ਸੋਨੀਆ ਗਾਂਧੀ ਨੇ ਕੋਰੋਨਾ ਨੂੰ ਲੈ ਕੇ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ, ਸਾਰੇ ਦਲਾਂ ਦੀ ਬੈਠਕ ਦੀ ਮੰਗ ਦੋਹਰਾਈ

Monday, May 10, 2021 - 02:00 PM (IST)

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਗੰਭੀਰ ਸਥਿਤੀ ਨੂੰ ਲੈ ਕੇ ਸੋਮਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਸੋਨੀਆ ਨੇ ਸਰਕਾਰ 'ਤੇ ਜ਼ਿੰਮੇਵਾਰੀਆਂ ਤੋਂ ਪੱਲਾ ਝਾੜਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਾਸ਼ਟਰੀ ਇੱਛਾ ਸ਼ਕਤੀ ਅਤੇ ਸੰਕਲਪ ਨੂੰ ਪ੍ਰਦਰਸ਼ਿਤ ਕਰਨ ਲਈ ਸਾਰੇ ਦਲਾਂ ਦੀ ਬੈਠਕ ਬੁਲਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ. ਸੀ.) ਦੀ ਡਿਜ਼ੀਟਲ ਬੈਠਕ 'ਚ ਇਹ ਵੀ ਕਿਹਾ ਕਿ ਸਾਰਿਆਂ ਨੂੰ ਟੀਕਾ ਲੱਗਣਾ ਚਾਹੀਦਾ ਅਤੇ ਟੀਕਾਕਰਨ ਦੇ ਖਰਚ ਦਾ ਵਹਿਨ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ। ਸੋਨੀਆ ਨੇ ਸੀ.ਡਬਲਿਊ.ਸੀ. ਦੀ ਪਿਛਲੀ ਬੈਠਕ ਦਾ ਜ਼ਿਕਰ ਕਰਦੇ ਹੋਏ ਕਿਹਾ,''ਪਿਛਲੀ 17 ਅਪ੍ਰੈਲ ਨੂੰ ਅਸੀਂ ਲੋਕ ਮਿਲੇ ਸੀ। ਇਸ ਤੋਂ ਬਾਅਦ 4 ਹਫ਼ਤਿਆਂ ਦੌਰਾਨ ਕੋਰੋਨਾ ਦੇ ਹਾਲਾਤ ਹੋਰ ਭਿਆਨਕ ਹੋ ਗਏ। ਸਰਕਾਰ ਦੀਆਂ ਨਾਕਾਮੀਆਂ ਹੋਰ ਵੀ ਸਾਹਮਣੇ ਆ ਗਈਆਂ। ਵਿਗਿਆਨੀ ਸਲਾਹ ਨੂੰ ਜਾਣਬੁੱਝ ਕੇ ਨਜ਼ਰਅੰਦਾਜ ਕੀਤਾ ਗਿਆ।''

ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਮਹਾਮਾਰੀ ਨੂੰ ਲੈ ਕੇ ਲਾਪਰਵਾਹੀ ਵਰਤੀ ਅਤੇ 'ਸੁਪਰ ਸਪ੍ਰੇਡਰ (ਸੰਕਰਮਣ ਦਾ ਪ੍ਰਸਾਰ ਕਰਨ ਵਾਲੇ) ਪ੍ਰੋਗਰਾਮਾਂ ਨੂੰ ਜਾਣਬੁੱਝ ਕੇ ਮਨਜ਼ੂਰੀ ਦਿੱਤੀ ਗਈ, ਜਿਸ ਦੀ ਦੇਸ਼ ਭਾਰੀ ਕੀਮਤ ਚੁਕਾ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ,''ਦੇਸ਼ 'ਚ ਸਿਹਤ ਵਿਵਸਥਾ ਨਸ਼ਟ ਹੋ ਚੁਕੀ ਹੈ। ਟੀਕਾਕਰਨ ਦੀ ਗਤੀ ਬਹੁਤ ਹੌਲੀ ਹੈ ਅਤੇ ਇਸ ਦਾ ਵਿਸਥਾਰ ਉਸ ਗਤੀ ਨਾਲ ਨਹੀਂ ਕੀਤਾ ਜਾ ਰਿਹਾ ਹੈ, ਜਿਸ ਦੀ ਜ਼ਰੂਰਤ ਹੈ।'' ਉਨ੍ਹਾਂ ਅਨੁਸਾਰ,''ਮੋਦੀ ਸਰਕਾਰ ਨੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਲਿਆ ਹੈ। ਉਸ ਨੇ ਸੂਬਿਆਂ ਨੂੰ 18 ਤੋਂ 45 ਸਾਲ ਤੱਕ ਦੇ ਕਰੋੜਾਂ ਲੋਕਾਂ ਦੇ ਟੀਕਾਕਰਨ ਦੇ ਖਰਚ ਦਾ ਬੋਝ ਸੂਬਿਆਂ 'ਤੇ ਪਾ ਦਿੱਤਾ ਹੈ।'' 

