ਕਾਊਂਟਡਾਊਨ ਸ਼ੁਰੂ, ਅੱਜ ਸਵੇਰੇ 11.50 ’ਤੇ ਲਾਂਚ ਹੋਵੇਗਾ ਪਹਿਲਾ ਸੂਰਜ ਮਿਸ਼ਨ

Saturday, Sep 02, 2023 - 09:19 AM (IST)

ਚੇੱਨਈ (ਯੂ. ਐੱਨ. ਆਈ.) : ਸੂਰਜ ਦੇ ਰਹੱਸਾਂ ਦਾ ਪਤਾ ਲਗਾਉਣ ਲਈ ਭਾਰਤ ਦੇ ਪਹਿਲੇ ਪੀ. ਐੱਸ. ਐੱਲ. ਵੀ.-ਸੀ. 57/ਆਦਿੱਤਿਆ ਐੱਲ-1 ਮਿਸ਼ਨ ਲਈ 24 ਘੰਟੇ ਦੀ ਉਲਟੀ ਗਿਣਤੀ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਲਾਂਚ ਸੈਂਟਰ ਤੋਂ ਸ਼ੁਰੂ ਹੋ ਗਈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸੂਤਰਾਂ ਨੇ ਦੱਸਿਆ ਕਿ ਸਵੇਰੇ 11.50 ਵਜੇ ਉਲਟੀ ਗਿਣਤੀ ਸ਼ੁਰੂ ਹੋ ਗਈ। ਲਾਂਚ ਆਥੋਰਾਈਜ਼ੇਸ਼ਨ ਬੋਰਡ ਅਤੇ ਮਿਸ਼ਨ ਰੈਡੀਨੈਸ ਕਮੇਟੀ ਵੱਲੋਂ ਮਿਸ਼ਨ ਦੀ ਤਰੱਕੀ ਦੀ ਸਮੀਖਿਆ ਕੀਤੀ ਗਈ ਅਤੇ ਇਸ ਤੋਂ ਬਾਅਦ ਮਿਸ਼ਨ ਲਈ ਮਨਜ਼ੂਰੀ ਦੇ ਦਿੱਤੀ ਗਈ। ਆਦਿਤਿਆ ਐੱਲ-1 ਸੈਟੇਲਾਈਟ, ਜੋ ਕਿ ਸੂਰਜ ਦਾ ਅਧਿਐਨ ਕਰਨ ਵਾਲਾ ਪਹਿਲਾ ਪੁਲਾੜ ਆਧਾਰਿਤ ਭਾਰਤੀ ਉਪਗ੍ਰਹਿ ਹੋਵੇਗਾ, ਇਸਰੋ ਦੇ ਵਰਕਹੋਰਸ ਲਾਂਚ ਵਾਹਨ ਪੀ. ਐੱਸ. ਐੱਲ. ਵੀ.-ਸੀ57 ਦੇ ਦੂਜੇ ਲਾਂਚ ਪੈਡ ਤੋਂ ਲਾਂਚ ਕੀਤਾ ਜਾਵੇਗਾ। ਉਲਟੀ ਗਿਣਤੀ ਦੌਰਾਨ ਈਂਧਣ ਭਰਨ ਦਾ ਕੰਮ 4 ਪੜਾਵਾਂ ਵਾਲੇ ਵਾਹਨ ਰਾਹੀਂ ਬਾਹਰੋਂ ਕੀਤਾ ਜਾਵੇਗਾ। ਲੈਂਡਰ ਮਾਡਿਊਲ ਤੋਂ ਬਾਅਦ ਇਹ 10 ਦਿਨਾਂ ਦੀ ਛੋਟੀ ਮਿਆਦ ਵਿਚ ਭਾਰਤ ਵਲੋਂ ਦੂਜੀ ਪ੍ਰਮੁੱਖ ਅੰਤਰ-ਗ੍ਰਹਿ ਖੋਜ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 19 ਤਹਿਸੀਲਦਾਰਾਂ ਦੀਆਂ ਬਦਲੀਆਂ, ਨਾਲ ਹੀ ਮਿਲਿਆ ਵਾਧੂ ਚਾਰਜ, ਪੜ੍ਹੋ ਪੂਰੀ List
ਇਸਰੋ ਨੇ ਦੱਸਿਆ, ਕਿਉਂ ਹੈ ਸੂਰਜ ਦਾ ਅਧਿਐਨ ਕਰਨਾ ਜ਼ਰੂਰੀ
