ਬਰਫ਼ਬਾਰੀ ਦਰਮਿਆਨ ਹਿਮਾਚਲ ਜਾਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ
Tuesday, Dec 24, 2024 - 02:27 PM (IST)
ਸ਼ਿਮਲਾ- ਬਰਫ਼ਬਾਰੀ ਦਰਮਿਆਨ ਹਿਮਾਚਲ ਪ੍ਰਦੇਸ਼ ਘੁੰਮਣ ਦਾ ਪਲਾਨ ਕਰ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ ਹੈ। ਹਿਮਾਚਲ ਪ੍ਰਦੇਸ਼ ਦੇ 3 ਨੈਸ਼ਨਲ ਹਾਈਵੇ ਬਰਫ ਨਾਲ ਢੱਕੇ, 174 ਸੜਕਾਂ ਬੰਦ, 680 ਬਿਜਲੀ ਟਰਾਂਸਫਰ ਠੱਪ, 300 ਬੱਸਾਂ ਸਮੇਤ 1000 ਹਜ਼ਾਰ ਵਾਹਨ ਸੜਕਾਂ 'ਤੇ ਫਸੇ ਹਨ। ਇੱਥੇ ਸੋਮਵਾਰ ਨੂੰ ਸੀਜ਼ਨ ਦੀ ਦੂਜੀ ਬਰਫਬਾਰੀ ਹੋਈ। ਬਰਫਬਾਰੀ ਤੋਂ ਬਾਅਦ ਸਥਾਨਕ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਟਲ ਸੁਰੰਗ ਨੇੜੇ ਬਰਫਬਾਰੀ ਕਾਰਨ 4000 ਸੈਲਾਨੀ ਫਸ ਗਏ ਹਨ। ਮੌਸਮ ਵਿਭਾਗ ਨੇ ਵੀਰਵਾਰ ਤੱਕ ਬਿਲਾਸਪੁਰ, ਊਨਾ, ਹਮੀਰਪੁਰ ਅਤੇ ਮੰਡੀ 'ਚ ਕੜਾਕੇ ਦੀ ਠੰਡ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਅਜਿਹੇ 'ਚ ਹਿਮਾਚਲ ਪ੍ਰਦੇਸ਼ 'ਚ ਭਵਿੱਖ 'ਚ ਮੁਸ਼ਕਲਾਂ ਵਧ ਸਕਦੀਆਂ ਹਨ।
ਬਰਫਬਾਰੀ ਕਾਰਨ ਵੱਡੀ ਸਮੱਸਿਆ
- ਹਿਮਾਚਲ ਪ੍ਰਦੇਸ਼ ਦੇ 5 ਜ਼ਿਲ੍ਹਿਆਂ 'ਚ ਸੋਮਵਾਰ ਨੂੰ ਸੀਜ਼ਨ ਦੀ ਦੂਜੀ ਬਰਫ਼ਬਾਰੀ ਦਰਜ ਕੀਤੀ ਗਈ।
- ਰੋਹਤਾਂਗ 'ਚ 30 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ।
- ਮਨਾਲੀ, ਕੁਫਰੀ, ਕੇਲਾਂਗ, ਡਲਹੌਜ਼ੀ ਅਤੇ ਰਾਜਧਾਨੀ ਸ਼ਿਮਲਾ 'ਚ 10 ਤੋਂ 15 ਸੈਂਟੀਮੀਟਰ ਤੱਕ ਬਰਫ਼ਬਾਰੀ ਦਰਜ ਕੀਤੀ ਗਈ।
- ਬਰਫ਼ਬਾਰੀ ਤੋਂ ਬਾਅਦ ਉੱਪਰੀ ਸ਼ਿਮਲਾ ਅਤੇ ਕਿੰਨੌਰ ਜ਼ਿਲ੍ਹੇ ਰਾਜਧਾਨੀ ਤੋਂ ਪੂਰੀ ਤਰ੍ਹਾਂ ਕੱਟੇ ਹੋਏ ਹਨ।
- ਮਨਾਲੀ ਰੋਹਤਾਂਗ ਨੈਸ਼ਨਲ ਹਾਈਵੇਅ 03 ਕਈ ਥਾਵਾਂ 'ਤੇ ਬੰਦ ਹੈ।
- ਸ਼ਿਮਲਾ-ਨਾਰਕੰਡਾ ਨੈਸ਼ਨਲ ਹਾਈਵੇਅ, ਥੀਓਗ-ਰੋਹੜੂ NH ਅਤੇ ਥੀਓਗ-ਚੌਪਾਲ ਹਾਈਵੇਅ ਸਮੇਤ 174 ਤੋਂ ਵੱਧ ਸੜਕਾਂ ਨੂੰ ਵਾਹਨਾਂ ਲਈ ਬੰਦ ਹੋ ਗਈਆਂ ਹਨ।
- ਬਰਫਬਾਰੀ ਤੋਂ ਬਾਅਦ, ਮਨਾਲੀ ਸਮੇਤ ਵੱਖ-ਵੱਖ ਥਾਵਾਂ 'ਤੇ 300 ਤੋਂ ਵੱਧ ਬੱਸਾਂ ਅਤੇ 1000 ਛੋਟੇ ਵਾਹਨ ਇਨ੍ਹਾਂ ਸੜਕਾਂ 'ਤੇ ਫਸੇ ਹੋਏ ਹਨ।
- ਬਰਫਬਾਰੀ ਕਾਰਨ 680 ਬਿਜਲੀ ਦੇ ਟਰਾਂਸਫਰ ਠੱਪ ਹੋ ਗਏ ਹਨ, ਜਿਸ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ।
ਦੱਸਣਯੋਗ ਹੈ ਕਿ ਕ੍ਰਿਸਮਿਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਹਜ਼ਾਰਾਂ ਸੈਲਾਨੀ ਮਨਾਲੀ ਪਹੁੰਚ ਰਹੇ ਹਨ। ਇਹੀ ਕਾਰਨ ਹੈ ਕਿ ਮਨਾਲੀ ਜਾਣ ਵਾਲੇ ਹਾਈਵੇਅ 'ਤੇ ਜਾਮ ਦੀ ਸਮੱਸਿਆ ਪੈਦਾ ਹੋ ਗਈ ਹੈ। ਬਰਫਬਾਰੀ ਦੇਖਣ ਦੇ ਸ਼ੌਂਕ 'ਚ ਸੜਕਾਂ 'ਤੇ ਵਾਹਨਾਂ ਦੀ ਲਾਈਨ ਲੱਗ ਗਈ। ਅਜੇ ਵੀ ਭਾਰੀ ਗਿਣਤੀ 'ਚ ਲੋਕ ਮਨਾਲੀ ਜਾਣ ਵਾਲੀ ਸੜਕ 'ਤੇ ਗੱਡੀਆਂ 'ਚ ਬੈਠ ਕੇ ਰਸਤਾ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8