ਕੋਰੋਨਾ ਮਹਾਮਾਰੀ ਮਗਰੋਂ ਭਾਰਤ ’ਚ ਸੈਰ-ਸਪਾਟਾ ਵਧਿਆ, ਇਨ੍ਹਾਂ ਧਾਰਮਿਕ ਸਥਾਨਾਂ ’ਤੇ ਸ਼ਰਧਾਲੂ ਹੋ ਰਹੇ ‘ਨਤਮਸਤਕ’

08/29/2022 5:24:45 PM

ਨਵੀਂ ਦਿੱਲੀ– ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੁਨੀਆ ਭਰ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਕ ਪਾਸੇ ਜਿੱਥੇ ਰੁਜ਼ਗਾਰ ਖੁੱਸ ਗਏ, ਉੱਥੇ ਹੀ ਵੱਡੀ ਗਿਣਤੀ ’ਚ ਲੋਕ ਆਪਣੇ ਘਰਾਂ ’ਚ ਕੈਦ ਹੋਣ ਨੂੰ ਮਜਬੂਰ ਹੋਏ। ਭਾਵੇਂ ਹੀ ਇਸ ਮਹਾਮਾਰੀ ਤੋਂ ਸਾਨੂੰ ਨਿਜ਼ਾਤ ਨਹੀਂ ਮਿਲ ਸਕੀ ਹੈ ਪਰ ਕੁਝ ਹੱਦ ਤੱਕ ਇਸ ਮਹਾਮਾਰੀ ਦੇ ਘੱਟਣ ਮਗਰੋਂ ਭਾਰਤ ’ਚ ਸੈਰ-ਸਪਾਟਾ ਵੱਧ ਫੁਲ ਰਿਹਾ ਹੈ।

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਭਵਨ ’ਚ ਹੁਣ ਨਹੀਂ ਹੋਵੇਗੀ ਭਾਜੜ ਵਰਗੀ ਘਟਨਾ, ਦਸੰਬਰ ਤੱਕ ਮਿਲੇਗੀ ਇਹ ਵੱਡੀ ਸਹੂਲਤ

PunjabKesari

ਤਿਰੂਪਤੀ ਬਾਲਾਜੀ ਮੰਦਰ ’ਚ ਸ਼ਰਧਾਲੂ ਵੱਡੀ ਗਿਣਤੀ ’ਚ ਨਤਮਸਤਕ ਹੋ ਰਹੇ ਹਨ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਮੰਦਰਾਂ ’ਚ ਵੀ ਸ਼ਰਧਾਲੂਆਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਸੀ। ਲੱਗਭਗ 3 ਸਾਲਾਂ ਬਾਅਦ ਜਨਮ ਅਸ਼ਟਮੀ ਹਫ਼ਤੇ ਦੇ ਅਖ਼ੀਰ ’ਚ ਇੱਥੇ ਘੱਟ ਤੋਂ ਘੱਟ 1,00,000 ਤੋਂ 2,00,000 ਸੈਲਾਨੀ ਆਏ। ਇਹ ਜਾਣਕਾਰੀ ਭਾਰਤ ਦੀ ਸਭ ਤੋਂ ਵੱਡੀ ਇਨ-ਬਾਊਂਡ ਟਰੈਵਲ ਕੰਪਨੀ, ਟਰੈਵਲ ਕਾਰਪੋਰੇਸ਼ਨ ਆਫ਼ ਇੰਡੀਆ ਦੇ ਐੱਮ. ਡੀ. ਦੀਪਕ ਦੇਵਾ ਨੇ ਦਿੱਤੀ। ਦੇਵਾ ਨੇ ਲੰਬੇ ਸਮੇਂ ਬਾਅਦ ਆਪਣੇ ਪਰਿਵਾਰ ਨਾਲ ਤਿਰੂਪਤੀ ਮੰਦਰ ਦਾ ਦੌਰਾ ਕੀਤਾ। ਦੇਵਾ ਅਤੇ ਉਨ੍ਹਾਂ ਦੇ ਪਰਿਵਾਰ ਵਾਂਗ ਸ਼ਰਧਾਲੂ ਅਤੇ ਸੈਲਾਨੀ ਦੇਸ਼ ਭਰ ਦੇ ਮੰਦਰਾਂ ’ਚ ਨਤਮਸਤਕ ਹੋ ਰਹੇ ਹਨ ਅਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ। 

ਇਹ ਵੀ ਪੜ੍ਹੋ- ਪ੍ਰਯਾਗਰਾਜ: ਉਫ਼ਾਨ ’ਤੇ ਗੰਗਾ-ਯਮੁਨਾ ਨਦੀਆਂ, ਵੱਡੀ ਗਿਣਤੀ ’ਚ ਲੋਕ ਹੋਏ ਬੇਘਰ, ਤਸਵੀਰਾਂ ’ਚ ਵੇਖੋ ਮੰਜ਼ਰ

ਇਨ੍ਹਾਂ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣ ਵਾਲਿਆਂ ਦੀ ਗਿਣਤੀ ਦੁੱਗਣੀ ਤੋਂ ਵੱਧ ਹੋਈ-

