ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੀ ਦੇਸ਼ ਦੇ ਵੋਟਰਾਂ ਨੂੰ ਖਾਸ ਅਪੀਲ
Thursday, Apr 11, 2019 - 09:22 AM (IST)

ਨਵੀਂ ਦਿੱਲੀ — ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 20 ਸੁਬਿਆਂ ਦੀਆਂ 91 ਲੋਕ ਸਭਾ ਸੀਟਾਂ ਅਤੇ ਚਾਰ ਸੂਬਿਆਂ ਦੀ ਵਿਧਾਨ ਸਭਾ ਸੀਟਾਂ 'ਤੇ ਵੀਰਵਾਰ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਲੋਕਾਂ ਨੂੰ ਇਸ ਮਹਾਉਤਸਵ 'ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ, ਲੋਕ ਸਭਾ ਚੋਣਾਂ ਦੇ ਲਈ ਅੱਜ ਪਹਿਲੇ ਪੜਾਅ ਦੀ ਵੋਟਿੰਗ ਹੈ, ਸਾਰੇ ਵੋਟਰਾਂ ਨੂੰ ਮੇਰੀ ਬੇਨਤੀ ਹੈ ਕਿ ਲੋਕਤੰਤਰ ਦੇ ਇਸ ਮਹਾਉਤਸਵ 'ਚ ਜ਼ਰੂਰ ਹਿੱਸਾ ਲਓ। ਜ਼ਿਆਦਾ ਤੋਂ ਜ਼ਿਆਦਾ ਸੰਖਿਆ 'ਚ ਵੋਟਿੰਗ ਕਰੋ, ਪਹਿਲੇ ਵੋਟ, ਫਿਰ ਜਲਪਾਨ!
लोकसभा चुनावों के लिए आज पहले चरण का मतदान है।
— Chowkidar Narendra Modi (@narendramodi) April 11, 2019
सभी मतदाताओं से मेरी विनती है कि लोकतंत्र के इस महोत्सव में जरूर हिस्सा लें।
अधिक-से-अधिक संख्या में मतदान करें। पहले मतदान, फिर जलपान!
ਅਮਿਤ ਸ਼ਾਹ ਨੇ ਟਵੀਟ ਕੀਤਾ ਹੈ ਕਿ ਤੁਹਾਡਾ ਇਕ ਵੋਟ ਉੱਤਰ ਪ੍ਰਦੇਸ਼ ਅਤੇ ਦੇਸ਼ ਤੋਂ ਜਾਤੀਵਾਦ, ਪਰਿਵਾਰਵਾਦ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਵਿਕਾਸਵਾਦ ਅਤੇ ਰਾਸ਼ਟਰਵਾਦ ਦੇ ਯੁੱਗ ਨੂੰ ਬਣਾਏ ਰੱਖਣ 'ਚ ਅਹਿਮ ਹੋਵੇਗਾ। ਉਨ੍ਹਾਂ ਨੇ ਲਿਖਿਆ ਕਿ ਦੇਸ਼ ਦੀ ਸੁਰੱਖਿਆ 'ਚ ਸਮਰਪਿਤ ਫੌਜੀਆਂ ਨੂੰ ਸਮਰੱਥ ਕਰਨ ਵਾਲੀ ਸਰਕਾਰ ਚੁਣਨ ਲਈ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿਚ ਵੋਟਿੰਗ ਕਰੋ। ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਦੀ ਵੋਟਿੰਗ 'ਚ 91 ਲੋਕ ਸਭਾ ਸੀਟਾਂ 'ਚ 1279 ਉਮੀਦਵਾਰ ਮੈਦਾਨ ਵਿਚ ਹਨ ਜਿਨ੍ਹਾਂ ਦੀ ਕਿਸਮਤ ਅੱਜ ਈ.ਵੀ.ਐਮ. ਵਿਚ ਬੰਦ ਹੋਣ ਵਾਲੀ ਹੈ।
देवभूमि उत्तराखंड वीर सेनानियों की भूमि है। देश की सुरक्षा में समर्पित सैनिकों को सशक्त करने वाली सरकार चुनने के लिये अधिक से अधिक संख्या में मतदान करें।
— Chowkidar Amit Shah (@AmitShah) April 11, 2019
आपके द्वारा डाला गया प्रत्येक वोट उत्तराखंड में विकास और देश के सैनिकों के सम्मान को बनाये रखने का आधार स्तम्भ है।