ਰਾਹੁਲ ਨੂੰ ਕਾਂਗਰਸ ਸੌਂਪ, ਸੋਨੀਆ ਨੇ ਕੀਤਾ ਰਿਟਾਇਰਮੈਂਟ ਦਾ ਐਲਾਨ

Friday, Dec 15, 2017 - 01:07 PM (IST)

ਰਾਹੁਲ ਨੂੰ ਕਾਂਗਰਸ ਸੌਂਪ, ਸੋਨੀਆ ਨੇ ਕੀਤਾ ਰਿਟਾਇਰਮੈਂਟ ਦਾ ਐਲਾਨ

ਨਵੀਂ ਦਿੱਲੀ— ਕਾਂਗਰਸ ਪਾਰਟੀ ਦੀ ਕਮਾਨ ਬੇਟੇ ਰਾਹੁਲ ਗਾਂਧੀ ਨੂੰ ਸੌਂਪਣ ਤੋਂ ਬਾਅਦ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਰਾਜਨੀਤੀ ਤੋਂ ਰਿਟਾਇਰਮੈਂਟ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਨੀਆ ਤੋਂ ਜਦੋਂ ਪੱਤਰਕਾਰਾਂ ਨੇ ਪਾਰਟੀ 'ਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਆਪਣੀ ਰਿਟਾਇਰਮੈਂਟ ਦੀ ਗੱਲ ਕਹੀ। ਸੋਨੀਆ ਗਾਂਧੀ ਤੋਂ ਸ਼ੁੱਕਰਵਾਰ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਰਾਹੁਲ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ 'ਚ ਉਨ੍ਹਾਂ ਦਾ ਰੋਲ ਕਿਸ ਤਰ੍ਹਾਂ ਦਾ ਰਹੇਗਾ ਤਾਂ ਉਨ੍ਹਾਂ ਦਾ ਜਵਾਬ ਸੀ,''ਮੈਂ ਰਿਟਾਇਰ ਹੋ ਰਹੀ ਹਾਂ।''
ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ 1988 'ਚ ਕਾਂਗਰਸ ਦੀ ਚੇਅਰਪਰਸਨ ਬਣੀ ਸੀ। ਉਹ 19 ਸਾਲਾਂ ਤੱਕ ਕਾਂਗਰਸ ਚੇਅਰਪਰਸਨ ਅਹੁਦੇ 'ਤੇ ਰਹੀ।
ਇਹ ਤਬਦੀਲੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ 'ਚ ਨਵੇਂ ਯੁੱਗ ਦਾ ਆਉਣਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 11 ਦਸੰਬਰ ਨੂੰ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਬਿਨਾਂ ਵਿਰੋਧੀ ਤਰੀਕੇ ਨਾਲ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ ਸੀ। ਇਸ ਸੀਨੀਅਰ ਅਹੁਦੇ ਲਈ ਸਿਰਫ ਰਾਹੁਲ ਨੇ ਹੀ ਨਾਮਜ਼ਦਗੀ ਪੱਤਰ ਭਰਿਆ ਸੀ। ਸ਼ਨੀਵਾਰ ਨੂੰ ਰਾਹੁਲ ਕਾਂਗਰਸ ਦੇ ਪ੍ਰਧਾਨ ਦੇ ਤੌਰ 'ਤੇ ਅਹੁਦਾ ਸੰਭਾਲ ਸਕਦੇ ਹਨ।
ਸੋਨੀਆ ਗਾਂਧੀ ਨੇ ਅਜਿਹੇ ਸਮੇਂ 'ਚ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ, ਜਦੋਂ ਕਾਂਗਰਸ ਪਾਰਟੀ ਦੇ ਸਾਹਮਣੇ ਆਪਣਾ ਜਨਾਧਾਰ ਵਧਾਉਣ ਦੀ ਵੱਡੀ ਚੁਣੌਤੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਆਜ਼ਾਦੀ ਦੇ ਬਾਅਦ ਤੋਂ ਅੱਧੀ ਸਦੀ ਤੋਂ ਵਧ ਸਮੇਂ ਤੱਕ ਦੇਸ਼ 'ਤੇ ਸ਼ਾਸਨ ਕੀਤਾ ਹੈ ਪਰ ਭਾਜਪਾ ਦਾ ਕੱਦ ਵਧਣ ਦੇ ਨਾਲ ਹੀ ਦੇਸ਼ ਭਰ ਦੀ ਸਿਆਸੀ 'ਚ ਕਾਂਗਰਸ ਸਿਕੁੜਦੀ ਚੱਲੀ ਗਈ। ਇਕ ਸਮੇਂ ਪੂਰੇ ਦੇਸ਼ 'ਤੇ ਕਾਂਗਰਸ ਦਾ ਕੰਟਰੋਲ ਸੀ ਪਰ ਮੌਜੂਦਾ ਸਮੇਂ 'ਚ ਸਿਰਫ 5 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ 'ਚ ਉਸ ਦੀ ਸਰਕਾਰ ਹੈ। ਨਹਿਰੂ-ਗਾਂਧੀ ਪਰਿਵਾਰ ਦੇ ਵੰਸ਼ਜ ਰਾਹੁਲ (47) ਦੇ ਸਾਹਮਣੇ ਹੁਣ ਪਾਰਟੀ ਦੇ ਗਵਾਚੇ ਹੋਏ ਮਾਣ ਨੂੰ ਵਾਪਸ ਕਰਨ ਦੀ ਚੁਣੌਤੀ ਹੈ।


Related News