ਸੋਨੀਆ ਗਾਂਧੀ ਨੇ ਲਿਖੀ ਪੀ.ਐੱਮ. ਮੋਦੀ ਨੂੰ ਚਿੱਠੀ

09/21/2017 5:01:18 PM

ਨਵੀਂ ਦਿੱਲੀ— ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਯਕੀਨੀ ਕਰਨ ਲਈ ਸੰਸਦ 'ਚ ਜਲਦ ਤੋਂ ਜਲਦ ਬਿੱਲ ਪਾਸ ਕਰਵਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਬੁੱਧਵਾਰ ਨੂੰ ਲਿਖੇ ਇਕ ਪੱਤਰ 'ਚ ਕਾਂਗਰਸ ਦੀ ਚੇਅਰਪਰਸਨ ਨੇ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਰਾਜ ਸਭਾ ਨੇ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦਾ ਬਿੱਲ 9 ਮਾਰਚ 2010 ਨੂੰ ਹੀ ਪਾਸ ਕਰ ਦਿੱਤਾ ਹੈ ਪਰ ਇਸ ਦੇ ਬਾਅਦ ਤੋਂ ਇਹ ਲੋਕ ਸਭਾ 'ਚ ਕਿਸੇ ਨਾ ਕਿਸੇ ਕਾਰਨ ਪੈਂਡਿੰਗ ਹੈ। 
ਪੱਤਰ 'ਚ ਗਾਂਧੀ ਨੇ ਲਿਖਿਆ ਕਿ ਮੇਰੀ ਤੁਹਾਨੂੰ ਅਪੀਲ ਹੈ ਕਿ ਲੋਕ ਸਭਾ 'ਚ ਤੁਹਾਡੀ ਪਾਰਟੀ ਨੂੰ ਬਹੁਮਤ ਪ੍ਰਾਪਤ ਹੈ ਅਤੇ ਤੁਸੀਂ ਇਸ ਦਾ ਫਾਇਦਾ ਚੁੱਕਦੇ ਹੋਏ ਬਿੱਲ ਨੂੰ ਜਲਦ ਪਾਸ ਕਰਵਾਓ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕਾਂਗਰਸ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਪੂਰਾ ਸਹਿਯੋਗ ਕਰੇਗੀ। ਇਹ ਬਿੱਲ ਮਹਿਲਾ ਮਜ਼ਬੂਤੀਕਰਨ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਹੋਵੇਗਾ।
ਜ਼ਿਕਰਯੋਗ ਹੈ ਕਿ ਸੰਸਦ 'ਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦਾ ਬਿੱਲ 2010 'ਚ ਪਾਸ ਕਰਵਾ ਲਿਆ ਗਿਆ ਸੀ ਪਰ ਲੋਕ ਸਭਾ 'ਚ ਸਮਾਜਵਾਦੀ ਪਾਰਟੀ, ਬੀ.ਐੱਸ.ਪੀ. ਅਤੇ ਰਾਸ਼ਟਰੀ ਜਨਤਾ ਦਲ ਵਰਗੀਆਂ ਪਾਰਟੀਆਂ ਦੇ ਭਾਰੀ ਵਿਰੋਧ ਕਾਰਨ ਇਹ ਬਿੱਲ ਪਾਸ ਨਹੀਂ ਹੋ ਸਕਿਆ। ਇਸੇ ਕਾਰਨ ਦਲਿਤ, ਪਿਛੜੇ ਵਰਗ ਦੀਆਂ ਔਰਤਾਂ ਲਈ ਵੱਖ ਤੋਂ ਰਾਖਵਾਂਕਰਨ ਦੀ ਮੰਗ ਹੋ ਰਹੀ ਹੈ।


Related News