ਸੰਘਰਸ਼ ਭਰੀ ਕਹਾਣੀ; ਪੁੱਤ ਦੀ ਜ਼ਿੰਦਗੀ ਲਈ ਪਿਤਾ ਹਰ ਮਹੀਨੇ ਸਾਈਕਲ ’ਤੇ ਕਰਦੈ 400 ਕਿਲੋਮੀਟਰ ਦਾ ਸਫ਼ਰ

Monday, May 31, 2021 - 02:14 PM (IST)

ਸੰਘਰਸ਼ ਭਰੀ ਕਹਾਣੀ; ਪੁੱਤ ਦੀ ਜ਼ਿੰਦਗੀ ਲਈ ਪਿਤਾ ਹਰ ਮਹੀਨੇ ਸਾਈਕਲ ’ਤੇ ਕਰਦੈ 400 ਕਿਲੋਮੀਟਰ ਦਾ ਸਫ਼ਰ

ਜਾਮਤਾੜਾ— ਮਾਪੇ ਆਪਣੇ ਬੱਚਿਆਂ ਲਈ ਕੀ ਕੁਝ ਨਹੀਂ ਕਰਦੇ? ਵੱਡੀਆਂ-ਵੱਡੀਆਂ ਔਕੜਾਂ ਅਤੇ ਮੁਸੀਬਤਾਂ ਨੂੰ ਝੱਲਦੇ ਹੋਏ ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਸਭ ਕੁਝ ਹੱਸ ਕੇ ਜਰਦੇ ਹਨ। ਮਾਂ ਜਿੱਥੇ ਆਪਣੇ ਬੱਚੇ ਨੂੰ ਲਾਡ ਲੜਾਉਂਦੀ ਹੈ ਤਾਂ ਪਿਤਾ ਵੀ ਆਪਣੇ ਬੱਚੇ ਦੇ ਹਰ ਸੁਫ਼ਨੇ ਨੂੰ ਪੂਰਾ ਲਈ ਹਰ ਕੋਸ਼ਿਸ਼ ਕਰਦਾ ਹੈ ਪਰ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਇਨਸਾਨ ਮੁਸ਼ਕਲਾਂ ਨਾਲ ਲੜਨਾ ਸਿੱਖ ਜਾਂਦਾ ਹੈ। ਕੁਝ ਅਜਿਹੀ ਹੀ ਕਹਾਣੀ ਹੈ ਝਾਰਖੰਡ ਦੇ ਜਾਮਤਾੜਾ ਦੇ ਰਹਿਣ ਵਾਲੇ ਇਸ ਸ਼ਖਸ ਦੀ। ਜਿਸ ਦਾ 5 ਸਾਲ ਦਾ ਬੱਚਾ ਥੈਲੇਸੀਮੀਆ ਨਾਂ ਦੀ ਜੈਨੇਟਿਕ ਬੀਮਾਰੀ ਤੋਂ ਪੀੜਤ ਹੈ।

ਇਹ ਵੀ ਪੜ੍ਹੋ: ਦੁਖ਼ਦਾਇਕ! ਸੱਤ ਫੇਰਿਆਂ ਤੋਂ ਪਹਿਲਾਂ ਲਾੜੀ ਹੋਈ ਬੇਹੋਸ਼, ਮੰਡਪ ’ਚ ਹੀ ਤੋੜਿਆ ਦਮ