ਸੋਨੀਆ ਨੇ ਦੋਸ਼ ਲਗਾਇਆ,''ਇਹ ਸ਼ਰਮਨਾਕ ਹੈ ਕਿ ਕੇਂਦਰ ਸਰਕਾਰ ਵਿਰੋਧੀ ਸ਼ਾਸਿਤ ਸੂਬਿਆਂ ਨਾਲ ਲਗਾਤਾਰ ਭੇਦਭਾਵ ਕਰ ਰਹੀ ਹੈ।'' ਕੋਰੋਨਾ ਮਹਾਮਾਰੀ ਦੇ ਸਮੇਂ ਮਿਲ ਰਹੀ ਵਿਦੇਸ਼ੀ ਮਦਦ ਦਾ ਜ਼ਿਕਰ ਕਰਦੇ ਹੋਏ ਸੋਨੀਆ ਨੇ ਕਿਹਾ,''ਕਾਂਗਰਸ ਵਲੋਂ ਅਸੀਂ ਉਨ੍ਹਾਂ ਸਾਰੇ ਦੇਸ਼ਾਂ ਅਤੇ ਸੰਗਠਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਜੋ ਵੱਖ-ਵੱਖ ਤਰੀਕਿਆਂ ਨਾਲ ਸਾਡੀ ਮਦਦ ਕਰ ਰਹੇ ਹਨ।'' ਉਨ੍ਹਾਂ ਨੇ ਕਿਹਾ,''ਅਸੀਂ ਸਿਹਤ ਸੰਬੰਧੀ ਐਮਰਜੈਂਸੀ ਦੀ ਅਚਾਨਕ ਆਈ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਸਾਨੂੰ ਮੋਦੀ ਸਰਕਾਰ ਨੂੰ ਵਾਰ-ਵਾਰ ਇਹ ਅਪੀਲ ਕਰਨਾ ਹੋਵੇਗੀ ਕਿ ਸਾਰੇ ਦਲਾਂ ਦੀ ਬੈਠਕ ਬੁਲਾਈ ਜਾਵੇ ਤਾਂ ਕਿ ਰਾਸ਼ਟਰੀ ਇੱਛਾ ਸ਼ਕਤੀ ਅਤੇ ਸੰਕਲਪ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ। ਸੋਨੀਆ ਨੇ ਕੋਰੋਨਾ ਵਿਰੁੱਧ ਲੜਾਈ 'ਚ ਕੇਂਦਰ ਸਰਕਾਰ ਨਾਲ ਖੜ੍ਹੇ ਰਹਿਣ ਦੀ ਵਚਨਬੱਧਤਾ ਦੋਹਰਾਉਂਦੇ ਹੋਏ ਕਿਹਾ ਕਿ ਟੀਕਾਕਰਨ ਦਾ ਵਿਸਥਾਰ ਕਰਨਾ ਹੋਵੇਗਾ ਅਤੇ ਇਹ ਯਕੀਨੀ ਕਰਨਾ ਹੋਵੇਗਾ ਕਿ ਟੀਕੇ ਤੋਂ ਕੋਈ ਛੁੱਟ ਨਾ ਜਾਵੇ।


DIsha

Content Editor

Related News