ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ
Wednesday, Feb 05, 2020 - 10:32 PM (IST)

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਬੁੱਧਵਾਰ ਸਰ ਗੰਗਾ ਰਾਮ ਹਸਪਤਾਲ ਤੋਂ ਛੁੱਟੀ ਮਿਲ ਗਈ। ਪੇਟ ’ਚ ਇਨਫੈਕਸ਼ਨ ਕਾਰਣ ਉਨ੍ਹਾਂ ਨੂੰ ਇਥੇ ਐਤਵਾਰ ਸ਼ਾਮ ਨੂੰ ਦਾਖਲ ਕਰਵਾਇਆ ਗਿਆ ਸੀ।
ਸਰ ਗੰਗਾ ਰਾਮ ਹਸਪਤਾਲ ਦੇ ਚੇਅਰਮੈਨ (ਨਿਰਦੇਸ਼ਕ ਮੰਡਲ) ਡਾ. ਡੀ. ਐੱਸ. ਰਾਣਾ ਦੇ ਹਵਾਲੇ ਤੋਂ ਜਾਰੀ ਮੈਡੀਕਲ ਬੁਲੇਟਿਨ ’ਚ ਦੱਸਿਆ ਗਿਆ ਕਿ ਉਨ੍ਹਾਂ ਦੇ ਪੇਟ ’ਚ ਜੋ ਇਨਫੈਕਸ਼ਨ ਸੀ, ਉਹ ਦੂਰ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਅੱਜ ਸਵੇਰੇ ਛੁੱਟੀ ਦੇ ਦਿੱਤੀ ਗਈ। ਛੁੱਟੀ ਦਿੰਦੇ ਸਮੇਂ ਉਨ੍ਹਾਂ ਦੀ ਹਾਲਤ ਨਾਰਮਲ ਸੀ। ਕਾਂਗਰਸ ਪ੍ਰਧਾਨ ਸ਼ਨੀਵਾਰ ਨੂੰ ਸੰਸਦ ’ਚ ਕੇਂਦਰੀ ਬਜਟ ਪੇਸ਼ ਕਰਨ ਦੌਰਾਨ ਮੌਜੂਦ ਨਹੀਂ ਸੀ।