ਕਸ਼ਮੀਰ ’ਚ ਬਰਫ਼ਬਾਰੀ ਤੇ ਮੀਂਹ ਕਾਰਨ ਵਧੀ ਠੰਡ, ਤਸਵੀਰਾਂ ’ਚ ਵੇਖੋ ਖੂਬਸੂਰਤ ਦ੍ਰਿਸ਼
Thursday, Feb 03, 2022 - 06:03 PM (IST)
ਸ਼੍ਰੀਨਗਰ— ਕਸ਼ਮੀਰ ਵਿਚ ਵੀਰਵਾਰ ਯਾਨੀ ਕਿ ਅੱਜ ਮੀਂਹ ਅਤੇ ਬਰਫ਼ਬਾਰੀ ਹੋਈ, ਹਾਲਾਂਕਿ ਬੱਦਲ ਛਾਏ ਰਹਿਣ ਨਾਲ ਘਾਟੀ ਵਿਚ ਘੱਟ ਤੋਂ ਘੱਟ ਤਾਪਮਾਨ ’ਚ ਸੁਧਾਰ ਵੇਖਿਆ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਗੁਲਮਰਗ, ਪਹਿਲਗਾਮ, ਕੁਪਵਾੜਾ, ਕੋਕੇਰਨਾਗ ਅਤੇ ਕਾਝੀਗੁੰਡ ਸਮੇਤ ਘਾਟੀ ਦੇ ਉੱਪਰੀ ਪਹਾੜੀਆਂ ਇਲਾਕਿਆਂ ਵਿਚ ਬਰਫ਼ਬਾਰੀ ਹੋਈ, ਜਦਕਿ ਦੂਜੇ ਹਿੱਸਿਆਂ ’ਚ ਮੀਂਹ ਪਿਆ, ਜਿਸ ਨਾਲ ਠੰਡ ਵਧ ਗਈ ਹੈ। ਸ਼੍ਰੀਨਗਰ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮੀਂਹ ਪੈਣ ਨਾਲ ਆਮ ਜਨ ਜੀਵਨ ਅਤੇ ਆਵਾਜਾਈ ਪ੍ਰਭਾਵਿਤ ਹੋਈ ਹੈ।
ਵਿਭਾਗ ਮੁਤਾਬਕ ਮੌਸਮ ਵਿਚ ਅਨਿਸ਼ਚਿਤਤਾ ਬਣੇ ਰਹਿਣ ਦਾ ਅਨੁਮਾਨ ਹੈ। ਵੱਖ-ਵੱਖ ਥਾਵਾਂ ’ਤੇ 8 ਫਰਵਰੀ ਤੱਕ ਕਦੇ-ਕਦੇ ਬਰਫ਼ਬਾਰੀ ਹੋਣ ਦਾ ਅਨੁਮਾਨ ਜਤਾਇਆ ਗਿਆ ਹੈ। ਸ਼੍ਰੀਨਗਰ ਵਿਚ ਘੱਟ ਤੋਂ ਘੱਟ ਤਾਪਮਾਨ ਇਕ ਦਿਨ ਪਹਿਲਾਂ ਦੇ 0 ਤੋਂ ਹੇਠਾਂ 1.9 ਡਿਗਰੀ ਦੇ ਮੁਕਾਬਲੇ 0.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਸ਼੍ਰੀਨਗਰ ਵਿਚ ਅੱਜ ਸਵੇਰੇ ਸਾਢੇ 8 ਵਜੇ ਤੱਕ 6.4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਉੱਤਰੀ ਕਸ਼ਮੀਰ ਦੇ ਗੁਲਮਰਗ ’ਚ ਘੱਟ ਤੋਂ ਘੱਟ ਤਾਪਮਾਨ ਮੰਗਲਵਾਰ ਰਾਤ 0 ਤੋਂ ਹੇਠਾਂ 8 ਡਿਗਰੀ ਸੈਲਸੀਅਸ ਦੀ ਤੁਲਨਾ ’ਚ ਬੁੱਧਵਾਰ ਰਾਤ 0 ਤੋਂ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।