ਬੇਟੇ ਨੇ ਦੁਬਈ ਤੋਂ ਫੋਨ ਕਰ ਕੀਤੀ ਅਪੀਲ, ਪੁਲਸ ਨੇ ਬਜ਼ੁਰਗ ਜੋੜੇ ਦੀ 52ਵੀਂ ਵਰ੍ਹੇਗੰਢ ਮਨਾਈ

05/14/2020 1:04:36 PM

ਨੋਇਡਾ- ਨੋਇਡਾ ਦੇ ਜ਼ਿਲਾ ਗੌਤਮਬੁੱਧ ਨਗਰ ਪੁਲਸ ਨੇ ਲਾਕਡਾਊਨ ਦਰਮਿਆਨ ਇਕ ਬਜ਼ੁਰਗ ਜੋੜੇ ਦੇ ਵਿਆਹ ਦੀ 52ਵੀਂ ਵਰ੍ਹੇਗੰਢ ਮਨ੍ਹਾ ਕੇ ਉਨ੍ਹਾਂ ਨੇ ਚਿਹਰੇ 'ਤੇ ਖੁਸ਼ੀ ਲਿਆ ਦਿੱਤੀ। ਬਜ਼ੁਰਗ ਜੋੜੇ ਦੇ ਬੇਟੇ ਨੇ ਦੁਬਈ ਤੋਂ ਗੌਤਮਬੁੱਧ ਨਗਰ ਪੁਲਸ ਨੂੰ ਫੋਨ ਕਰ ਕੇ ਆਪਣੇ ਮਾਤਾ-ਪਿਤਾ ਦੀ ਵਰ੍ਹੇਗੰਢ ਮਨਾਉਣ ਦੀ ਅਪੀਲ ਕੀਤੀ ਸੀ। ਸਹਾਇਕ ਪੁਲਸ ਸੁਪਰਡੈਂਟ ਰਾਜੀਵ ਕੁਮਾਰ ਸਿੰਘ ਨੇ ਦੱਸਿਆ ਕਿ ਗ੍ਰੇਟਰ ਨੋਇਡਾ ਦੇ ਗੌਰ ਸਿਟੀ ਹਾਊਸਿੰਗ ਸੋਸਾਇਟੀ 'ਚ ਰਹਿਣ ਵਾਲੇ ਬੀ.ਐੱਸ. ਭਟਨਾਗਰ ਅਤੇ ਉਨ੍ਹਾਂ ਦੀ ਪਤਨੀ ਦੀ ਬੁੱਧਵਾਰ ਨੂੰ ਵਿਆਹ ਦੀ 52ਵੀਂ ਵਰ੍ਹੇਗੰਢ ਸੀ। ਸਿੰਘ ਨੇ ਦੱਸਿਆ ਕਿ ਭਟਨਾਗਰ ਜੋੜੇ ਦਾ ਬੇਟਾ ਦੁਬਈ 'ਚ ਰਹਿੰਦਾ ਹੈ।

ਲਾਕਡਾਊਨ ਕਾਰਨ ਉਹ ਦੁਬਈ ਤੋਂ ਆਪਣੇ ਮਾਤਾ-ਪਿਤਾ ਦੇ ਵਿਆਹ ਦੀ ਵਰ੍ਹੇਗੰਢ ਮਨਾਉਣ ਨਹੀਂ ਆ ਸਕਿਆ। ਉਨ੍ਹਾਂ ਨੇ ਦੱਸਿਆ ਕਿ ਜੋੜੇ ਦੇ ਬੇਟੇ ਨੇ ਦੁਬਈ ਤੋਂ ਨੋਇਡਾ ਪੁਲਸ ਨੂੰ ਫੋਨ ਕਰ ਕੇ ਆਪਣੇ ਮਾਤਾ-ਪਿਤਾ ਦੀ ਵਰ੍ਹੇਗੰਢ ਮਨਾਉਣ ਦੀ ਅਪੀਲ ਕੀਤੀ। ਸਿੰਘ ਨੇ ਦੱਸਿਆ ਕਿ ਬਜ਼ੁਰਗ ਜੋੜੇ ਦੇ ਇਸ ਸੁਖਦ ਦਿਨ 'ਚ ਸ਼ਾਮਲ ਹੋਣ ਨੋਇਡਾ ਪੁਲਸ ਕੇਕ ਲੈ ਕੇ ਪਹੁੰਚੀ। ਪੁਲਸ ਵਾਲਿਆਂ ਨੂੰ ਆਪਣੇ ਦਰਵਾਜ਼ੇ 'ਤੇ ਦੇਖ ਦੋਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਉਨ੍ਹਾਂ ਨੇ ਪੁਲਸ ਵਾਲਿਆਂ ਨਾਲ ਵਿਆਹ ਦੀ ਵਰ੍ਹੇਗੰਢ ਮਨਾਈ ਅਤੇ ਇਸ ਕਦਮ ਲਈ ਪੁਲਸ ਦੀ ਤਾਰੀਫ਼ ਕੀਤੀ।


DIsha

Content Editor

Related News