ਸੰਸਦ ਦੀ ਸੁਰੱਖਿਆ ''ਚ ਵੱਡੀ ਕੁਤਾਹੀ, ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ''ਚੋਂ 2 ਨੌਜਵਾਨਾਂ ਨੇ ਮਾਰੀ ਛਾਲ
Wednesday, Dec 13, 2023 - 06:38 PM (IST)
ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ਦੀ ਕਾਰਵਾਈ ਦੌਰਾਨ ਬੁੱਧਵਾਰ ਨੂੰ ਦਰਸ਼ਕ ਗੈਲਰੀ ਤੋਂ 2 ਨੌਜਵਾਨਂ ਨੇ ਸਦਨ ਦੇ ਅੰਦਰ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਦਨ 'ਚ ਜ਼ੀਰੋ ਕਾਲ ਦੌਰਾਨ ਦੁਪਹਿਰ ਕਰੀਬ ਇਕ ਵਜੇ ਦਰਸ਼ਕ ਗੈਲਰੀ ਤੋਂ 2 ਨੌਜਵਾਨਾਂ ਨੇ ਸਦਨ 'ਚ ਛਾਲ ਮਾਰ ਦਿੱਤੀ ਅਤੇ ਇਨ੍ਹਾਂ 'ਚੋਂ ਇਕ ਮੇਜ਼ 'ਤੇ ਟੱਪਦੇ ਹੋਏ ਦੌੜ ਰਿਹਾ ਸੀ। ਸੁਰੱਖਿਆ ਕਰਮੀਆਂ ਅਤੇ ਕੁਝ ਸੰਸਦ ਮੈਂਬਰਾਂ ਨੇ ਉਸ ਨੂੰ ਘੇਰ ਲਿਆ। ਬਾਅਦ 'ਚ ਦੋਹਾਂ ਨੂੰ ਫੜ ਲਿਆ ਗਿਆ। ਪ੍ਰਧਾਨਗੀ ਸਪੀਕਰ ਰਾਜੇਂਦਰ ਅਗਰਵਾਲ ਨੇ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਕੁਝ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਸਦਨ 'ਚ ਛਾਲ ਮਾਰ ਵਾਲੇ ਵਿਅਕਤੀਆਂ ਨੇ ਕੁਝ ਅਜਿਹੇ ਪਦਾਰਥਾਂ ਦਾ ਛਿੜਕਾਅ ਕੀਤਾ, ਜਿਸ ਨਾਲ ਗੈਸ ਫ਼ੈਲ ਗਈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ : ਕੇਂਦਰ ਸਰਕਾਰ ਦਾ ਧਾਰਾ 370 ਨੂੰ ਹਟਾਉਣ ਦਾ ਫ਼ੈਸਲਾ ਰੱਖਿਆ ਬਰਕਰਾਰ
ਕਾਂਗਰਸ ਦੇ ਨੇਤਾ ਅਧੀਨ ਰੰਜਨ ਚੌਧਰੀ ਦਾ ਕਹਿਣਾ ਹੈ ਕਿ ਸਦਨ 'ਚ 2 ਲੋਕਾਂ ਨੇ ਛਾਲ ਮਾਰੀ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਐੱਸ.ਟੀ. ਹਸਨ ਨੇ ਕਿਹਾ ਕਿ ਦਰਸ਼ਕ ਗੈਲਰੀ 'ਚੋਂ 2 ਨੌਜਵਾਨਾਂ ਨੇ ਲੋਕ ਸਭਾ ਕਮਰੇ 'ਚ ਛਾਲ ਮਾਰੀ ਅਤੇ ਬੂਟ 'ਚੋਂ ਕੁਝ ਅਜਿਹੀ ਚੀਜ਼ ਨਿਕਲੀ, ਜਿਸ ਨਾਲ ਗੈਸ ਫੈਲਣੀ ਸ਼ੁਰੂ ਹੋ ਗਈ। ਉਨ੍ਹਾਂ ਕਿਹਾ,''ਇਹ ਗੈਸ ਕਿਹੋ ਜਿਹੀ ਸੀ ਇਹ ਕੋਈ ਜ਼ਹਿਰੀਲੀ ਗੈਸ ਤਾਂ ਨਹੀਂ ਸੀ। ਸਾਨੂੰ ਸੰਸਦ ਦੀ ਸੁਰੱਖਿਆ 'ਚ ਭਾਰੀ ਗੰਭੀਰ ਖਾਮੀ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਨਾਲ ਤਾਂ ਕੋਈ ਬੂਟ 'ਚ ਬੰਬ ਰੱਖ ਕੇ ਆ ਸਕਦਾ ਹੈ।'' ਹਸਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੁਰੱਖਿਆ ਕੁਤਾਹੀ 'ਤੇ ਅੱਗੇ ਧਿਆਨ ਦੇਣ ਦੀ ਜ਼ਰੂਰਤ ਹੈ। ਸੰਸਦ ਦੀ ਸੁਰੱਖਿਆ 'ਚ ਕੁਤਾਹੀ ਦੀ ਇਹ ਘਟਨਾ 2001 'ਚ ਸੰਸਦ 'ਤੇ ਹੋਏ ਅੱਤਵਾਦੀ ਹਮਲੇ ਦੀ ਬਰਸੀ ਦੇ ਦਿਨ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8