PunjabKesari

ਥੈਲੇਸੀਮੀਆ ਯਾਨੀ ਕਿ ਸਰੀਰ ’ਚ ਖੂਨ ਦਾ ਨਾ ਬਣਨਾ। ਜਿਸ ਦੀ ਵਜ੍ਹਾ ਨਾਲ ਹੀਮੋਗਲੋਬਿਨ ਦਾ ਅਸਾਧਾਰਣ ਨਿਰਮਾਣ ਹੁੰਦਾ ਹੈ। ਹੀਮੋਗਲੋਬਿਨ ਸਰੀਰ ਵਿਚ ਆਕਸੀਜਨ ਨੂੰ ਪਹੁੰਚਾਉਣ ਦਾ ਕੰਮ ਕਰਦਾ ਹੈ। ਜੇਕਰ ਸਰੀਰ ’ਚ ਇਸ ਦੀ ਕਮੀ ਹੋ ਜਾਵੇ ਤਾਂ ਖੂਨ ਅਤੇ ਆਕਸੀਜਨ ਦੋਹਾਂ ਦੀ ਕਮੀ ਹੋ ਜਾਂਦੀ ਹੈ। ਜੇਕਰ ਇਸ ਬੀਮਾਰੀ ਦਾ ਸਮੇਂ ’ਤੇ ਇਲਾਜ ਨਾ ਕੀਤਾ ਗਿਆ ਤਾਂ ਇਹ ਬੀਮਾਰੀ ਖ਼ਤਰਨਾਕ ਅਤੇ ਜਾਨਲੇਵਾ ਸਾਬਤ ਹੋ ਸਕਦੀ ਹੈ। 

ਇਹ ਵੀ ਪੜ੍ਹੋ: ਹੱਸਦੇ-ਖੇਡਦੇ ਪਰਿਵਾਰ ’ਤੇ ‘ਕੋਰੋਨਾ’ ਦਾ ਗ੍ਰਹਿਣ, 25 ਦਿਨ ’ਚ ਤਿੰਨ ਸਕੇ ਭਰਾਵਾਂ ਸਮੇਤ ਮਾਂ ਨੇ ਤੋੜਿਆ ਦਮ

ਪੁੱਤਰ ਦੀ ਜ਼ਿੰਦਗੀ ਲਈ ਸਾਈਕਲ ’ਤੇ ਸਫ਼ਰ ਕਰਦੈ ਪਿਤਾ—
ਪਿਤਾ ਦਿਲੀਪ ਯਾਦਵ ਆਪਣੇ ਪੁੱਤਰ ਵਿਵੇਕ ਦੀ ਜ਼ਿੰਦਗੀ ਨੂੰ ਬਚਾਉਣ ਲਈ ਦੋ ਯੂਨਿਟ ਖੂਨ ਲਈ ਜਦੋ-ਜਹਿੱਦ ਕਰਦੇ ਹਨ। ਗਰੀਬੀ ਹੈ ਅਤੇ ਆਵਾਜਾਈ ਲਈ ਸਿਰਫ ਇਕ ਸਾਈਕਲ ਹੀ ਹੈ, ਜਿਸ ਜ਼ਰੀਏ ਉਹ ਆਪਣੇ ਪੁੱਤਰ ਨੂੰ ਲੈ ਕੇ ‘ਏ’ ਨੈਗੇਟਿਵ ਗਰੁੱਪ ਦਾ ਖੂਨ ਲੈਣ ਲਈ ਹਰ ਮਹੀਨੇ ਇਕ ਦਿਨ 400 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਦੇ ਹਨ। ਦਿਲੀਪ ਦਾ ਕਹਿਣਾ ਹੈ ਕਿ ਮਹਿਰਮਾ ਡਵੀਜ਼ਨ ਦੇ ਮਾਲ ਪ੍ਰਤਾਪਪੁਰ ਪਿੰਡ ਸਥਿਤ ਉਨ੍ਹਾਂ ਦਾ ਘਰ ਗੋਡਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਹੋਰ ਅੰਦਰ ਹੈ। ਇਸ ਲਈ ਉਨ੍ਹਾਂ ਨੂੰ ਦੂਜੇ ਜ਼ਿਲ੍ਹੇ ’ਚ ਜਾਣ ਲਈ ਵਾਧੂ ਦੂਰੀ ਤੈਅ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ: ਪੁਲਵਾਮਾ ਹਮਲੇ ’ਚ ਸ਼ਹੀਦ ਫ਼ੌਜੀ ਦੀ ਪਤਨੀ ਦੇ ਜਜ਼ਬੇ ਨੂੰ ਸਲਾਮ, ਨਿਕਿਤਾ ਕੌਲ ਭਾਰਤੀ ਫ਼ੌਜ ’ਚ ਹੋਈ ਸ਼ਾਮਲ