ਇਸਰੋ ਨੇ ਦੱਸਿਆ ਕਿ ਆਕਾਸ਼ਗੰਗਾ ਵਿਚ ਮੌਜੂਦ ਵੱਖ-ਵੱਖ ਤਾਰਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਸੂਰਜ ਦਾ ਅਧਿਐਨ ਜ਼ਰੂਰੀ ਹੈ। ਪੁਲਾੜ ਏਜੰਸੀ ਨੇ ਦੱਸਿਆ ਕਿ ਸੂਰਜ ਸਭ ਤੋਂ ਨੇੜੇ ਦਾ ਗ੍ਰਹਿ ਹੈ, ਇਸ ਲਈ ਹੋਰਨਾਂ ਤਾਰਿਆਂ ਦੇ ਮੁਕਾਬਲੇ ਸੂਰਜ ਦਾ ਅਧਿਐਨ ਜ਼ਿਆਦਾ ਵਿਸਥਾਰ ਨਾਲ ਕੀਤਾ ਜਾ ਸਕਦਾ ਹੈ। ਇਸਰੋ ਨੇ ਕਿਹਾ ਕਿ ਸੂਰਜ ਦਾ ਅਧਿਐਨ ਕਰ ਕੇ ਅਸੀਂ ਆਉਣ ਵਾਲੇ ਦਿਨਾਂ ਵਿਚ ਆਕਾਸ਼ਗੰਗਾ ਵਿਚ ਮੌਜੂਦ ਵੱਖ-ਵੱਖ ਗ੍ਰਹਿਆਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ। ਜਾਂਚ ਏਜੰਸੀ ਨੇ ਕਿਹਾ ਕਿ ਸੂਰਜ ਬਹੁਤ ਸਰਗਰਮ ਗ੍ਰਹਿ ਹੈ ਅਤੇ ਅਸੀਂ ਜਿੰਨਾ ਦੇਖਦੇ ਹਾਂ, ਉਸ ਨਾਲੋਂ ਬਹੁਤ ਫੈਲਿਆ ਹੋਇਆ (ਵੱਡਾ) ਹੈ। ਇਸ ਨਾਲ ਕਈ ਧਮਾਕੇ ਹੋਏ ਹਨ ਅਤੇ ਸੌਰ ਪ੍ਰਣਾਲੀ ਵਿਚ ਵੱਡੀ ਮਾਤਰਾ ਵਿਚ ਊਰਜਾ ਜਾਰੀ ਕੀਤੀ ਹੈ। ਜੇਕਰ ਇਸ ਤਰ੍ਹਾਂ ਦੀਆਂ ਵਿਸਫੋਟਕ ਵਸਤੂਆਂ ਸਿੱਧਾ ਧਰਤੀ ਵੱਲ ਆਉਂਦੀਆਂ ਹਨ ਤਾਂ ਵਾਤਾਵਰਨ ਲਈ ਵੱਖ-ਵੱਖ ਤਰ੍ਹਾਂ ਦੀ ਅਸ਼ਾਂਤੀ ਦਾ ਕਾਰਨ ਬਣ ਸਕਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ’ਚ 'ਅਕਾਲੀ-ਭਾਜਪਾ' ਗਠਜੋੜ ਹੁਣ ਸੌਖਾ ਨਹੀਂ! 5 ਮੰਗਾਂ ਦਾ ਹੋਵੇਗਾ ਅੜਿੱਕਾ
ਆਦਿਤਿਆ-ਐੱਲ 1 ਮਿਸ਼ਨ ਦੀ ਸਭ ਤੋਂ ਵੱਡੀ ਮਸ਼ੀਨ ਰੋਜ਼ਾਨਾ ਭੇਜੇਗੀ 1440 ਤਸਵੀਰਾਂ
‘ਆਦਿਤਿਆ-ਐੱਲ 1’ ਦੀ ਪ੍ਰਾਇਮਰੀ ਮਸ਼ੀਨ ਵਿਜ਼ੀਬਲ ਇਮੀਸ਼ਨ ਲਾਈਨ ਕੋਰੋਨਾਗ੍ਰਾਫ (ਵੀ. ਈ. ਐੱਲ. ਸੀ.) ਲੋੜੀਂਦੀ ਸ਼੍ਰੇਣੀ ਤੱਕ ਪਹੁੰਚਣ ’ਤੇ ਵਿਸ਼ਲੇਸ਼ਣ ਲਈ ਜ਼ਮੀਨੀ ਕੇਂਦਰ ਨੂੰ ਰੋਜ਼ਾਨਾ 1440 ਤਸਵੀਰਾਂ ਭੇਜੇਗੀ। ਵੀ. ਈ. ਐੱਸ. ਸੀ. ਮਸ਼ੀਨ ਆਦਿਤਿਆ-ਐੱਲ 1 ਦੀ ਸਭ ਤੋਂ ਵੱਡੀ ਅਤੇ ਤਕਨੀਕੀ ਤੌਰ ’ਤੇ ਸਭ ਤੋਂ ਚੁਣੌਤੀਪੂਰਨ ਪੇਲੋਡ ਹੈ, ਜਿਸ ਨੂੰ ਬੈਂਗਲੁਰੂ ਕੋਲ ਹੋਸਕੋਟੇ ’ਚ ਭਾਰਤੀ ਤਾਰਾਭੌਤਕੀ ਸੰਸਥਾਨ ਦੇ ਕ੍ਰੈਸਟ (ਵਿਗਿਆਨ ਤਕਨੀਕ ਖੋਜ ਅਤੇ ਸਿੱਖਿਆ ਕੇਂਦਰ) ’ਚ ਇਸਰੋ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਸੀ। ਇਸ ਦਾ ਪ੍ਰੀਖਣ ਅਤੇ ਕ੍ਰਮ ਤੈਅ ਕਰਨ ਦਾ ਕੰਮ ਵੀ ਇਥੇ ਹੀ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News