ਮਨੁੱਖਤਾ ਹੋਈ ਸ਼ਰਮਸਾਰ, ਪੁੱਤਰ ਦੀ ਲਾਸ਼ ਨੂੰ ਮੋਢੇ ''ਤੇ ਚੁੱਕ ਕੇ ਲੈ ਗਿਆ ਪਿਤਾ

Monday, Aug 07, 2017 - 11:46 AM (IST)

ਮਨੁੱਖਤਾ ਹੋਈ ਸ਼ਰਮਸਾਰ, ਪੁੱਤਰ ਦੀ ਲਾਸ਼ ਨੂੰ ਮੋਢੇ ''ਤੇ ਚੁੱਕ ਕੇ ਲੈ ਗਿਆ ਪਿਤਾ

ਰਾਂਚੀ— ਝਾਰਖੰਡ ਦੇ ਗੁਮਲਾ ਜ਼ਿਲੇ 'ਚ ਅੱਜ ਐਂਬੁਲੈਂਸ ਸੇਵਾ ਨਾ ਮਿਲਣ ਨਾਲ ਇਕ ਪਿਤਾ ਆਪਣੇ ਪੁੱਤਰ ਦੀ ਲਾਸ਼ ਨੂੰ ਮੋਢੇ 'ਤੇ ਰੱਖ ਕੇ ਲੈ ਗਿਆ। ਇਸ ਸ਼ਰਮਸਾਰ ਕਰਨ ਵਾਲੀ ਘਟਨਾ ਦੇ ਬਾਅਦ ਮੁੱਖਮੰਤਰੀ ਰਘੁਬਰ ਦਾਸ ਨੇ ਜਾਂਚ ਦਾ ਆਦੇਸ਼ ਦਿੱਤਾ ਹੈ।

PunjabKesari
ਕਰਨ ਸਿੰਘ ਨੇ ਆਪਣੇ ਪੁੱਤਰ ਸੁਮਨ ਨੂੰ ਹਸਪਤਾਲ 'ਚ 4 ਦਿਨ ਪਹਿਲੇ ਬੁਖਾਰ ਦੇ ਚੱਲਦੇ ਭਰਤੀ ਕਰਵਾਇਆ ਸੀ। ਐਤਵਾਰ ਨੂੰ ਇਲਾਜ 'ਚ ਲਾਪਰਵਾਹੀ ਦੇ ਚੱਲਦੇ ਉਸ ਦੀ ਮੌਤ ਹੋ ਗਈ। ਇਸ ਦੇ ਬਾਅਦ ਕਰਨ ਸਿੰਘ ਨੇ ਪੁੱਤਰ ਦੀ ਲਾਸ਼ ਨੂੰ ਆਪਣੇ ਘਰ ਲੈ ਜਾਣ ਲਈ ਐਂਬੁਲੈਂਸ ਮੰਗੀ , ਜਿਸ ਨੂੰ ਹਸਪਤਾਲ ਨੇ ਉਪਲਬਧ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

PunjabKesari

ਇਸ ਦੇ ਬਾਅਦ ਪਿਤਾ ਆਪਣੇ ਕਲੇਜੇ 'ਤੇ ਪੱਥਰ ਰੱਖ ਕੇ ਪੁੱਤਰ ਦੀ ਲਾਸ ਨੂੰ ਮੋਢੇ 'ਤੇ ਰੱਖ ਕੇ ਲੈ ਗਿਆ। ਰਾਜ 'ਚ ਇਕ ਮਹੀਨੇ ਦੌਰਾਨ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ।

PunjabKesari


Related News