ਚੀਨ ਨੂੰ ਜਵਾਬ ਦੇਣ ਦੀ ਤਿਆਰੀ, ਸਰਜੀਕਲ ਸਟ੍ਰਾਈਕ ਕਰਣ ਵਾਲੇ ਸਰਜੀਕਲ ਸਟ੍ਰਾਈਕ ਲੱਦਾਖ ''ਚ ਤਾਇਨਾਤ

Thursday, Jul 02, 2020 - 07:14 PM (IST)

ਚੀਨ ਨੂੰ ਜਵਾਬ ਦੇਣ ਦੀ ਤਿਆਰੀ, ਸਰਜੀਕਲ ਸਟ੍ਰਾਈਕ ਕਰਣ ਵਾਲੇ ਸਰਜੀਕਲ ਸਟ੍ਰਾਈਕ ਲੱਦਾਖ ''ਚ ਤਾਇਨਾਤ

ਨਵੀਂ ਦਿੱਲੀ - ਚੀਨ ਵਲੋਂ ਜਾਰੀ ਤਣਾਅ ਵਿਚਾਲੇ ਭਾਰਤ ਨੇ ਲੱਦਾਖ 'ਚ ਵਿਸ਼ੇਸ਼ ਬਲਾਂ ਦੀ ਨਿਯੁਕਤੀ ਕੀਤੀ ਹੈ। ਸੂਤਰਾਂ ਮੁਤਾਬਕ, ਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਪੈਰਾ ਸਪੈਸ਼ਲ ਫੋਰਸ ਦੀ ਯੂਨਿਟ ਨੂੰ ਲੱਦਾਖ 'ਚ ਲਿਜਾਇਆ ਗਿਆ ਹੈ, ਜਿੱਥੇ ਉਹ ਅਭਿਆਸ ਕਰ ਰਹੇ ਹਨ। ਵਿਸ਼ੇਸ਼ ਬਲਾਂ ਨੇ 2017 'ਚ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਖਿਲਾਫ ਕੀਤੇ ਗਏ ਸਰਜੀਕਲ ਸਟ੍ਰਾਈਕ 'ਚ ਅਹਿਮ ਭੂਮਿਕਾ ਨਿਭਾਈ ਸੀ। ਸੂਤਰਾਂ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਨ੍ਹਾਂ ਦਾ ਇਸਤੇਮਾਲ ਚੀਨ ਖਿਲਾਫ ਵੀ ਕੀਤਾ ਜਾ ਸਕਦਾ ਹੈ।

ਵਿਸ਼ੇਸ਼ ਬਲਾਂ ਦੀਆਂ ਟੁਕੜੀਆਂ ਨੂੰ ਪੂਰਬੀ ਲੱਦਾਖ 'ਚ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾਇਆ ਗਿਆ ਹੈ, ਜਿਸ ਨੂੰ ਚੀਨ ਦੇ ਨਾਲ ਦੁਸ਼ਮਣੀ ਵਧਣ 'ਤੇ ਅੰਜਾਮ ਦੇਣਾ ਪੈ ਸਕਦਾ ਹੈ। ਭਾਰਤ 'ਚ 12 ਤੋਂ ਜ਼ਿਆਦਾ ਵਿਸ਼ੇਸ਼ ਬਲਾਂ ਦੀ ਰੈਜਿਮੈਂਟ ਹਨ ਜੋ ਵੱਖ-ਵੱਖ ਇਲਾਕੀਆਂ 'ਚ ਟ੍ਰੇਨਿੰਗ ਲੈਂਦੀਆਂ ਹਨ। ਜੰਮੂ ਅਤੇ ਕਸ਼ਮੀਰ 'ਚ ਤਾਇਨਾਤ ਵਿਸ਼ੇਸ਼ ਬਲਾਂ ਦੀਆਂ ਟੁਕੜੀਆਂ ਲੇਹ 'ਚ ਅਤੇ ਉਸਦੇ ਆਲੇ ਦੁਆਲੇ ਦੇ ਉਚਾਈ ਵਾਲੇ ਖੇਤਰਾਂ 'ਚ ਰੈਗੁਲਰ ਤੌਰ 'ਤੇ ਜੰਗੀ ਅਭਿਆਸ ਕਰਦੀਆਂ ਹਨ।


author

Inder Prajapati

Content Editor

Related News