2002 ਦੇ ਗੋਧਰਾ ਦੰਗਿਆਂ ''ਤੇ ਬਣੀ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ, ਕਾਰ ਸੇਵਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ

Tuesday, Jul 16, 2024 - 04:50 AM (IST)

ਨੈਸ਼ਨਲ ਡੈਸਕ : ਸਾਲ 2002 ਦੇ ਗੋਧਰਾ ਦੰਗਿਆਂ 'ਤੇ ਬਣੀ ਫਿਲਮ 'ਗੋਧਰਾ' ਦੀ ਸੋਮਵਾਰ ਨੂੰ ਨਵੀਂ ਦਿੱਲੀ ਦੇ ਕਨਾਟ ਪਲੇਸ ਸਥਿਤ ਪੀਵੀਆਰ ਪਲਾਜ਼ਾ ਵਿਚ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਫਿਲਮ 'ਚ ਰਣਵੀਰ ਸ਼ੋਰੇ, ਮਨੋਜ ਜੋਸ਼ੀ, ਹਿਤੂ ਕਨੋਡੀਆ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਗੋਧਰਾ ਦੀ ਵਿਸ਼ੇਸ਼ ਸਕ੍ਰੀਨਿੰਗ ਵਿਚ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ, ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਅਤੇ ਰਾਜਧਾਨੀ ਦੇ ਪਤਵੰਤੇ ਸ਼ਾਮਲ ਹੋਏ। ਐੱਮਕੇ ਸ਼ਿਵਕਸ਼ ਦੁਆਰਾ ਨਿਰਦੇਸ਼ਿਤ ਇਹ ਫਿਲਮ 19 ਜੁਲਾਈ ਨੂੰ ਪਰਦੇ 'ਤੇ ਆਵੇਗੀ। ਸਪੈਸ਼ਲ ਸਕ੍ਰੀਨਿੰਗ ਵਿਚ ਫਿਲਮ ਦੇ ਨਿਰਦੇਸ਼ਕ, ਨਿਰਮਾਤਾ ਅਤੇ ਅਦਾਕਾਰ ਵੀ ਮੌਜੂਦ ਸਨ। ਇਸ ਦੌਰਾਨ ਹਾਜ਼ਰ ਲੋਕਾਂ ਨੇ ਗੋਧਰਾ ਕਾਂਡ ਵਿਚ ਮਾਰੇ ਗਏ ਕਾਰ ਸੇਵਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਹ ਵੀ ਪੜ੍ਹੋ : ਪੁਲਸੀਏ ਨੇ ਦਿਖਾਇਆ ਵਰਦੀ ਦਾ ਰੋਅਬ, ਤੇਲ ਦੇ ਪੈਸੇ ਮੰਗਣ 'ਤੇ ਪੰਪ ਮੁਲਾਜ਼ਮ ਨੂੰ 1 ਕਿਲੋਮੀਟਰ ਤਕ ਘੜੀਸਿਆ

ਇਸ ਦੌਰਾਨ ਫਿਲਮ ਦੇ ਨਿਰਮਾਤਾ ਬੀ.ਜੇ. ਪੁਰੋਹਿਤ, ਨਿਰਦੇਸ਼ਕ ਐੱਮ.ਕੇ. ਸ਼ਿਵਕਸ਼ ਅਤੇ ਅਦਾਕਾਰਾ ਦੇਨੀਸ਼ਾ ਘੁਮਰਾ ਮੌਜੂਦ ਸਨ। ਇਸ ਦੌਰਾਨ ਨਿਰਦੇਸ਼ਕ ਐੱਮ.ਕੇ ਸ਼ਿਵਕਸ਼ ਨੇ ਕਿਹਾ ਕਿ ਫਿਲਮ ਦਾ ਮਕਸਦ ਲੋਕਾਂ ਦੇ ਸਾਹਮਣੇ ਤੱਥਾਂ ਨੂੰ ਸਿੱਧਾ ਲਿਆਉਣਾ ਹੈ। ਇਹ ਫਿਲਮ 19 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਵਿਸ਼ੇ 'ਤੇ ਫਿਲਮ ਬਣਾਉਣ ਲਈ ਅਸੀਂ ਪਿਛਲੇ ਚਾਰ ਸਾਲਾਂ 'ਚ ਖੋਜ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ 'ਤੇ ਇਹ ਫਿਲਮ ਬਣਾਈ ਹੈ।

