਵਾਰ ਆਸਥਾ ਦੇ ਤਿਉਹਾਰ ਨੂੰ ਈਵੈਂਟ ਕੰਪਨੀ ਰਾਹੀਂ ਸ਼ਾਨਦਾਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਵਾਰ ਅਸ਼ਟਮੀ ਤਿਉਹਾਰ 'ਤੇ ਸੋਨਾ ਜੜਿਤ ਕਾਮਧੇਨੁ ਸਵਰੂਪਾ ਗਾਂ ਜਨਮ ਤੋਂ ਬਾਅਦ ਕਾਨਹਾ ਦਾ ਦੁੱਧ ਅਭਿਸ਼ੇਕ ਕਰੇਗੀ। ਇਸ ਦੇ ਲਈ ਰਾਜਸਥਾਨ ਤੋਂ ਗਾਂ ਦਾ ਦੁੱਧ ਅਤੇ ਘਿਉ ਮੰਗਵਾਇਆ ਜਾਵੇਗਾ। ਅਸ਼ਟਮੀ ਤਿਉਹਾਰ ਸ਼ਨੀਵਾਰ 24 ਅਗਸਤ ਨੂੰ ਮਨਾਇਆ ਜਾਵੇਗਾ।

ਮਥੁਰਾ 'ਚ ਜਨਮਅਸ਼ਟਮੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਕਿਸੇ ਨਿੱਜੀ ਈਵੈਂਟ ਮੈਨੇਜਮੈਂਟ ਕੰਪਨੀ ਨੂੰ ਦਿੱਤੀ ਜਾ ਰਹੀ ਹੈ। ਸੈਰ ਸਪਾਟਾ ਵਿਭਾਗ ਨੇ ਇਸ ਲਈ ਪ੍ਰਸਤਾਵ ਮੰਗੇ ਹਨ। ਕੰਪਨੀ ਪੂਰੇ ਪ੍ਰੋਗਰਾਮ ਲਈ ਇੱਕ ਥੀਮ ਨਿਰਧਾਰਿਤ ਕਰੇਗੀ ਅਤੇ ਇਸ ਥੀਮ ਦੇ ਆਧਾਰ 'ਤੇ ਆਯੋਜਨ ਸਥਾਨ ਨੂੰ ਸਜਾਇਆ ਜਾਵੇਗਾ। ਇਸ ਲਈ ਢਾਈ ਕਰੋੜ ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ।

24 ਅਗਸਤ ਨੂੰ ਦਹੀ-ਹਾਂਡੀ ਪ੍ਰੋਗਰਾਮ-
ਸ਼੍ਰੀਕ੍ਰਿਸ਼ਣ ਜਨਮ ਸਥਾਨ ਨਿਆਸ ਦੇ ਮੁਤਾਬਕ ਮਥੁਰਾ ਦੇ ਰਾਮਲੀਲਾ ਮੈਦਾਨ 'ਤੇ ਮੁੱਖ ਪ੍ਰੋਗਰਾਮ ਹੋਵੇਗਾ। ਇਸ ਮੈਦਾਨ 'ਚ 900 ਮਹਿਮਾਨਾਂ ਦੇ ਬੈਠਣ ਦੀ ਵਿਵਸਥਾ ਕੀਤੀ ਜਾਵੇਗੀ। ਸੰਸਕ੍ਰਿਤੀ ਪ੍ਰੋਗਰਾਮ ਲਈ 60 ਫੁੱਟ ਲੰਬਾ ਅਤੇ 40 ਫੁੱਟ ਚੌੜਾ ਮੰਚ ਤਿਆਰ ਕੀਤਾ ਜਾਵੇਗਾ। ਇਸ ਮੰਚ 'ਤੇ ਐੱਲ. ਈ. ਡੀ. ਸਕ੍ਰੀਨ ਲੱਗੇਗੀ। ਈਵੈਂਟ ਮੈਨੇਜਮੈਂਟ ਕੰਪਨੀ ਨੂੰ ਇੱਥੇ ਤਿੰਨ ਅਸਥਾਈ ਗੇਟ ਬਣਾਉਣੇ ਹੋਣਗੇ। ਇਸ ਵਾਰ ਦਹੀ ਹਾਂਡੀ ਦਾ ਵੀ ਪ੍ਰੋਗਰਾਮ ਸ਼ਾਨਦਾਰ ਤਰੀਕੇ ਨਾਲ ਕੀਤਾ ਜਾਵੇਗਾ। ਮੁੰਬਈ ਦੀ ਗੈਲੇਕਸੀ ਕੰਪਨੀ ਨੂੰ ਇਹ ਜ਼ਿੰਮਵਾਰੀ ਸੌਂਪੀ ਗਈ ਹੈ। ਦਹੀ ਹਾਂਡੀ ਦਾ ਪ੍ਰੋਗਰਾਮ ਵੀ 24 ਅਗਸਤ ਨੂੰ ਹੀ ਹੋਵੇਗਾ। ਭਗਵਾਨ ਕ੍ਰਿਸ਼ਣ ਦੇ ਜਨਮ ਤੋਂ ਬਾਅਦ ਰਾਤ 12.05 ਵਜੇ ਮੰਦਰਾਂ ਅਤੇ ਘਰਾਂ 'ਚ ਸਮੁਹਿਕ ਸ਼ੰਖਾਨੰਦ ਹੋਵੇਗਾ। ਭਗਵਾਨ ਦੀ ਪੋਸ਼ਾਕ ਕੋਲਕਾਤਾ ਅਤੇ ਮਥੁਰਾ ਦੇ ਕਾਰੀਗਰ ਬਣਾ ਰਹੇ ਹਨ।


Iqbalkaur

Content Editor

Related News