ਹਿਮਾਚਲ ਤੇ ਕਸ਼ਮੀਰ ’ਚ ਹੋਈ ਬਰਫ਼ਬਾਰੀ, ਪੰਜਾਬ-ਹਰਿਆਣਾ ’ਚ ਮੀਂਹ ਪੈਣ ਨਾਲ ਸ਼ੁਰੂ ਹੋਈ ਠੰਢ
Saturday, Nov 14, 2026 - 08:37 AM (IST)
ਸ਼ਿਮਲਾ/ ਸ਼੍ਰੀਨਗਰ (ਏਜੰਸੀ) - ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਖੇਤਰ ਲਾਹੌਲ-ਸਪਿਤੀ ਜ਼ਿਲ੍ਹੇ ਦੇ ਉੱਚਾਈ ਵਾਲੇ ਖੇਤਰਾਂ ’ਚ ਸ਼ੁੱਕਰਵਾਰ ਬਰਫ਼ਬਾਰੀ ਹੋਈ। ਕਸ਼ਮੀਰ ਵਾਦੀ ਦੇ ਵਧੇਰੇ ਹਿੱਸਿਆਂ ’ਚ ਸਾਰੀ ਰਾਤ ਦਰਮਿਆਨੀ ਤੋਂ ਭਾਰੀ ਵਰਖਾ ਹੋਈ। ਉੱਚਾਈ ਵਾਲੇ ਕਈ ਇਲਾਕਿਆਂ ’ਚ ਬਰਫ਼ਬਾਰੀ ਦੀ ਖਬਰ ਹੈ। ਰਿਪੋਰਟਾਂ ਅਨੁਸਾਰ ਸ਼ਿੰਕੂ ਲਾ ਦੱਰਾ, ਬਾਰਾਲਾਚਾ ਦੱਰਾ, ਕੁੰਜ਼ੁਮ ਟਾਪ ਅਤੇ ਹੋਰ ਉੱਚਾਈ ਵਾਲੇ ਇਲਾਕਿਆਂ ’ਚ ਵੀਰਵਾਰ ਦੇਰ ਰਾਤ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਮਨਾਲੀ ਦੇ ਉੱਚਾਈ ਵਾਲੇ ਇਲਾਕਿਆਂ ’ਚ ਵੀ ਬਰਫ਼ ਪਈ ਹੈ।
ਇਹ ਵੀ ਪੜ੍ਹੋ: ਇਸ ਦਿਨ ਜੇਲ੍ਹ 'ਚੋਂ ਬਾਹਰ ਆ ਸਕਦੇ ਨੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਸਸਕਾਰ ਲਈ ਤੈਅ ਹੋਈ ਤਾਰੀਖ
ਪੁਲਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਲਾਹੌਲ-ਸਪਿਤੀ ਦੇ ਉੱਚਾਈ ਵਾਲੇ ਇਲਾਕਿਆਂ ’ਚ ਸੜਕਾਂ ਦੀ ਹਾਲਤ ਵਾਹਨਾਂ ਦੀ ਆਵਾਜਾਈ ਲਈ ਸੁਰੱਖਿਅਤ ਨਹੀਂ ਹੈ। ਇਸ ਕਾਰਨ ਸ਼ਿੰਕੂ ਲਾ ਤੇ ਬਾਰਾਲਾਚਾ ਦੱਰੇ ਵੱਲ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਸ਼ਮੀਰ ਦੇ ਗੁਰੇਜ਼ ਤੇ ਕੁਪਵਾੜਾ ਦੇ ਉੱਪਰਲੇ ਇਲਾਕਿਆਂ ਦੇ ਨਾਲ-ਨਾਲ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚੋਂ ਲੰਘਦੇ ਜ਼ੋਜੀਲਾ ਦੱਰੇ ਅਤੇ ਮੁਗਲ ਰੋਡ ’ਤੇ ਵੀ ਬਰਫ਼ਬਾਰੀ ਦੀ ਰਿਪੋਰਟ ਹੈ। ਪ੍ਰਸ਼ਾਸਨ ਨੇ ਆਵਾਜਾਈ ਬਹਾਲ ਕਰਨ ਲਈ ਵੱਖ-ਵੱਖ ਮੁੱਖ ਸੰਪਰਕ ਸੜਕਾਂ ਤੋਂ ਬਰਫ਼ ਹਟਾਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: CM ਵਿਜੇ ਦੀ ਸੁਰੱਖਿਆ ’ਚ ਸੰਨ੍ਹ! ਪੁਲਸ ਦਾ ਘੇਰਾ ਤੋੜ ਉਨ੍ਹਾਂ ਕੋਲ ਪੁੱਜਾ ਅਣਪਛਾਤਾ ਵਿਅਕਤੀ
ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਸਮੇਤ ਵਾਦੀ ਦੇ ਮੈਦਾਨੀ ਇਲਾਕਿਆਂ ’ਚ ਦਰਮਿਆਨੀ ਤੋਂ ਭਾਰੀ ਵਰਖਾ ਹੋਈ ਜੋ ਸ਼ੁੱਕਰਵਾਰ ਸਵੇਰ ਤੱਕ ਜਾਰੀ ਸੀ। ਪੰਜਾਬ ਤੇ ਹਰਿਆਣਾ ’ਚ ਸਾਰਾ ਦਿਨ ਬੱਦਲ ਛਾਏ ਰਹੇ। ਕੁਝ ਖੇਤਰਾਂ ’ਚ ਵਰਖਾ ਹੋਈ। ‘ਪੱਛਮੀ ਗੜਬੜ’ ਦੇ ਪ੍ਰਭਾਵ ਕਾਰਨ 14 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਖੇਤਰਾਂ ’ਚ ਮੌਸਮ ਬਦਲੇਗਾ। ਹਲਕੀ ਵਰਖਾ ਜਾਂ ਬੂੰਦਾਬਾਂਦੀ ਦੀ ਉਮੀਦ ਹੈ।
ਇਹ ਵੀ ਪੜ੍ਹੋ: ਜਿਊਲਰੀ ਸ਼ੋਅਰੂਮ 'ਚ ਲੁੱਟ ਦੀ ਵੱਡੀ ਵਾਰਦਾਤ! 10 ਕਰੋੜ ਦੇ ਗਹਿਣੇ ਲੈ ਉੱਡੇ ਚੋਰ
ਨਾਥੂਲਾ ਖੇਤਰ ’ਚ ਬਰਫਬਾਰੀ ’ਚ ਫਸੇ 900 ਤੋਂ ਵੱਧ ਸੈਲਾਨੀ ਤੇ ਸਥਾਨਕ ਲੋਕ ਬਚਾਏ ਗਏ
ਭਾਰੀ ਬਰਫ਼ਬਾਰੀ ਕਾਰਨ ਪੂਰਬੀ ਸਿੱਕਮ ’ਚ ਨਾਥੂਲਾ, ਬਾਬਾ ਮੰਦਰ ਤੇ ਸੋਮਗੋ ਝੀਲ ਦੇ ਨੇੜੇ ਫਸੇ 900 ਤੋਂ ਵੱਧ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਭਾਰਤੀ ਫੌਜ ਦੀ ਤ੍ਰਿਸ਼ਕਤੀ ਕੋਰ ਨੇ ਬਚਾਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬਚਾਅ ਕਾਰਜ ਚੁਣੌਤੀ ਭਰੇ ਮੌਸਮੀ ਹਾਲਾਤ ਦੌਰਾਨ ਕੀਤੇ ਗਏ। ਵੀਰਵਾਰ ਭਾਰੀ ਬਰਫ਼ਬਾਰੀ ਨੇ ਆਵਾਜਾਈ ’ਚ ਵਿਘਨ ਪਾਇਆ ਤੇ ਉਚਾਈ ਵਾਲੇ ਖੇਤਰਾਂ ’ਚ ਵੱਡੀ ਗਿਣਤੀ ’ਚ ਸੈਲਾਨੀ ਅਤੇ ਸਥਾਨਕ ਲੋਕ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੇ ਜਵਾਨਾਂ ਨੇ ਪ੍ਰਭਾਵਿਤ ਲੋਕਾਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਸੈਰ-ਸਪਾਟੇ ਵਾਲੀ ਪ੍ਰਸਿੱਧ ਥਾਂ ਨਾਥੁਲਾ ਜੋ ਕਿ ਚੀਨ ਦੀ ਸਰਹੱਦ ਨਾਲ ਲੱਗਦੀ ਹੈ, ਤੋਂ ਸੁਰੱਖਿਅਤ ਬਾਹਰ ਕੱਢਿਆ।
ਇਹ ਵੀ ਪੜ੍ਹੋ: ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ, ਮਸ਼ੀਨ ਨਾਲ ਗਿਣਨੇ ਪੈਣਗੇ ਪੈਸੇ! ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
