ਪਹਾੜਾਂ 'ਤੇ ਜਾਣ ਵਾਲੇ ਲੋਕ ਸਾਵਧਾਨ: ਬਰਫ਼ਬਾਰੀ ਹੋਣ ਕਾਰਨ ਸ਼੍ਰੀਨਗਰ-ਲੇਹ ਹਾਈਵੇਅ ਬੰਦ
Sunday, Dec 01, 2024 - 08:40 AM (IST)
ਸ੍ਰੀਨਗਰ, ਮਨਾਲੀ, ਚੰਬਾ, ਸ਼ਿਮਲਾ : ‘ਪੱਛਮੀ ਗੜਬੜ’ ਦੇ ਪ੍ਰਭਾਵ ਕਾਰਨ ਕਸ਼ਮੀਰ ਵਾਦੀ ਦੀਆਂ ਕਈ ਉੱਚਾਈ ਵਾਲੀਆਂ ਥਾਵਾਂ ’ਤੇ ਤਾਜ਼ਾ ਬਰਫ਼ਬਾਰੀ ਹੋਈ ਹੈ। ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪ੍ਰਸਿੱਧ ਸੈਲਾਨੀ ਕੇਂਦਰ ਪਹਿਲਗਾਮ ’ਚ ਹੋਈ। ਗੁਲਮਰਗ ਤੇ ਸੋਨਮਰਗ ਸਮੇਤ ਕਈ ਹੋਰ ਸੈਰ-ਸਪਾਟੇ ਵਾਲੀਆਂ ਥਾਂਵਾਂ ’ਤੇ ਵੀ ਬਰਫ਼ ਪਈ। ਰੋਹਤਾਂਗ ਦੱਰੇ ਦੀਆਂ ਪਹਾੜੀਆਂ ’ਤੇ ਸ਼ਨੀਵਾਰ ਬਰਫ਼ਬਾਰੀ ਹੋਈ। ਰਾਤ ਤਕ 2 ਇੰਚ ਬਰਫ਼ ਪੈ ਚੁਕੀ ਸੀ।
ਇਹ ਵੀ ਪੜ੍ਹੋ - ਵੱਡਾ ਝਟਕਾ : ਅੱਜ ਤੋਂ ਮਹਿੰਗਾ ਹੋਇਆ LPG Gas Cylinder, ਜਾਣੋ ਨਵੀਆਂ ਕੀਮਤਾਂ
ਇਸ ਸਬੰਧ ਵਿਚ ਅਧਿਕਾਰੀਆਂ ਮੁਤਾਬਕ ਜ਼ੋਜਿਲਾ ਵਿਖੇ ਬਰਫ਼ਬਾਰੀ ਕਾਰਨ ਸ਼੍ਰੀਨਗਰ-ਲੇਹ ਹਾਈਵੇਅ ਬੰਦ ਹੋ ਗਿਆ ਹੈ। ਕਸ਼ਮੀਰ ’ਚ ਐਤਵਾਰ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣਗੇ। ਉੱਚੇ ਇਲਾਕਿਆਂ ’ਚ ਵੱਖ-ਵੱਖ ਥਾਵਾਂ 'ਤੇ ਹਲਕੀ ਵਰਖਾ ਹੋਵੇਗੀ ਜਾਂ ਬਰਫ਼ ਪਏਗੀ। ਸ੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਇਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ੁੱਕਰਵਾਰ ਦੀ ਰਾਤ ਇਹ ਸਿਫ਼ਰ ਤੋਂ ਇਕ ਡਿਗਰੀ ਹੇਠਾਂ ਆ ਗਿਆ। ਇੱਥੇ ਬਰਫ਼ਬਾਰੀ ਕਾਰਨ ਸੈਰ-ਸਪਾਟਾ ਕਾਰੋਬਾਰ ਦੇ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ - 8 ਸੂਬਿਆਂ ਦੇ ਕਿਸਾਨਾਂ ਦਾ ਵੱਡਾ ਐਲਾਨ: 6 ਦਸੰਬਰ ਤੋਂ ਜਥਿਆਂ ਦੇ ਰੂਪ 'ਚ ਜਾਣਗੇ ਦਿੱਲੀ
ਅਜੇ ਇਸ ਸਮੇਂ ਸੈਲਾਨੀਆਂ ਦੀ ਗਿਣਤੀ ਘੱਟ ਹੈ ਪਰ ਨਵੇਂ ਸਾਲ ਤੇ ਕ੍ਰਿਸਮਸ ਦੌਰਾਨ ਸੈਲਾਨੀਆਂ ਦੀ ਆਮਦ ਦੇ ਵਧਣ ਦੀ ਸੰਭਾਵਨਾ ਹੈ। ਮਨਾਲੀ ਦੇ ਸਾਰੇ ਸੈਰ ਸਪਾਟਾ ਕੇਂਦਰਾਂ ’ਤੇ ਸੈਲਾਨੀਆਂ ਦੀ ਭੀੜ ਲੱਗੀ ਹੋਈ ਹੈ। ਸ਼ਨੀਵਾਰ ਨੂੰ ਨੇੜਲੇ ਇਲਾਕਿਆਂ ’ਚ ਹਲਕੀ ਬਰਫਬਾਰੀ ਹੋਈ। ਪ੍ਰਸ਼ਾਸਨ ਨੇ ਅਗਲੇ ਹੁਕਮਾਂ ਤੱਕ ਸਾਚ ਦੱਰੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8