ਅੱਥਰੂ ਗੈਸ ਤੋਂ ਬਾਅਦ ਹੁਣ ਕਿਸਾਨਾਂ ਲਈ ਨਵਾਂ ''ਹਥਿਆਰ'' ਲਿਆਈ ਪੁਲਸ! ਬਾਰਡਰ ''ਤੇ ਪਹੁੰਚਿਆ ਸਾਊਂਡ ਕੈਨਨ

02/18/2024 5:58:21 AM

ਨੈਸ਼ਨਲ ਡੈਸਕ: ਕਿਸਾਨ ਅੰਦੋਲਨ ਅੱਜ ਛੇਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਪੰਜਾਬ-ਹਰਿਆਣਾ ਦੇ ਕਿਸਾਨ ਸਿੰਘੂ ਤੇ ਸ਼ੰਭੂ ਬਾਰਡਰ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਨਾ ਸਿਰਫ਼ ਸਖ਼ਤ ਬੈਰੀਕੇਡਿੰਗ ਕੀਤੀ ਗਈ ਹੈ, ਉੱਥੇ ਹੀ ਕਈ ਵਾਰ ਅੱਥਰੂ ਗੈਸ ਦੇ ਗੋਲਿਆਂ ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਇਸ ਮਗਰੋਂ ਹੁਣ ਪੁਲਸ ਵੱਲੋਂ ਸਾਊਂਡ ਕੈਨਨ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਸਾਊਂਡ ਕੈਨਨ ਬਾਰਡਰ 'ਤੇ ਪਹੁੰਚ ਚੁੱਕਿਆ ਹੈ। ਸੂਤਰਾਂ ਮੁਤਾਬਕ ਜੇਕਰ ਪ੍ਰਦਰਸ਼ਨਕਾਰੀ ਕਿਸਾਨ ਵੱਡੀ ਗਿਣਤੀ ਵਿਚ ਬਾਰਡਰ ਤਕ ਪਹੁੰਚ ਵੀ ਜਾਂਦੇ ਹਨ ਤੇ ਦਿੱਲੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਸ ਦੀ ਵਰਤੋਂ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਖਨੌਰੀ ਬਾਰਡਰ 'ਤੇ ਪਹੁੰਚੇ ਹਰਿਆਣਾ ਦੇ DGP, ਕਾਨੂੰਨ ਵਿਵਸਥਾ 'ਚ ਅੜਿੱਕਾ ਪਾਉਣ ਵਾਲਿਆਂ ਨੂੰ ਦਿੱਤੀ ਸਖ਼ਤ ਚਿਤਾਵਨੀ

ਸਿੰਘੂ ਬਾਰਡਰ 'ਤੇ ਸਾਊਂਡ ਗਨ ਤਾਇਨਾਤ

ਦਿੱਲੀ-ਹਰਿਆਣਾ ਬਾਰਡਰ 'ਤੇ ਕਿਸਾਨਾਂ ਖਦੇੜਣ ਲਈ ਪੁਲਸ ਵੱਖੋ-ਵੱਖਰੇ ਪੈਂਤੜੇ ਅਜ਼ਮਾ ਰਹੀ ਹੈ। ਇਸ ਲੜੀ ਤਹਿਤ ਸਿੰਘੂ ਬਾਰਡਰ 'ਤੇ ਦਿੱਲੀ ਪੁਲਸ ਨੇ ਸਾਊਂਡ ਗਨ ਤਾਇਨਾਤ ਕੈਨਨ ਤਾਇਨਾਤ ਕੀਤਾ ਹੈ। ਇਸ ਦੀ ਵਰਤੋਂ ਉਸ ਵੇਲੇ ਕੀਤੀ ਜਾਂਦੀ ਹੈ, ਜਦੋਂ ਕੋਈ ਵੱਡਾ ਪ੍ਰਦਰਸ਼ਨ ਹੋ ਰਿਹਾ ਹੋਵੇ ਜਾਂ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਹਿੰਸਕ ਹੋ ਜਾਣ। ਇਹ ਯੰਤਰ ਸੰਚਾਰ ਲਈ ਤੇ ਵਿਰੋਧ ਪ੍ਰਦਰਸ਼ਨਾਂ ਸਮੇਤ ਬਹੁਤ ਸਾਰੇ ਭੀੜ ਕੰਟਰੋਲ ਮਕਸਦ ਲਈ ਵਿਆਪਕ ਤੌਰ 'ਤੇ ਇਸਤੇਮਾਲ ਕੀਤਾ ਗਿਆ ਹੈ। ਇਹ ਡਿਵਾਈਸ ਉਦੋਂ ਸੁਰਖੀਆਂ 'ਚ ਆਇਆ ਸੀ ਜਦੋਂ 2022 ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਆਸਟ੍ਰੇਲੀਆ ਦੇ ਕੈਨਬਰਾ 'ਚ ਪ੍ਰਦਰਸ਼ਨਕਾਰੀਆਂ ਖਿਲਾਫ ਇਸਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਚੈੱਕ ਗਣਰਾਜ, ਜਰਮਨੀ, ਗ੍ਰੀਸ, ਜਾਪਾਨ, ਨਿਊਜ਼ੀਲੈਂਡ, ਪੋਲੈਂਡ, ਸਿੰਗਾਪੁਰ, ਸਪੇਨ, ਬ੍ਰਿਟੇਨ ਅਤੇ ਅਮਰੀਕਾ ਆਦਿ ਦੇਸ਼ਾਂ ਵਿਚ ਸਮੇਂ-ਸਮੇਂ 'ਤੇ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।

