ਕਾਂਗਰਸ ਪ੍ਰਧਾਨ ਚੋਣ: ਸੋਨੀਆ ਗਾਂਧੀ ਨੇ ਪਾਈ ਵੋਟ, ਕਿਹਾ- ਇਸ ਦਿਨ ਦੀ ਲੰਮੇ ਸਮੇਂ ਤੋਂ ਸੀ ਉਡੀਕ

Monday, Oct 17, 2022 - 11:44 AM (IST)

ਕਾਂਗਰਸ ਪ੍ਰਧਾਨ ਚੋਣ: ਸੋਨੀਆ ਗਾਂਧੀ ਨੇ ਪਾਈ ਵੋਟ, ਕਿਹਾ- ਇਸ ਦਿਨ ਦੀ ਲੰਮੇ ਸਮੇਂ ਤੋਂ ਸੀ ਉਡੀਕ

ਨਵੀਂ ਦਿੱਲੀ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਪਾਰਟੀ ਦੇ ਅਗਲੇ ਪ੍ਰਧਾਨ ਲਈ ਹੋ ਰਹੀਆਂ ਚੋਣਾਂ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟਿੰਗ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਉਹ ਚੋਣਾਂ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸੀ। ਸੋਨੀਆ ਨਾਲ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਵੋਟ ਪਾਈ। 

ਇਹ ਵੀ ਪੜ੍ਹੋ- ਪ੍ਰਧਾਨ ਚੋਣ: ਕੌਣ ਹੋਵੇਗਾ ਕਾਂਗਰਸ ਦਾ ‘ਕਿੰਗ’ ਖੜਗੇ ਜਾਂ ਥਰੂਰ? ਵੋਟਿੰਗ ਸ਼ੁਰੂ

PunjabKesari

ਵੋਟਿੰਗ ਸਵੇਰੇ 10 ਵਜੇ ਸ਼ੁਰੂ ਹੋ ਚੁੱਕੀ ਹੈ, ਜੋ ਕਿ ਸ਼ਾਮ 4 ਵਜੇ ਤੱਕ ਪਵੇਗੀ। ਪਾਰਟੀ ਦੇ ਸੀਨੀਅਰ ਨੇਤਾਵਾਂ ਪੀ. ਚਿਦਾਂਬਰਮ ਅਤੇ ਜੈਰਾਮ ਰਮੇਸ਼ ਸਮੇਤ ਕਈ ਨੇਤਾਵਾਂ ਨੇ ਵੀ  ਵੋਟ ਪਾਈ। ਪਾਰਟੀ ਹੈੱਡਕੁਆਰਟਰ ’ਚ ਚਿਦਾਂਬਰਮ ਨੇ ਸਭ ਤੋਂ ਪਹਿਲਾਂ ਵੋਟ ਪਾਈ। ਇਸ ਤੋਂ ਬਾਅਦ ਜੈਰਾਮ ਰਮੇਸ਼, ਅਜੇ ਮਾਕਨ ਅਤੇ ਹੋਰ ਨੇਤਾਵਾਂ ਨੇ ਵੋਟ ਪਾਈ।

ਇਹ ਵੀ ਪੜ੍ਹੋ- ਦੇਸ਼ ’ਚ ਪਹਿਲੀ ਵਾਰ ਹਿੰਦੀ ’ਚ ਹੋਵੇਗੀ MBBS ਦੀ ਪੜ੍ਹਾਈ, ਅਮਿਤ ਸ਼ਾਹ ਨੇ ਕਿਤਾਬਾਂ ਕੀਤੀਆਂ ਰਿਲੀਜ਼

PunjabKesari

ਦੱਸ ਦੇਈਏ ਕਿ ਕਾਂਗਸ ਪ੍ਰਧਾਨ ਅਹੁਦੇ ਦੀ ਚੋਣ ਲਈ ਸੀਨੀਅਰ ਨੇਤਾ ਮਲਿਕਾਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਸਿੱਧਾ ਮੁਕਾਬਲਾ ਹੈ। ਇਹ ਚੋਣਾਂ  ਤੋਂ ਬਾਅਦ ਪਾਰਟੀ ਨੂੰ 24 ਤੋਂ ਵੱਧ ਸਾਲਾਂ ’ਚ ਇਕ ਗੈਰ-ਗਾਂਧੀ ਪ੍ਰਧਾਨ ਮਿਲਣਾ ਤੈਅ ਹੈ। ਕਾਂਗਰਸ ਦੇ ਕਰੀਬ 9 ਹਜ਼ਾਰ ਤੋਂ ਵੱਧ ਡੇਲੀਗੇਟਸ ਅੱਜ ਪਾਰਟੀ ਪ੍ਰਧਾਨ ਨੂੰ ਚੁਣਨ ਲਈ ਵੋਟ ਪਾਉਣਗੇ। ਚੋਣਾਂ ਦੇ ਨਤੀਜੇ ਦਾ ਐਲਾਨ 19 ਅਕਤੂਬਰ ਨੂੰ ਹੋਵੇਗਾ।

ਇਹ ਵੀ ਪੜ੍ਹੋ- ਕਾਂਗਰਸ ਦੇ ਡੀ. ਐੱਨ. ਏ. ’ਚ 100 ਸਾਲਾਂ ਤੋਂ ਗਾਂਧੀ ਪਰਿਵਾਰ ਦਾ ਖੂਨ: ਸ਼ਸ਼ੀ ਥਰੂਰ


author

Tanu

Content Editor

Related News