ਮੰਦਰਾਂ ਦੇ ਸੋਨੇ ''ਤੇ ਸੋਨੀਆ ਦੀ ਨਜ਼ਰ, ਚਵਾਨ ਤੋਂ ਕਹਾਇਆ ਆਪਣਾ ਏਜੰਡਾ
Tuesday, May 19, 2020 - 02:19 AM (IST)
ਨਵੀਂ ਦਿੱਲੀ (ਵਿਸ਼ੇਸ਼) - ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਨੇ 14 ਮਈ ਨੂੰ ਇੱਕ ਟਵੀਟ ਕੀਤਾ ਸੀ ਕਿ ਕੋਰੋਨਾ ਮਹਾਮਾਰੀ ਤੋਂ ਨਜਿੱਠਣ ਲਈ ਸਹਾਇਤਾ ਦੇ ਰੂਪ 'ਚ ਭਾਰਤ ਸਰਕਾਰ ਦੇਸ਼ਭਰ ਦੇ ਧਾਰਮਿਕ ਟਰੱਸਟ 'ਚ ਪਏ ਸੋਨੇ ਨੂੰ ਜ਼ਬਤ ਕਰੇ ਤਾਂ ਕਿ ਉਹ ਉਸ ਦਾ ਇਸਤੇਮਾਲ ਕਰ ਸਕਣ। ਉਨ੍ਹਾਂ ਨੇ ਕਿਹਾ ਸੀ ਕਿ ਵਰਲਡ ਗੋਲਡ ਕੌਂਸਲ ਦੇ ਅਨੁਸਾਰ ਇਸ ਸੋਨੇ ਦੀ ਕੀਮਤ ਇੱਕ ਟਰੀਲਿਅਨ ਡਾਲਰ ਹੈ। ਇੰਨਾ ਹੀ ਨਹੀਂ, ਚਵਾਨ ਦੇ ਇਸ ਬਿਆਨ ਦਾ ਸਮਰਥਨ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਾਰੇ ਧਾਰਮਿਕ ਸਥਾਨਾਂ ਦਾ ਸੋਨਾ ਮਨੁੱਖਤਾ ਦੀ ਸੇਵਾ 'ਚ ਇਸਤੇਮਾਲ ਕਰਣ ਦੀ ਗੱਲ 15 ਮਈ ਨੂੰ ਆਪਣੀ ਫੇਸਬੁੱਕ 'ਤੇ ਜਾਰੀ ਵੀਡੀਓ 'ਚ ਕਹੀ ਸੀ।
ਚਵਾਨ ਦੇ ਉਸ ਬਿਆਨ ਦੀ ਸਖ਼ਤ ਨਿੰਦਾ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਸਕੱਤਰ ਆਰ.ਪੀ. ਸਿੰਘ ਨੇ ਸਪੱਸ਼ਟ ਕੀਤਾ ਕਿ ਭਾਰਤ ਸਰਕਾਰ ਨੇ ਕਿਸੇ ਵੀ ਮੰਦਰ ਜਾਂ ਗੁਰਦੁਆਰੇ ਤੋਂ ਸੋਨੇ ਦੀ ਮੰਗ ਨਹੀਂ ਕੀਤੀ ਹੈ ਸਗੋਂ ਇਹ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਏਜੰਡਾ ਹੈ ਜੋ ਉਨ੍ਹਾਂ ਨੇ ਪ੍ਰਿਥਵੀ ਰਾਜ ਚਵਾਨ ਦੇ ਮੁੰਹ ਤੋਂ ਕਹਾਇਆ ਹੈ। ਇਸ ਦੇ ਨਾਲ ਹੀ, ਆਰ.ਪੀ. ਸਿੰਘ ਨੇ ਸਿਰਸਾ ਨੂੰ ਵੀ ਅਜਿਹੇ ਸੁਝਾਅ ਦਾ ਸਮਰਥਨ ਕਰਣ ਲਈ ਲੰਮੇ ਹੱਥੀ ਲਿਆ ਹੈ।