ਬਰਦਾਸ਼ਤ ਤੋਂ ਬਾਹਰ ਹੁੰਦੀ ਹੈ ਆਵਾਜ਼

ਸਾਊਂਡ ਕੈਨਨ ਵਿਚ ਕਾਫੀ ਸ਼ਕਤੀਸ਼ਾਲੀ ਲਾਊਡ ਸਪੀਕਰ ਲੱਗਿਆ ਹੁੰਦਾ ਹੈ ਜੋ ਲੰਬੀ ਦੂਰੀ ਤੱਕ ਤੇਜ਼ ਆਵਾਜ਼ ਪੈਦਾ ਕਰਦਾ ਹੈ। ਸਾਊਂਡ ਕੈਨਨ ਦੀ ਵਰਤੋਂ ਭੀੜ ਨੂੰ ਕੰਟਰੋਲ ਕਰਨ ਦੇ ਢੰਗ ਵਜੋਂ ਕੀਤੀ ਜਾਂਦੀ ਹੈ।  ਇਸ ਦੀ ਡੈਸੀਬਲ ਸਮਰੱਥਾ ਡਿਵਾਈਸ ਤੋਂ ਇਕ ਮੀਟਰ 'ਤੇ ਮਾਪੀ ਗਈ 160 dB ਤੱਕ ਹੈ। ਜਦੋਂ ਕਿ ਇਨਸਾਨਾਂ ਵਿਚ 50-60 dB ਤੱਕ ਆਵਾਜ਼ਾਂ ਸੁਣਨ ਦੀ ਸਮਰੱਥਾ ਹੁੰਦੀ ਹੈ। ਇਸ ਦੇ ਸਿੱਟੇ ਵਜੋਂ ਪ੍ਰਦਰਸ਼ਨਕਾਰੀਆਂ ਕੋਲ ਪਿੱਛੇ ਹਟਣ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਰਹਿੰਦਾ। ਇਸ ਯੰਤਰ ਦੀ ਵਰਤੋਂ ਸਮੁੰਦਰੀ ਡਾਕੂਆਂ ਦਾ ਮੁਕਾਬਲਾ ਕਰਨ ਲਈ ਘੇਰਾਬੰਦੀ ਦੀਆਂ ਸਥਿਤੀਆਂ ਵਿਚ ਗੱਲਬਾਤ ਕਰਨ ਲਈ ਕੀਤੀ ਜਾਂਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ: ਹਰਿਆਣਾ ਸਰਕਾਰ ਨੇ 2 ਦਿਨ ਹੋਰ ਵਧਾਈ 7 ਜ਼ਿਲ੍ਹਿਆਂ ਵਿਚ ਇੰਟਰਨੈੱਟ 'ਤੇ ਪਾਬੰਦੀ

ਸੁਣਨ ਦੀ ਸਮਰੱਥਾ ਵੀ ਹੋ ਸਕਦੀ ਹੈ ਪ੍ਰਭਾਵਿਤ

ਸਾਊਂਡ ਗਨ ਨੂੰ  Long Range Acoustic Device (LRAD) ਵੀ ਕਿਹਾ ਜਾਂਦਾ ਹੈ। ਅਸਲ ਵਿਚ LRAD ਯਾਨੀ ਸਾਊਂਡ ਗਨ ਇਕ ਗੈਰ-ਘਾਤਕ ਹਥਿਆਰ ਹੈ। ਇਹ ਉੱਚ ਡੈਸੀਬਲ ਸਮਰੱਥਾ ਦੀ ਆਵਾਜ਼ ਪੈਦਾ ਕਰਦਾ ਹੈ। ਜਿਸ ਨਾਲ ਸੁਣਨ ਦੀ ਸਮਰੱਥਾ 'ਤੇ ਵੀ ਅਸਰ ਪੈ ਸਕਦਾ ਹੈ। ਇਹ ਸਿਰਫ ਬਹੁਤ ਜ਼ਰੂਰੀ ਹਾਲਾਤ ਵਿਚ ਹੀ ਵਰਤਿਆ ਜਾਂਦਾ ਹੈ। ਫਿਲਹਾਲ ਇਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਸਿੰਘੂ ਬਾਰਡਰ 'ਤੇ ਢੱਕ ਕੇ ਰੱਖਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News