ਬੀ. ਜੇ. ਪੀ. ਆਗੂ ਤੇ ਸਾਬਕਾ ‘ਬਿੱਗ ਬੌਸ’ ਮੁਕਾਬਲੇਬਾਜ਼ ਸੋਨਾਲੀ ਫੋਗਾਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Tuesday, Aug 23, 2022 - 11:02 AM (IST)

ਬੀ. ਜੇ. ਪੀ. ਆਗੂ ਤੇ ਸਾਬਕਾ ‘ਬਿੱਗ ਬੌਸ’ ਮੁਕਾਬਲੇਬਾਜ਼ ਸੋਨਾਲੀ ਫੋਗਾਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਅਤੇ ਬੀ. ਜੇ. ਪੀ. ਆਗੂ ਸੋਨਾਲੀ ਫੋਗਾਟ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਾਲੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਦੱਸ ਦਈਏ ਕਿ ਸੋਨਾਲੀ ਫੋਗਾਟ ਗੋਆ 'ਚ ਮੌਜ਼ੂਦ ਸੀ। ਉਹ ਆਪਣੇ ਕੁਝ ਸਟਾਫ ਮੈਂਬਰਾਂ ਨਾਲ ਗੋਆ ਆਏ ਹੋਏ ਸਨ। ਉਨ੍ਹਾਂ ਨੇ ਪਿਛਲੀ ਵਿਧਾਨ ਸਭਾ ਚੋਣ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਕੁਲਦੀਪ ਬਿਸ਼ਨੋਈ ਵਿਰੁੱਧ ਲੜੀ ਸੀ। ਭਾਜਪਾ ਨੇ ਉਨ੍ਹਾਂ ਨੂੰ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸੀ।  ਭਾਜਪਾ ਨੇ 2019 ਦੀਆਂ ਵਿਧਾਨ ਸਭਾ ਚੋਣਾਂ ਲਈ ਭਜਨ ਲਾਲ ਦੇ ਪਰਿਵਾਰ ਦਾ ਗੜ੍ਹ ਮੰਨੇ ਜਾਣ ਵਾਲੇ ਹਲਕਾ ਆਦਮਪੁਰ ਤੋਂ ਉਮੀਦਵਾਰ ਐਲਾਨਿਆ ਸੀ , ਪਰ ਉਹ ਚੋਣ ਹਾਰ ਗਈ ਸੀ।

ਕੁਲਦੀਪ ਬਿਸ਼ਨੋਈ ਵੱਲੋਂ ਸੋਨਾਲੀ ਨੂੰ ਗਿਆ ਸੀ ਹਰਾਇਆ
ਸੋਨਾਲੀ ਨੂੰ ਕਾਂਗਰਸ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਵੱਲੋਂ ਹਰਾਇਆ ਗਿਆ ਸੀ। ਇਨ੍ਹਾਂ ਚੋਣਾਂ 'ਚ ਸੋਨਾਲੀ ਨੂੰ ਕਰੀਬ 29 ਹਜ਼ਾਰ ਵੋਟ ਮਿਲੇ, ਜਦਕਿ ਬਿਸ਼ਨੋਈ ਨੂੰ 56 ਹਜ਼ਾਰ ਵੋਟਾਂ ਹਾਸਿਲ ਕਰਕੇ ਜੇਤੂ ਬਣ ਗਏ। ਦਰਅਸਲ, ਸੋਨਾਲੀ ਫੋਗਾਟ ਤੋਂ ਇਲਾਵਾ BJP ਉਮੀਦਵਾਰ ਤੇ ਪਹਿਲਵਾਨ ਯੋਗੇਸ਼ਵਰ ਦੱਤ ਵੀ ਚੋਣ ਮੈਦਾਨ 'ਚ ਉਤਰੇ ਸਨ। 

ਟਿੱਕ ਟੌਕ ‘ਤੇ ਬਹੁਤ ਜ਼ਿਆਦਾ ਫੇਮਸ ਸੀ ਸੋਨਾਲੀ
ਦੱਸ ਦੇਈਏ ਕਿ ਸੋਨਾਲੀ ਟਿੱਕ ਟੌਕ ‘ਤੇ ਬਹੁਤ ਜ਼ਿਆਦਾ ਫੇਮਸ ਹੈ। ਟਿੱਕ ਟੌਕ ‘ਤੇ ਉਸ ਦੇ ਲੱਖਾਂ ਫਾਲੋਅਰਜ਼ ਹਨ ਪਰ ਉਸ ਦੀ ਪੋਪਲੈਰਟੀ ਚੋਣਾਂ 'ਚ ਉਸਦੇ ਕੰਮ ਨਹੀਂ ਆਈ। ਇਸ ਤੋਂ ਇਲਾਵਾ ਸੋਨਾਲੀ ਨੇ ਕਈ ਟੀਵੀ ਸੀਰੀਜ਼ ਵੀ ਕੀਤੇ ਹਨ ਅਤੇ ਦੂਰਦਰਸ਼ਨ 'ਤੇ ਵੀ ਉਨ੍ਹਾਂ ਨੇ ਹਰਿਆਣਵੀ ਐਂਕਰ ਵਜੋਂ ਕੰਮ ਕੀਤਾ ਹੈ। ਸੋਨਾਲੀ ਫੋਗਾਟ ਹਰਿਆਣਾ ਦੇ ਫਤਿਹਾਬਾਦ ਦੇ ਭੂਤਨ ਪਿੰਡ ਦੀ ਰਹਿਣ ਵਾਲੀ ਹੈ।

ਪਿਛਲੇ ਸਾਲ ਮਾਰਕੀਟ ਕਮੇਟੀ ਦੇ ਇਕ ਅਧਿਕਾਰੀ ਨੂੰ ਚੱਪਲਾਂ ਮਾਰ ਕੇ ਆਈ ਸੀ ਸੁਰਖੀਆਂ 'ਚ
ਇਸ ਤੋਂ ਇਲਾਵਾ ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਪਿਛਲੇ ਸਾਲ ਮਾਰਕੀਟ ਕਮੇਟੀ ਦੇ ਇਕ ਅਧਿਕਾਰੀ ਨੂੰ ਚੱਪਲਾਂ ਨਾਲ ਮਾਰਨ ਦੀ ਵੀਡੀਓ ਵਾਇਰਲ ਹੋਣ ਕਾਰਨ ਚਰਚਾ 'ਚ ਆਈ ਸੀ। ਟਿਕਟਾਕ ਸਟਾਰ ਤੋਂ ਭਾਜਪਾ ਆਗੂ ਬਣੀ ਸੋਨਾਲੀ ਫੋਗਾਟ ਦੀ ਹਿਸਾਰ 'ਚ ਬਾਲਸਮੰਦ ਮੰਡੀ ਦੇ ਦੌਰੇ ਦੌਰਾਨ ਮਾਰਕੀਟ ਕਮੇਟੀ ਦੇ ਇਕ ਅਧਿਕਾਰੀ ਦੀ ਚੱਪਲ ਨਾਲ ਮਾਰਕੁੱਟ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋਈ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ। 


author

sunita

Content Editor

Related News