ਲੋਕਾਂ ਦੇ ‘ਮਹਾਦਾਨ’ ਨਾਲ ਅੱਜ ਵਿਵਕੇ ਜ਼ਿੰਦਾ ਹੈ—
ਦਿਲੀਪ ਦੱਸਦੇ ਹਨ ਕਿ ਵਿਵੇਕ ਜਨਮ ਦੇ 5 ਮਹੀਨੇ ਬਾਅਦ ਉਸ ਨੂੰ ਅਚਾਨਕ ਠੰਡ, ਖੰਘ ਅਤੇ ਬੁਖ਼ਾਰ ਰਹਿਣ ਲੱਗਾ। ਡਾਕਟਰਾਂ ਤੋਂ ਜਾਂਚ ਕਰਵਾਈ ਤਾਂ ਉਨ੍ਹਾਂ ਨੇ ਦੱਸਿਆ ਕਿ ਬੱਚੇ ਨੂੰ ਥੈਲੇਸੀਮੀਆ ਹੈ। ਸਰੀਰ ਵਿਚ ਖੂਨ ਨਾ ਬਣਨ ਕਾਰਨ ਇਸ ਨੂੰ ਹਰ ਮਹੀਨੇ ਖੂਨ ਚੜ੍ਹਾਉਣਾ ਹੋਵੇਗਾ। ਉਨ੍ਹਾਂ ਨੂੰ ਇਸ ਗੱਲ ’ਤੇ ਭਰੋਸਾ ਨਾ ਹੋਇਆ ਤਾਂ ਉਹ ਬੱਚੇ ਨੂੰ ਲੈ ਕੇ ਭਾਗਲਪੁਰ ਚਲੇ ਗਏ। ਉੱਥੇ ਸ਼ਿਸ਼ੂ ਰੋਗ ਮਾਹਰ ਡਾ. ਆਰ. ਕੇ. ਸਿਨਹਾ ਨੇ ਵੀ ਚੈਕਅੱਪ ਤੋਂ ਬਾਅਦ ਇਹ ਹੀ ਗੱਲ ਦੁਹਰਾਈ। ਇਸ ਤੋਂ ਬਾਅਦ ਪੁੱਤਰ ਨੂੰ ਲੈ ਕੇ ਦਿੱਲੀ ਚਲੇ ਗਏ। ਉੱਥੇ ਸਫਦਰਗੰਜ ਹਸਪਤਾਲ ਵਿਚ ਕਈ ਮਹੀਨੇ ਮੁਫ਼ਤ ਵਿਚ ਖੂਨ ਮਿਲਦਾ ਰਿਹਾ। ਪਿਛਲੇ ਸਾਲ ਤਾਲਾਬੰਦੀ ਹੋਈ ਤਾਂ ਉਨ੍ਹਾਂ ਨੂੰ ਘਰ ਪਰਤਣਾ ਪਿਆ। ਦਿਲੀਪ ਨੇ ਦੱਸਿਆ ਕਿ ਦੁਨੀਆ ’ਚ ਭਾਵੇਂ ਹੀ ਚੰਗੇ ਲੋਕਾਂ ਦੀ ਕਮੀ ਨਹੀਂ ਹੈ, ਬਿਨਾਂ ਜਾਣ-ਪਛਾਣ ਦੇ ਵੀ ਉਨ੍ਹਾਂ ਦੇ ਮਹਾਦਾਨ ਨਾਲ ਵਿਵੇਕ ਜ਼ਿੰਦਾ ਹੈ।


author

Tanu

Content Editor

Related News