ਬਦਰੀਨਾਥ-ਕੇਦਾਰਨਾਥ ਦਾ ''ਹਿਮ ਅਵਤਾਰ'', 6 ਫੁੱਟ ਤੱਕ ਜੰਮੀ ਬਰਫ਼
Wednesday, Mar 06, 2024 - 05:31 PM (IST)
ਚਮੋਲੀ- ਉੱਤਰਾਖੰਡ 'ਚ ਇਸ ਸਮੇਂ ਉੱਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਦੋਹਾਂ ਤੀਰਥ ਸਥਾਨਾਂ 'ਤੇ ਇਸ ਸਮੇਂ ਚਾਰੋ ਪਾਸੇ ਬਰਫ਼ ਦੀ 6 ਫੁੱਟ ਤੱਕ ਬਰਫ਼ ਜੰਮੀ ਹੋਈ ਹੈ। ਇਸ ਸਮੇਂ ਬਦਰੀਨਾਥ ਸਮੇਤ ਚਾਰੋਂ ਧਾਮ ਦੇ ਕਿਵਾੜ ਬੰਦ ਹਨ। ਸੂਬੇ ਦੇ ਪਹਾੜੀ ਇਲਾਕਿਆਂ 'ਚ ਤਿੰਨ ਦਿਨ ਤੋਂ ਬਰਫ਼ਬਾਰੀ ਹੋ ਰਹੀ ਹੈ। ਇਸ ਕਾਰਨ ਬਦਰੀਨਾਥ ਧਾਮ ਦੇ ਆਲੇ-ਦੁਆਲੇ ਦੀਆਂ ਪਹਾੜੀਆਂ ਬਰਫ਼ ਦੀ ਸਫੈਦ ਚਾਦਰ ਨਾਲ ਢਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ- PM ਮੋਦੀ ਵਲੋਂ ਦੇਸ਼ ਦੀ ਪਹਿਲੀ 'ਅੰਡਰਵਾਟਰ ਮੈਟਰੋ' ਦਾ ਉਦਘਾਟਨ, ਬੱਚਿਆਂ ਨਾਲ ਕੀਤਾ ਸਫ਼ਰ
ਬਰਫ ਪੈਣ ਕਾਰਨ ਠੰਡ ਵਧ ਗਈ ਹੈ। ਹਾਲਾਂਕਿ ਮੰਗਲਵਾਰ ਨੂੰ ਮੌਸਮ ਸਾਫ ਰਿਹਾ ਪਰ ਮੰਦਰ ਕੰਪਲੈਕਸ ਵਿਚ ਕਈ ਫੁੱਟ ਬਰਫ਼ ਜੰਮੀ ਹੋਈ ਹੈ। ਔਲੀ ਤੋਂ ਇਲਾਵਾ ਕਈ ਹੇਠਲੇ ਇਲਾਕਿਆਂ ਵਿਚ ਬਰਫ਼ਬਾਰੀ ਹੋਈ। ਮਾਰਚ ਮਹੀਨੇ ਵਿਚ ਅਜਿਹਾ ਹੀ ਵੇਖਣ ਨੂੰ ਮਿਲਦਾ ਹੈ, ਜਦੋਂ ਇੰਨੇ ਹੇਠਲੇ ਇਲਾਕਿਆਂ ਵਿਚ ਵੀ ਬਰਫ਼ਬਾਰੀ ਜਾਰੀ ਰਹੀ। ਦੱਸ ਦੇਈਏ ਕਿ ਅਜੇ ਕੇਦਾਰਨਾਥ ਵਿਚ -25 ਡਿਗਰੀ ਸੈਲਸੀਅਸ ਤਾਪਮਾਨ ਚੱਲ ਰਿਹਾ ਹੈ। ਇੱਥੇ ਦਸੰਬਰ-ਜਨਵਰੀ ਵਿਚ ਘੱਟ ਬਰਫ਼ਬਾਰੀ ਹੋਈ ਹੈ। 50 ਮਜ਼ਦੂਰ ਇਨ੍ਹਾਂ ਥਾਵਾਂ 'ਤੇ ਬਰਫ਼ ਕੱਟ ਕੇ ਪੈਦਲ ਮਾਰਗ ਬਣਾਉਣ ਵਿਚ ਲਾਏ ਜਾਣਗੇ। ਇਹ ਕੰਮ 10 ਮਾਰਚ ਤੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ- ਇਹ ਹੈ ਸਾਡੇ ਦੇਸ਼ ਦਾ ਭਵਿੱਖ! ਜਾਨ ਜ਼ੋਖਮ 'ਚ ਪਾ ਕੇ ਪਰਚੀਆਂ ਜ਼ਰੀਏ ਵਿਦਿਆਰਥੀਆਂ ਨੂੰ ਕਰਵਾਈ ਨਕਲ