ਪਿਤਾ ਤੋਂ ਪੈਸੇ ਵਸੂਲਣ ਲਈ ਪੁੱਤ ਨੇ ਕੀਤਾ ਅਗਵਾ ਹੋਣ ਦਾ ਨਾਟਕ, ਪੁਲਸ ਨੇ ਇੰਝ ਲਗਾਇਆ ਪਤਾ
Monday, Dec 11, 2023 - 02:41 PM (IST)
ਪਾਲਘਰ (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੇ ਇਕ 20 ਸਾਲਾ ਨੌਜਵਾਨ ਨੂੰ ਆਪਣੇ ਪਿਤਾ ਤੋਂ ਪੈਸੇ ਵਸੂਲਣ ਲਈ ਆਪਣੇ ਹੀ ਅਗਵਾ ਦਾ ਨਾਟਕ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਵਾਲਿਵ ਪੁਲਸ ਨੂੰ ਵਸਈ ਦੇ ਫਾਦਰਵਾੜੀ ਇਲਾਕੇ ਦੇ ਇਕ ਨਿਵਾਸੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਬੇਟਾ 7 ਦਸੰਬਰ ਨੂੰ ਘਰੋਂ ਨਿਕਲਿਆ ਸੀ ਪਰ ਵਾਪਸ ਘਰ ਨਹੀਂ ਆਇਆ। ਪੁਲਸ ਜਦੋਂ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਸ਼ਿਕਾਇਤਕਰਤਾ ਨੂੰ ਉਸ ਦੇ ਬੇਟੇ ਦਾ ਫ਼ੋਨ ਆਇਆ ਕਿ ਤਿੰਨ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ ਹੈ ਅਤੇ ਉਹ 30,000 ਰੁਪਏ ਦੀ ਫਿਰੌਤੀ ਮੰਗ ਕਰ ਰਹੇ ਹਨ ਅਤੇ ਫਿਰੌਤੀ ਨਾ ਮਿਲਣ ’ਤੇ ਉਹ ਉਸ ਨੂੰ ਮਾਰ ਦੇਣਗੇ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ : ਕੇਂਦਰ ਸਰਕਾਰ ਦਾ ਧਾਰਾ 370 ਨੂੰ ਹਟਾਉਣ ਦਾ ਫ਼ੈਸਲਾ ਰੱਖਿਆ ਬਰਕਰਾਰ
ਇਸ ਤੋਂ ਬਾਅਦ ਵਸਈ, ਵਿਰਾਰ, ਨਾਲਾਸੋਪਾਰਾ ਅਤੇ ਹੋਰ ਥਾਵਾਂ ’ਤੇ ਨੌਜਵਾਨ ਦੀ ਤਲਾਸ਼ ਕੀਤੀ ਗਈ। ਕੁਝ ਸੁਰਾਗ ਮਿਲਣ ਤੋਂ ਬਾਅਦ ਨੌਜਵਾਨ ਦੇ ਵਸਈ ਫਾਟਾ ’ਚ ਹੋਣ ਦਾ ਸ਼ਨੀਵਾਰ ਨੂੰ ਪਤਾ ਲੱਗਾ। ਜਦੋਂ ਪੁਲਸ ਨੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਆਪਣੇ ਪਿਤਾ ਤੋਂ ਪੈਸੇ ਲੈਣਾ ਚਾਹੁੰਦਾ ਸੀ ਪਰ ਪਿਤਾ ਨੇ ਇਨਕਾਰ ਕਰ ਦਿੱਤਾ ਸੀ, ਇਸ ਲਈ ਉਸ ਨੇ ਆਪਣੇ ਪਿਤਾ ਤੋਂ ਪੈਸੇ ਵਸੂਲਣ ਲਈ ਆਪਣੇ ਅਗਵਾ ਦੀ ਕਹਾਣੀ ਬਣਾਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8