ਮਿਡ ਡੇ ਮੀਲ: 1 ਲਿਟਰ ਦੁੱਧ 'ਚ ਮਿਲਾਈ ਪਾਣੀ ਦੀ ਬਾਲਟੀ, 2 ਸਸਪੈਂਡ

11/29/2019 1:57:11 PM

ਸੋਨਭੱਦਰ—ਉਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲੇ ਦੇ ਪ੍ਰਾਇਮਰੀ ਸਕੂਲ 'ਚ ਮਿਡ ਡੇ ਮੀਲ 'ਚ ਅਨਿਯਮਿਤਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਪਨ ਬਲਾਕ ਦੇ ਸਲੈਬਨਵਾ ਪ੍ਰਾਇਮਰੀ ਸਕੂਲ 'ਚ ਬੁੱਧਵਾਰ ਨੂੰ ਇੱਕ ਲੀਟਰ ਦੁੱਧ ਨੂੰ ਇੱਕ ਬਾਲਟੀ ਪਾਣੀ ਮਿਲਾਇਆ ਗਿਆ ਅਤੇ ਉਸ ਨੂੰ 85 ਬੱਚਿਆਂ 'ਚ ਵੰਡਿਆ ਗਿਆ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਕਾਫੀ ਵੱਧ ਗਿਆ। ਇਸ ਮਾਮਲੇ 'ਚ ਅਧਿਆਪਕ ਸਮੇਤ ਇੱਕ ਹੋਰ ਨੂੰ ਸਸਪੈਂਡ ਕਰ ਦਿੱਤਾ।

PunjabKesari

ਦੱਸਣਯੋਗ ਹੈ ਕਿ ਸੋਨਭੱਦਰ ਦੇ ਚੋਪਨ ਬਲਾਕ ਦੇ ਸਲੈਬਨਵਾ ਪ੍ਰਾਇਮਰੀ ਸਕੂਲ 'ਚ ਬੁੱਧਵਾਰ ਨੂੰ ਮਿਡ ਡੇ ਮੀਲ ਦੇ ਮੀਨੂੰ ਅਨੁਸਾਰ ਬੱਚਿਆਂ ਨੂੰ ਖਾਣਾ ਦਿੱਤਾ ਗਿਆ। ਇਸ ਦੌਰਾਨ ਬੱਚਿਆਂ ਨੂੰ ਦੁੱਧ ਵੀ ਵੰਡਿਆ ਜਾਣਾ ਸੀ। ਸਕੂਲ ਦੀ ਰਸੋਈਆ ਨੇ ਦੱਸਿਆ ਹੈ ਕਿ ਉਸ ਨੂੰ 1 ਲਿਟਰ ਦੁੱਧ 'ਚ ਇੱਕ ਬਾਲਟੀ ਪਾਣੀ ਮਿਲਾ ਕੇ 85 ਬੱਚਿਆਂ ਨੂੰ ਦੇ ਦਿੱਤਾ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਕਰਨ ਪਹੁੰਚੇ ਏ.ਬੀ.ਐੱਸ.ਏ. ਮੁਕੇਸ਼ ਕੁਮਾਰ ਨੇ ਦੱਸਿਆ ਹੈ ਕਿ ਬਾਅਦ 'ਚ ਭੁੱਲ ਸੁਧਾਰ ਕਰਦੇ ਹੋਏ ਬੱਚਿਆਂ 'ਚ ਦੋਬਾਰਾ ਦੁੱਧ ਵੰਡਿਆ ਗਿਆ ਸੀ। ਇਸ ਮਾਮਲੇ 'ਚ ਹੁਣ ਬਲਾਕ ਸਿੱਖਿਆ ਅਫਸਰ ਦੇ ਖਿਲਾਫ ਕਾਰਵਾਈ ਦੇ ਲਈ ਸ਼ਾਸਨ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ।

PunjabKesari

ਇਹ ਵੀ ਦੱਸਿਆ ਜਾਂਦਾ ਹੈ ਕਿ ਸੋਨਭੱਦਰ 'ਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ 'ਤੇ ਰਾਜਨੀਤੀ ਸ਼ੁਰੂ ਹੋ ਗਈ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਇਸ ਮਸਲੇ 'ਤੇ ਸੂਬਾ ਸਰਕਾਰ ਨੂੰ ਘੇਰਿਆ ਹੈ। ਅਖਿਲੇਸ਼ ਨੇ ਟਵੀਟ ਕੀਤਾ, ''ਦਿਖਾਵਟੀ ਭਾਜਪਾ ਸਰਕਾਰ, ਮਿਲਾਵਟੀ ਪੋਸ਼ਣ ਆਹਾਰ!''


Iqbalkaur

Content Editor

Related News