ਕੇਰਲ ਦੇ ਗੁਰੂਵਾਯੂਰ ਮੰਦਰ : ਕੇਰਲ ਸਥਿਤ ਗੁਰੂਵਾਯੂਰ, ਭਗਵਾਨ ਗੁਰੂਵਾਯੂਰੱਪਾ ਨੂੰ ਸਮਰਪਿਤ ਮੰਦਰ ’ਚ ਸ਼ਰਧਾਲੂਆਂ ਦੀ ਗਿਣਤੀ ਲੱਗਭਗ ਦੁੱਗਣੀ ਹੋਈ ਹੈ। ਗੁਰੂਵਾਯੂਰ ਦੇਵਸਵੋਮ ਦੇ ਚੇਅਰਮੈਨ ਵੀ. ਕੇ. ਵਿਜਯਨ ਨੇ ਕਿਹਾ ਕਿ ਆਮ ਤੌਰ ’ਤੇ 15 ਅਗਸਤ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ ’ਚ ਵਾਧਾ ਸ਼ੁਰੂ ਹੁੰਦਾ ਹੈ। ਇਸ ਵਾਰ ਮਾਰਚ, ਅਪ੍ਰੈਲ ਅਤੇ ਜੁਲਾਈ ਦੇ ਮਹੀਨਿਆਂ ’ਚ ਰੋਜ਼ਾਨਾ ਵਾਧਾ ਦਰਜ ਕੀਤਾ ਗਿਆ। ਇਸ ਮਹੀਨੇ ਰੋਜ਼ਾਨਾ 6,000 ਤੋਂ 7,000 ਸੈਲਾਨੀ ਆ ਰਹੇ ਹਨ।

PunjabKesari

ਸ੍ਰੀ ਦਰਬਾਰ ਸਾਹਿਬ : ਜੇਕਰ ਗੱਲ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਕੀਤੀ ਜਾਵੇ ਤਾਂ ਇੱਥੇ ਰੋਜ਼ਾਨਾ ਘੱਟੋ-ਘੱਟ ਇਕ ਲੱਖ ਸੰਗਤ ਨਤਮਸਤਕ ਹੋ ਰਹੀ ਹੈ, ਜੋ ਕਿ ਮਹਾਮਾਰੀ ਤੋਂ ਪਹਿਲਾਂ ਦੇ ਅੰਕੜਿਆਂ ਨਾਲੋਂ ਬਹੁਤ ਜ਼ਿਆਦਾ ਹੈ। ਹਾਲਾਂਕਿ ਹੁਣ ਤੱਕ ਜ਼ਿਆਦਾਤਰ ਸੈਲਾਨੀ ਘਰੇਲੂ ਸੈਲਾਨੀ ਹਨ ਪਰ ਅੰਤਰਰਾਸ਼ਟਰੀ ਸੈਲਾਨੀ ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਖਾਸ ਤੌਰ 'ਤੇ ਕੈਨੇਡਾ, ਆਸਟ੍ਰੇਲੀਆ ਅਤੇ ਸਿੰਗਾਪੁਰ ਤੋਂ ਪ੍ਰਵਾਸੀ ਭਾਰਤੀਆਂ ਦੇ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ- PM ਮੋਦੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

PunjabKesari

ਮਾਤਾ ਵੈਸ਼ਨੋ ਦੇਵੀ : ਮਾਤਾ ਵੈਸ਼ਨੋ ਦੇਵੀ ਮੰਦਰ ’ਚ ਰੋਜ਼ਾਨਾ 32,000 ਤੋਂ 40,000 ਤੀਰਥ ਯਾਤਰੀ ਆ ਰਹੇ ਹਨ। ਕਟੜਾ ਦੇ ਸੈਰ-ਸਪਾਟਾ ਅਧਿਕਾਰੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਭੀੜ ਕਾਰਨ ਤੀਰਥ ਯਾਤਰੀਆਂ ਨੂੰ ਕਟੜਾ ’ਚ ਬੇਸ ਕੈਂਪ ’ਤੇ ਰੋਕਣਾ ਪਿਆ। ਭੀੜ ਘੱਟ ਹੋਣ ਮਗਰੋਂ ਉਨ੍ਹਾਂ ਨੂੰ ਮੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਇਸ ਦੌਰਾਨ ਹੈਲੀਕਾਪਟਰ ਸੇਵਾਵਾਂ ਅਤੇ ਕਿਰਾਇਆ ਵੀ ਦੁੱਗਣਾ ਹੋ ਗਿਆ ਹੈ।

PunjabKesari

ਕੁਝ ਪ੍ਰਮੁੱਖ ਧਾਰਮਿਕ ਸਥਾਨਾਂ ’ਚ ਚਾਰ ਧਾਮ ਯਾਤਰਾ, ਵੈਸ਼ਨੋ ਦੇਵੀ ਮੰਦਰ, ਵੈਂਕਟੇਸ਼ਵਰ ਮੰਦਰ, ਸ੍ਰੀ ਦਰਬਾਰ ਸਾਹਿਬ, ਅਜਮੇਰ ਦਰਗਾਹ ਸ਼ਰੀਫ ਸ਼ਾਮਲ ਹਨ। ਇੰਡੀਅਨ ਹੋਟਲਜ਼ (IHCL) ਦੀ ਕਾਰਜਕਾਰੀ ਉਪ ਪ੍ਰਧਾਨ ਦੀਪਿਕਾ ਰਾਓ ਨੇ ਕਿਹਾ, "ਸਾਡੇ ਦੇਸ਼ ਦੇ ਤੀਰਥ ਸਥਾਨਾਂ ਜਿਵੇਂ ਕਿ ਅੰਮ੍ਰਿਤਸਰ, ਅਜਮੇਰ, ਤਿਰੂਪਤੀ, ਕਟੜਾ, ਵਾਰਾਣਸੀ, ਨਾਸਿਕ, ਹਰਿਦੁਆਰ, ਰਿਸ਼ੀਕੇਸ਼ ਅਤੇ ਦਵਾਰਕਾ ਵਿਚ ਸਾਡੀ ਮਜ਼ਬੂਤ ਮੌਜੂਦਗੀ ਹੈ। 


Tanu

Content Editor

Related News