ਕੀ ਸ਼ਰਾਬ ਨਾਲ ਕੀਤਾ ਜਾ ਸਕਦੈ ਕੋਰੋਨਾਵਾਇਰਸ ਦਾ ਖਾਤਮਾ?

Wednesday, Mar 18, 2020 - 07:08 PM (IST)

ਨਵੀਂ ਦਿੱਲੀ- ਦੁਨੀਆ ਭਰ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਹੈ। ਇਸੇ ਵਿਚਾਲੇ ਇਕ ਅਖਬਾਰ ਦੀ ਕਟਿੰਗ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਸ਼ਰਾਬ ਦੇ ਸੇਵਨ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ। ਪਰ ਕੀ ਇਹ ਸੱਚ ਹੈ। ਆਓ ਜਾਣਦੇ ਹਾਂ ਮਾਮਲੇ ਦੀ ਪੂਰੀ ਸੱਚਾਈ।

ਕੀ ਹੈ ਵਾਇਰਲ

PunjabKesari
'ਸ਼ਰਾਬ ਪੀਣ ਵਾਲਿਆਂ ਨੂੰ ਨਹੀਂ ਹੋਵੇਗਾ ਕੋਰੋਨਾਵਾਇਰਸ' ਕੈਪਸ਼ਨ ਨਾਲ ਸੋਸ਼ਲ ਮੀਡੀਆ 'ਤੇ ਇਸ ਅਖਬਾਰ ਦੀ ਕਟਿੰਗ ਨੂੰ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵਿਚ ਇਕ ਆਰਟੀਕਲ ਹੈ, ਜਿਸ ਦਾ ਸਿਰਲੇਖ ਹੈ, 'ਹੁਣ ਕਿਸ ਗੱਲ ਦਾ ਰੋਣਾ! ਇਕ ਪੈੱਗ ਵਿਚ ਪੈਕ ਹੋਵੇਗਾ ਕੋਰੋਨਾ'। ਇਸ ਵਿਚ ਲਿਖਿਆ ਗਿਆ ਹੈ ਕਿ ਜਰਮਨੀ ਵਿਚ ਇਕ ਸੋਧ ਹੋਈ ਹੈ, ਜਿਸ ਦੇ ਮੁਤਾਬਕ ਕੋਰੋਨਾਵਾਇਰਸ ਨੂੰ ਅਲਕੋਹਲ ਤੋਂ ਐਲਰਜੀ ਹੈ। ਜੇਕਰ ਇਹ ਵਾਇਰਸ ਕੋਰੋਨਾਵਾਇਰਸ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਇਕ ਮਿੰਟ ਵਿਚ ਇਸ ਦੀ ਮੌਤ ਹੋ ਜਾਂਦੀ ਹੈ।

ਕੀ ਹੈ ਸੱਚਾਈ
ਇਹ ਆਰਟੀਕਲ 14 ਫਰਵਰੀ ਨੂੰ ਪਬਲਿਸ਼ ਹੋਇਆ ਸੀ। ਪੂਰੇ ਆਰਟੀਕਲ ਨੂੰ ਪੜ੍ਹਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਆਰਟੀਕਲ ਦੇ ਸਿਰਲੇਖ ਤੇ ਸ਼ੁਰੂਆਤ ਵਿਚ ਹੀ ਅਲਕੋਹਲ ਦੇ ਸੇਵਨ ਦੀ ਗੱਲ ਕਹੀ ਗਈ ਹੈ ਪਰ ਆਰਟੀਕਲ ਦੇ ਵਿਚਾਲੇ ਕਿਤੇ ਵੀ ਇਸ ਦੇ ਸੇਵਨ ਦਾ ਜ਼ਿਕਰ ਨਹੀਂ ਆਉਂਦਾ। ਇਸ ਆਰਟੀਕਲ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਦੁਨੀਆਭਰ ਵਿਚ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਅਲਕੋਹਲ ਨਾਲ ਹੱਥ ਧੋਣੇ ਚਾਹੀਦੇ ਹਨ।

PunjabKesari

ਸੋਸ਼ਲ ਮੀਡੀਆ 'ਤੇ ਕੋਰੋਨਾਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਇਸ ਲਈ ਸਾਰੇ ਭਾਈਚਾਰਿਆਂ ਨੂੰ ਅਪੀਲ ਹੈ ਕਿ ਵਿਸ਼ਵ ਸਿਹਤ ਸੰਗਠਨ (WHO) ਵਲੋਂ ਜਾਰੀ ਹਿਦਾਇਤਾਂ 'ਤੇ ਹੀ ਅਮਲ ਕੀਤਾ ਜਾਵੇ। ਵਾਇਰਲ ਤੋਂ ਬਚਣ ਲਈ ਅਲਕੋਹਲ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ ਪਰ ਇਸ ਦੇ ਸੇਵਨ ਦੀ ਕਿਤੇ ਵੀ ਗੱਲ ਨਹੀਂ ਕਹੀ ਗਈ ਹੈ। ਸੰਗਠਨ ਨੇ ਸਲਾਹ ਦਿੱਤੀ ਹੈ ਕਿ ਲੋਕਾਂ ਨੂੰ ਅਲਕੋਹਲ ਵਾਲੇ ਹੈਂਡਵਾਸ਼ ਤੇ ਹੈਂਡਰਬ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ- ਕੀ 'Non Veg' ਖਾਣ ਨਾਲ ਹੋ ਸਕਦੈ ਕੋਰੋਨਾਵਾਇਰਸ?

ਇਹਨਾਂ ਕਿਤਾਬਾਂ 'ਚ ਵੀ ਹੋ ਚੁੱਕੀ ਹੈ ਕੋਰੋਨਾਵਾਇਰਸ ਦੀ ਭਵਿੱਖਬਾਣੀ

ਆਸਟ੍ਰੇਲੀਆ 'ਚ 8 ਮਹੀਨਿਆਂ ਦੇ ਬੱਚੇ ਸਣੇ 52 ਲੋਕ ਕੋਰੋਨਾਵਾਇਰਸ ਨਾਲ ਪੀੜਤ


Baljit Singh

Content Editor

Related News