ਡੀਪਫੇਕ ਖ਼ਿਲਾਫ਼ ਕਦਮ ਨਹੀਂ ਚੁੱਕੇ ਤਾਂ ਸੋਸ਼ਲ ਮੀਡੀਆ ਮੰਚਾਂ ਨੂੰ ਨਹੀਂ ਮਿਲੇਗੀ ਸੁਰੱਖਿਆ

Saturday, Nov 18, 2023 - 05:29 PM (IST)

ਡੀਪਫੇਕ ਖ਼ਿਲਾਫ਼ ਕਦਮ ਨਹੀਂ ਚੁੱਕੇ ਤਾਂ ਸੋਸ਼ਲ ਮੀਡੀਆ ਮੰਚਾਂ ਨੂੰ ਨਹੀਂ ਮਿਲੇਗੀ ਸੁਰੱਖਿਆ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸੂਚਨਾ ਤਕਨਾਲੋਜੀ (ਆਈ.ਟੀ.) ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਜਲਦ ਹੀ ਡੀਪਫੇਕ ਮੁੱਦੇ 'ਤੇ ਸੋਸ਼ਲ ਮੀਡੀਆ ਮੰਚਾਂ ਨਾਲ ਚਰਚਾ ਕਰੇਗੀ ਅਤੇ ਜੇਕਰ ਮੰਚਾਂ ਨੇ ਇਸ ਸੰਬੰਧ 'ਚ ਕਦਮ ਨਹੀਂ ਚੁੱਕੇ ਤਾਂ ਉਨ੍ਹਾਂ ਨੂੰ ਆਈ.ਟੀ. ਐਕਟ ਦੇ 'ਸੇਫ ਹਾਰਬਰ ਇਮਿਊਨਿਟੀ ਧਾਰਾ ਦੇ ਅਧੀਨ ਸੁਰੱਖਿਆ ਨਹੀਂ ਮਿਲੇਗੀ। ਵੀਡੀਓ 'ਚ ਕਿਸੇ ਵਿਅਕਤੀ ਦੇ ਚਿਹਰੇ ਜਾਂ ਸਰੀਰ ਨੂੰ ਡਿਜੀਟਲ ਰੂਪ ਨਾਲ ਬਦਲਣ ਨੂੰ ਡੀਪੇਫਕ ਕਹਿੰਦੇ ਹਨ। ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣੇ ਇਹ ਵੀਡੀਓ ਕਿਸੇ ਨੂੰ ਵੀ ਆਸਾਨੀ ਨਾਲ ਧੋਖਾ ਦੇ ਸਕਦੇ ਹਨ। ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਹਾਲ ਹੀ 'ਚ ਡੀਪਫੇਕ ਮੁੱਦੇ 'ਤੇ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਪਲੇਟਫਾਰਮਾਂ ਨੇ ਜਵਾਬ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪਰ ਕੰਪਨੀਆਂ ਨੂੰ ਅਜਿਹੀ ਸਮੱਗਰੀ 'ਤੇ ਕਰਾਵਾਈ ਕਰਨ 'ਚ ਵੱਧ ਹਮਲਾਵਰ ਹੋਣਾ ਹੋਵੇਗਾ।

ਇਹ ਵੀ ਪੜ੍ਹੋ : PM ਮੋਦੀ ਨੇ 'ਡੀਪਫੇਕ' ਨੂੰ ਦੱਸਿਆ ਵੱਡੀ ਚਿੰਤਾ ਦਾ ਵਿਸ਼ਾ, ਮੀਡੀਆ ਨੂੰ ਕੀਤੀ ਇਹ ਅਪੀਲ

