ਮੌਸਮ ਨੇ ਬਦਲਿਆ ਮਿਜਾਜ਼, ਰੋਹਤਾਂਗ 'ਚ ਹੋ ਰਹੀ ਤਾਜ਼ਾ ਬਰਫਬਾਰੀ
Sunday, May 10, 2020 - 08:07 PM (IST)

ਕੁੱਲੂ-ਸੂਬੇ 'ਚ ਮੌਸਮ ਦੇ ਵਿਗੜਦੇ ਮਿਜ਼ਾਜ ਦੇ ਕਾਰਨ ਕੁੱਲੂ ਜ਼ਿਲੇ 'ਚ ਵੀ ਸਵੇਰ ਤੋਂ ਹੀ ਬਾਰਿਸ਼ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਰੋਹਤਾਂਗ ਦੱਰੇ 'ਚ ਇਕ ਵਾਰ ਫਿਰ ਤੋਂ ਬਰਫਬਾਰੀ ਸ਼ੁਰੂ ਹੋ ਗਈ ਹੈ। ਮਈ ਮਹੀਨੇ 'ਚ ਵੀ ਰੋਹਤਾਂਗ ਅਤੇ ਹੋਰ ਉੱਚੀਆਂ ਪਹਾੜੀਆਂ 'ਤੇ ਹੋ ਰਹੀ ਬਰਫਬਾਰੀ ਦੇ ਕਾਰਨ ਲੋਕ ਵੀ ਹੈਰਾਨ ਹੋ ਗਏ ਹਨ। ਇਸ ਦੇ ਨਾਲ ਹੀ ਬਾਰਿਸ਼ ਕਾਰਨ ਇਕ ਵਾਰ ਫਿਰ ਤੋਂ ਕੁੱਲੂ ਘਾਟੀ ਠੰਡ ਦੀ ਚਪੇਟ 'ਚ ਆ ਗਈ ਹੈ ਹਾਲਾਂਕਿ ਮਈ ਮਹੀਨੇ 'ਚ ਕੁੱਲੂ ਜ਼ਿਲੇ 'ਚ ਅੱਤ ਦੀ ਗਰਮੀ ਹੁੰਦੀ ਸੀ ਪਰ ਇਸ ਸਾਲ ਮੌਸਮ ਦੇ ਮਿਜਾਜ਼ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਈ ਮਹੀਨੇ 'ਚ ਵੀ ਬਾਰਿਸ਼ ਅਤੇ ਬਰਫਬਾਰੀ ਕਾਰਨ ਠੰਡ ਦੇ ਚੱਲਦਿਆਂ ਬਾਗਵਾਨ ਵੀ ਕਾਫੀ ਚਿੰਤਾ 'ਚ ਹਨ।
#WATCH Kullu: Rohtang pass received snowfall today. #HimachalPradesh pic.twitter.com/OJGZvNOzRV
— ANI (@ANI) May 10, 2020
ਇਸ ਤੋਂ ਇਲਾਵਾ ਰੋਹਤਾਂਗ ਦੱਰੇ 'ਚ ਹੋ ਰਹੀ ਬਰਫਬਾਰੀ ਦੌਰਾਨ ਲਾਹੌਲ ਵੱਲ ਜਾਣ ਵਾਲੇ ਵਾਹਨਾਂ ਦਾ ਸਿਲਸਿਲਾ ਜਾਰੀ ਹੈ। ਜ਼ਿਲਾ ਪ੍ਰਸ਼ਾਸਨ ਅਨੁਸਾਰ ਦੁਪਿਹਰ ਤੋਂ ਬਾਅਦ ਤੇਜ਼ ਹੁੰਦਾ ਹੈ ਤਾਂ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਜਾਵੇਗੀ।