ਸੀ.ਐੱਮ. ਦਫ਼ਤਰ ਦੇ ਕੁੱਝ ਅਧਿਕਾਰੀ ਕੋਰੋਨਾ ਪਾਜ਼ੇਟਿਵ, ਯੋਗੀ ਹੋਏ ਇਕਾਂਤਵਾਸ

Tuesday, Apr 13, 2021 - 08:02 PM (IST)

ਸੀ.ਐੱਮ. ਦਫ਼ਤਰ ਦੇ ਕੁੱਝ ਅਧਿਕਾਰੀ ਕੋਰੋਨਾ ਪਾਜ਼ੇਟਿਵ, ਯੋਗੀ ਹੋਏ ਇਕਾਂਤਵਾਸ

ਲਖਨਊ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਦਫ਼ਤਰ ਦੇ ਕੁੱਝ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਸੀ.ਐੱਮ. ਯੋਗੀ ਨੇ ਟਵੀਟ ਕਰ ਕਿਹਾ ਕਿ ਮੇਰੇ ਦਫ਼ਤਰ ਦੇ ਕੁੱਝ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਅਧਿਕਾਰੀ ਮੇਰੇ ਸੰਪਰਕ ਵਿੱਚ ਰਹੇ ਹਨ, ਮੈਂ ਸੁਰੱਖਿਆ ਦੇ ਮੱਦੇਨਜ਼ਰ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ ਅਤੇ ਸਾਰੇ ਕੰਮ ਵਰਚੂਅਲ ਤਰੀਕੇ ਨਾਲ ਸ਼ੁਰੂ ਕਰ ਰਿਹਾ ਹਾਂ।

ਦੱਸ ਦਈਏ ਕਿ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਐੱਸ.ਪੀ. ਗੋਇਲ ਓ.ਐੱਸ.ਡੀ. ਅਭੀਸ਼ੇਕ ਕੌਸ਼ਿਕ, ਵਿਸ਼ੇਸ਼ ਸਕੱਤਰ ਅਮਿਤ ਸਿੰਘ ਸਮੇਤ ਕੁੱਝ ਹੋਰ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਕੋਰੋਨਾ ਮਾਮਲਿਆਂ ਵਿੱਚ ਲਗਾਤਾਰ ਅਠਵੇਂ ਦਿਨ ਉੱਤਰ ਪ੍ਰਦੇਸ਼ ਨੇ ਖੁਦ ਦਾ ਹੀ ਨਵੇਂ ਮਾਮਲਿਆਂ ਦਾ ਰਿਕਾਰਡ ਤੋੜਿਆ ਹੈ। ਯੂ.ਪੀ. ਵਿੱਚ ਅੱਜ 18 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਏ ਹਨ। ਸੂਬੇ ਦੀ ਰਾਜਧਾਨੀ ਲਖਨਊ ਵਿੱਚ ਸਭ ਤੋਂ ਜ਼ਿਆਦਾ 5300 ਤੋਂ ਜ਼ਿਆਦਾ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਉਥੇ ਹੀ, ਦੂਜੇ ਨੰਬਰ 'ਤੇ ਪ੍ਰਯਾਗਰਾਜ ਹੈ ਜਿੱਥੇ 1800 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ।

ਇਸ ਤੋਂ ਪਹਿਲਾਂ ਪਿਛਲੇ 24 ਘੰਟੇ ਵਿੱਚ ਉੱਤਰ ਪ੍ਰਦੇਸ਼ ਵਿੱਚ ਕੁਲ 13,685 ਨਵੇਂ ਮਾਮਲੇ ਸਾਹਮਣੇ ਆਏ ਸਨ। ਰਾਜ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 81,576 ਸੀ। ਇਸ ਦੌਰਾਨ ਕੋਰੋਨਾ ਦੇ ਚੱਲਦੇ 72 ਮੌਤਾਂ ਦਰਜ ਕੀਤੀਆਂ ਗਈਆਂ ਸਨ। ਲਖਨਊ ਵਿੱਚ ਵੱਧ ਤੋਂ ਵੱਧ 21 ਮੌਤਾਂ, ਪ੍ਰਯਾਗਰਾਜ ਵਿੱਚ 15 ਅਤੇ ਕਾਨਪੁਰ ਵਿੱਚ 5 ਮੌਤਾਂ ਹੋਈਆਂ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News