ਹਿਮਾਚਲ ਦੀਆਂ ਉੱਚੀਆਂ ਚੋਟੀਆਂ ’ਤੇ ਬਰਫ਼ਬਾਰੀ

Tuesday, Dec 16, 2025 - 12:51 AM (IST)

ਹਿਮਾਚਲ ਦੀਆਂ ਉੱਚੀਆਂ ਚੋਟੀਆਂ ’ਤੇ ਬਰਫ਼ਬਾਰੀ

ਮਨਾਲੀ/ਸ਼ਿਮਲਾ (ਸੋਨੂੰ/ਸੰਤੋਸ਼) - ਸੈਲਾਨੀ ਕੇਂਦਰ ਮਨਾਲੀ ਤੇ ਲਾਹੌਲ -ਸਪਿਤੀ ਵਿਖੇ ਸੋਮਵਾਰ ਬੱਦਲ ਛਾਏ ਰਹੇ। ਪਿਛਲੇ 4 ਦਿਨਾਂ ਤੋਂ ਇੱਥੇ ਮੌਸਮ ਖਰਾਬ ਹੈ ਪਰ ਅਜੇ ਬਰਫ਼ਬਾਰੀ ਸਿਰਫ਼ ਉੱਚੀਆਂ ਚੋਟੀਆਂ ਤੱਕ ਹੀ ਸੀਮਤ ਹੈ।

ਰੋਹਤਾਂਗ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਹੋਈ ਹੈ। ਇਨ੍ਹਾਂ ’ਚ ਬਾਰਾਲਾਚਾ ਤੇ ਸ਼ਿੰਕੂਲਾ ਦੱਰੇ ਸ਼ਾਮਲ ਹਨ। ਸੈਲਾਨੀ ਮਨਾਲੀ ਤੇ ਲਾਹੌਲ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਦੀ ਉਮੀਦ ਕਰ ਰਹੇ ਸਨ। ਰੋਹਤਾਂਗ ’ਚ ਹਲਕੀ ਬਰਫ਼ਬਾਰੀ ਹੋਈ ਹੈ।

ਸ਼ਿੰਕੂਲਾ ਰਾਹੀਂ ਜਾਂਸਕਰ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਸੁਚਾਰੂ ਹੈ। ਲਾਹੌਲ-ਸਪਿਤੀ ਪ੍ਰਸ਼ਾਸਨ ਨੇ ਮਨਾਲੀ-ਲੇਹ ਰੂਟ ਨੂੰ ਅਧਿਕਾਰਤ ਤੌਰ ’ਤੇ ਬੰਦ ਕਰ ਦਿੱਤਾ ਹੈ ਪਰ ਸ਼ਿੰਕੂਲਾ ਜਾਂਸਕਰ ਦਰਮਿਅਾਨ ਵਾਹਨਾਂ ਦੀ ਆਵਾਜਾਈ ਜਾਰੀ ਹੈ।

ਸੋਮਵਾਰ ਨੂੰ ਸੈਲਾਨੀ ਵੱਖ-ਵੱਖ ਮੋਟਰ-ਗੱਡੀਆਂ ’ਚ ਸ਼ਿੰਕੂਲਾ ਪਹੁੰਚੇ । ਮਨਾਲੀ ਤੇ ਜਾਂਕਸਰ ਦਰਮਿਅਾਨ ਵਾਹਨਾਂ ਦੀ ਆਵਾਜਾਈ ਸੁਚਾਰੂ ਰਹੀ।


author

Inder Prajapati

Content Editor

Related News