ਫਿਲਮ ਦੇ ਨਿਰਮਾਤਾ ਬੀ.ਜੇ. ਪੁਰੋਹਿਤ ਨੇ ਕਿਹਾ ਕਿ ਲੋਕ ਗੋਧਰਾ ਕਾਂਡ ਨੂੰ 2002 ਵਿਚ ਹੋਏ ਹਿੰਦੂ-ਮੁਸਲਿਮ ਦੰਗਿਆਂ ਦੇ ਰੂਪ ਵਿਚ ਜਾਣਦੇ ਹਨ। ਇਸ ਤੋਂ ਪਹਿਲਾਂ ਗੋਧਰਾ ਕੀ ਸੀ? ਕਿਹੜਾ ਸੱਚ ਹੈ ਜਿਸ ਨੂੰ ਗੁਜਰਾਤ ਦੰਗਿਆਂ ਹੇਠ ਦਬਾ ਦਿੱਤਾ ਗਿਆ ਹੈ? ਅਜਿਹਾ ਕਰਨ ਪਿੱਛੇ ਕਿਸ ਤਰ੍ਹਾਂ ਦੀ ਮਾਨਸਿਕਤਾ ਦਾ ਹੱਥ ਰਿਹਾ ਹੋਵੇਗਾ। ਇਸ ਘਟਨਾ ਵਿਚ ਮਾਰੇ ਗਏ 59 ਲੋਕਾਂ ਦਾ ਦਰਦ ਲੋਕਾਂ ਤੱਕ ਕਿਉਂ ਨਹੀਂ ਪਹੁੰਚਣ ਦਿੱਤਾ ਗਿਆ? ਅਜਿਹੇ ਸਾਰੇ ਸਵਾਲਾਂ ਦਾ ਜਵਾਬ ਫਿਲਮ ਵਿਚ ਹੈ।

ਟ੍ਰੇਨ 'ਚ ਜ਼ਿੰਦਾ ਸੜ ਗਏ ਸਨ 59 ਕਾਰ ਸੇਵਕ
ਇਸ ਦੇ ਨਾਲ ਹੀ ਫਿਲਮ ਦੇਖਣ ਤੋਂ ਬਾਅਦ ਦਰਸ਼ਕ ਐੱਸ ਰਾਹੁਲ ਨੇ ਦੱਸਿਆ ਕਿ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ 27 ਫਰਵਰੀ 2002 ਨੂੰ ਗੋਧਰਾ ਰੇਲਵੇ ਸਟੇਸ਼ਨ ਨੇੜੇ ਸਾਬਰਮਤੀ ਰੇਲ ਗੱਡੀ ਦੇ ਐੱਸ-6 ਕੋਚ ਨੂੰ ਇਕ ਹੋਰ ਭਾਈਚਾਰੇ ਵੱਲੋਂ ਅੱਗ ਲਾਉਣ ਤੋਂ ਬਾਅਦ 59 ਕਾਰ ਸੇਵਕ ਹਿੰਦੂਆਂ ਦੀ ਮੌਤ ਹੋ ਗਈ। ਇਸ ਵਿਚ 10 ਬੱਚੇ ਅਤੇ 27 ਔਰਤਾਂ ਵੀ ਸਨ। ਉਨ੍ਹਾਂ ਕਿਹਾ ਕਿ ਇਹ ਫਿਲਮ ਇਕ ਜੀਵੰਤ ਅਤੇ ਸੱਚੀ ਘਟਨਾ 'ਤੇ ਆਧਾਰਿਤ ਹੈ, ਜੋ ਪੀੜਤਾਂ ਦੇ ਇਨਸਾਫ ਲਈ ਸਫ਼ਰ ਨੂੰ ਦਰਸਾਉਂਦੀ ਹੈ। ਗੋਧਰਾ ਰਾਹੀਂ ਗੁਜਰਾਤ ਵਿਚ ਦੰਗੇ ਕਰਵਾਉਣਾ ਇਕ ਵੱਡੀ ਸਾਜ਼ਿਸ਼ ਸੀ ਅਤੇ ਇਸ ਦਾ ਮਕਸਦ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਸੂਬਾ ਸਰਕਾਰ ਨੂੰ ਬਦਨਾਮ ਕਰਨਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


DILSHER

Content Editor

Related News