ਸੰਯੁਕਤ ਰਾਸ਼ਟਰ ਮਹਾਸਭਾ 'ਚ ਬੋਲੇ PM ਮੋਦੀ, ਕਿਹਾ-ਦੁਨੀਆ ਸਭ ਤੋਂ ਵੱਡੀ ਮਹਾਮਾਰੀ ਨਾਲ ਲੜ ਰਹੀ
Saturday, Sep 25, 2021 - 07:07 PM (IST)
ਨਵੀਂ ਦਿੱਲੀ-ਪੀ.ਐੱਮ. ਨਰਿੰਦਰ ਮੋਦੀ ਤਿੰਨੀ ਦਿਨੀਂ ਦੀ ਅਮਰੀਕੀ ਯਾਤਰਾ 'ਤੇ ਹਨ। ਪੀ.ਐੱਮ. ਮੋਦੀ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਨੂੰ ਸੰਬੋਧਿਤ ਕਰ ਰਹੇ ਹਨ। UN ਮਹਾਸਭਾ 'ਚ ਪੀ.ਐੱਮ. ਮੋਦੀ ਨੇ ਕਿਹਾ-ਦੁਨੀਆ ਸਭ ਤੋਂ ਵੱਡੀ ਮਹਾਮਾਰੀ ਨਾਲ ਲੜ ਰਹੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਦੇ ਸੰਬੋਧਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਬਦੁੱਲਾ ਸ਼ਾਹਿਦ ਨੂੰ ਪ੍ਰਧਾਨਗੀ ਅਹੁਦਾ ਸੰਭਾਲਣ ਲਈ ਵਧਾਈ ਦਿੰਦੇ ਹੋਏ ਕੀਤੀ। ਯੂ.ਐੱਨ.ਜੀ.ਏ. 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ ਡੇਢ ਸਾਲਾ ਤੋਂ ਪੂਰੇ ਵਿਸ਼ਵ 'ਚ 100 ਸਾਲ 'ਚ ਆਈ ਸਭ ਤੋਂ ਵੱਡੀ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪਣਡੁੱਬੀ ਵਿਵਾਦ ਦਰਮਿਆਨ ਬ੍ਰਿਟੇਨ ਦੇ PM ਜਾਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ
ਅਜਿਹੀ ਭਿਆਨਕ ਬੀਮਾਰੀ ਮਹਾਮਾਰੀ 'ਚ ਜਾਨ ਗੁਆਉਣ ਵਾਲੇ ਸਾਰੇ ਲੋਕਾਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਹਾਂ ਅਤੇ ਪਰਿਵਾਰਾਂ ਨਾਲ ਆਪਣੀਆਂ ਸੰਵੇਦਾਨਵਾਂ ਜ਼ਾਹਰ ਕਰਦਾ ਹਾਂ। ਸੰਬੋਧਨ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਅਤੇ ਚੀਨ ਦਾ ਨਾਂ ਲਏ ਬਿਨਾਂ ਅੱਤਵਾਦ ਅਤੇ ਵਿਸਤਾਰਵਾਦ 'ਤੇ ਜ਼ੋਰਦਾਰ ਵਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜੋ ਦੇਸ਼ ਅੱਤਵਾਦ ਦਾ ਇਸਤੇਮਾਲ ਕਰ ਰਹੇ ਹਨ ਉਨ੍ਹਾਂ ਲਈ ਵੀ ਖਤਰਾ ਹੈ। ਪੀ.ਐੱਮ. ਮੋਦੀ ਨੇ ਯੂ.ਐੱਨ.ਜੀ.ਏ. ਨੂੰ ਦੋ ਟੂਕ ਕਿਹਾ ਕਿ ਅਫਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਅੱਤਵਾਦ ਨੂੰ ਉਤਸ਼ਾਹ ਲਈ ਨਾ ਕੀਤਾ ਜਾਵੇ।
ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ 'ਚ ਭਾਰਤ ਨੂੰ ਲੋਕਤੰਤਰ ਦੀ ਜਨਨੀ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਵੀ ਜ਼ਿਕਰ ਕੀਤਾ। ਪੀ.ਐੱਮ. ਮੋਦੀ ਇਸ ਦੌਰਾਨ ਸੁਰੱਖਿਆ ਪ੍ਰੀਸ਼ਦ 'ਚ ਸਥਾਈ ਮੈਂਬਰਸ਼ਿਪ, ਅੱਤਵਾਦ ਸਮੇਤ ਵੈਕਸੀਨ ਦੀ ਮਾਨਤਾ ਨਾਲ ਜੁੜੇ ਮੁੱਦਿਆਂ 'ਤੇ ਆਪਣੀ ਗੱਲ ਰੱਖ ਸਕਦੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਦਿਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਵੀ ਮੁਲਾਕਾਤ ਕੀਤੀ ਸੀ। ਅਮਰੀਕੀ ਦੌਰੇ ਦੇ ਪਹਿਲੇ ਦਿਨ ਪੀ.ਐੱਮ. ਮੋਦੀ ਨੇ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ : ਬਲਿੰਕਨ ਤੇ ਪਾਕਿ ਦੇ ਵਿਦੇਸ਼ ਮੰਤਰੀ ਦੀ ਮੁਲਾਕਾਤ, ਅਫਗਾਨਿਸਤਾਨ ’ਤੇ ਹੋਈ ਚਰਚਾ
ਯੂ.ਐੱਨ. 'ਚ ਪੀ.ਐੱਮ. ਮੋਦੀ ਦੇ ਹੁਣ ਤੱਕ ਦੇ ਸੰਬੋਧਨ
ਦੱਸ ਦੇਈਏ ਕਿ ਸਾਲ 2014 'ਚ ਪੀ.ਐੱਮ. ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ 33 ਮਿੰਟ 45 ਸੈਕਿੰਡ ਦਾ ਸੰਬੋਧਨ ਕੀਤਾ ਸੀ। ਉਥੇ, ਸਾਲ 2015 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਮਿੰਟ 13 ਸੈਕਿੰਡ ਤੱਕ ਦਾ ਭਾਸ਼ਣ ਦਿੱਤਾ ਸੀ। ਸਾਲ 2019 'ਚ ਪੀ.ਐੱਮ. ਮੋਦੀ ਨੇ 16 ਮਿੰਟ 38 ਸੈਕਿੰਡ ਤੱਕ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕੀਤਾ ਸੀ। ਸਾਲ 2020 'ਚ ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ 21 ਮਿੰਟ ਤੱਕ ਵਰਚੁਅਲ ਮਾਧਿਅਮ ਰਾਹੀਂ ਭਾਸ਼ਣ ਦਿੱਤਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।