ਵੈਸ਼ਨਵ ਨੇ ਪੱਤਰਕਾਰਾਂ ਨੂੰ ਕਿਹਾ,“ਉਹ ਕਦਮ ਚੁੱਕ ਰਹੇ ਹਨ…ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਹੋਰ ਵੀ ਕਈ ਕਦਮ ਚੁੱਕੇ ਜਾਣ ਦੀ ਲੋੜ ਹੈ। ਅਸੀਂ ਬਹੁਤ ਜਲਦੀ ਸ਼ਾਇਦ ਅਗਲੇ 3-4 ਦਿਨਾਂ ਵਿੱਚ ਸਾਰੇ ਮੰਚਾਂ ਦੀ ਇਕ ਬੈਠਕ ਕਰਨ ਜਾ ਰਹੇ ਹਾਂ। ਅਸੀਂ ਉਨ੍ਹਾਂ ਨੂੰ ਇਸ 'ਤੇ ਵਿਚਾਰ-ਚਰਚਾ ਕਰਨ ਲਈ ਬੁਲਾਵਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਪਲੇਟਫਾਰਮ ਇਸ ਨੂੰ (ਡੀਪਫੇਕ) ਰੋਕਣ ਲਈ ਕੋਸ਼ਿਸ਼ ਕਰਨ ਅਤੇ ਆਪਣੇ ਤੰਤਰ ਨੂੰ ਸਾਫ਼ ਕਰਨ।'' ਇਹ ਪੁੱਛੇ ਜਾਣ 'ਤੇ ਕਿ ਕੀ ਬੈਠਕ ਲਈ ਮੇਟਾ ਅਤੇ ਗੂਗਲ ਵਰਗੇ ਵੱਡੇ ਮੰਚਾਂ ਨੂੰ ਬੁਲਾਇਆ ਜਾਵੇਗਾ, ਮੰਤਰੀ ਨੇ ਸਕਾਰਾਤਮਕ ਜਵਾਬ ਦਿੱਤਾ। ਵੈਸ਼ਨਵ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਈ.ਟੀ. ਐਕਟ ਦੇ ਅਧੀਨ ਮੰਚਾਂ ਨੂੰ ਮੌਜੂਦਾ ਸਮੇਂ ਜੋ 'ਸੁਰੱਖਿਅਤ ਹਾਰਬਰ ਛੋਟ' ਪ੍ਰਾਪਤ ਹੈ, ਉਹ ਉਦੋਂ ਤੱਕ ਲਾਗੂ ਨਹੀਂ ਹੋਵੇਗੀ, ਜਦੋਂ ਤੱਕ ਕਿ ਉਹ ਪੂਰੀ ਕਾਰਵਾਈ ਨਹੀਂ ਕਰਦੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰਧਆਨ ਮੰਤਰੀ ਨਰਿੰਦਰ ਮੋਦੀ ਨੇ ਅਪੀਲ ਕੀਤੀ ਸੀ ਕਿ ਏ.ਆਈ. ਵਲੋਂ ਬਣਾਏ ਗਏ ਡੀਪਫੇਕ ਵੱਡੇ ਸੰਕਟ ਦਾ ਕਾਰਨ ਬਣ ਸਕਦੇ ਹਨ ਅਤੇ ਸਮਾਜ 'ਚ ਅਸੰਤੋਸ਼ ਪੈਦਾ ਕਰ ਸਕਦੇ ਹਨ। ਉਨ੍ਹਾਂ ਨੇ ਮੀਡੀਆ ਨੂੰ ਇਸ ਦੀ ਦੁਰਵਰਤੋਂ ਰੋਕਣ ਬਾਰੇ ਜਾਗਰੂਕਤਾ ਵਧਾਉਣ ਅਤੇ ਲੋਕਾਂ ਨੂੰ ਸਿੱਖਿਅਤ ਕਰਨ ਦੀ ਅਪੀਲ ਕੀਤੀ। ਹਾਲ ਹੀ 'ਚ ਪ੍ਰਮੁੱਖ ਅਦਾਕਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਈ ਡੀਪਫੇਕ ਵੀਡੀਓ ਵਾਇਰਲ ਹੋਏ, ਜਿਨ੍ਹਾਂ ਨਾਲ ਗੁੱਸਾ ਫੈਲ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News