JEE Advanced 2027 ਦੀ ਤਾਰੀਖ ਦਾ ਹੋਇਆ ਐਲਾਨ, 23 ਮਈ ਨੂੰ ਦੋ ਸ਼ਿਫਟਾਂ ''ਚ ਹੋਵੇਗੀ ਪ੍ਰੀਖਿਆ
Saturday, Nov 14, 2026 - 06:17 AM (IST)
ਨਵੀਂ ਦਿੱਲੀ (ਏਜੰਸੀ) : ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.), ਦਿੱਲੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਆਈ. ਆਈ. ਟੀ. ਵਿਚ ਦਾਖ਼ਲੇ ਲਈ ਹੋਣ ਵਾਲੀ ਐਂਟਰੀ ਪ੍ਰੀਖਿਆ ਜੇ. ਈ. ਈ.-ਐਡਵਾਂਸਡ 23 ਮਈ, 2027 ਨੂੰ ਕਰਵਾਈ ਜਾਵੇਗੀ। ਇਸ ਪ੍ਰੀਖਿਆ ਦਾ ਆਯੋਜਨ ਆਈ. ਆਈ. ਟੀ. ਦਿੱਲੀ ਕਰੇਗੀ। ਜੇ. ਈ. ਈ.-ਮੇਨ ਵਿਚ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਸਿਖਰਲੇ 2.5 ਲੱਖ ਉਮੀਦਵਾਰਾਂ ਨੂੰ ਜੇ. ਈ. ਈ.-ਐਡਵਾਂਸਡ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ‘ਮਹਾਦੇਵ ਸੱਟਾ ਐਪ’ ਮਾਮਲਾ : ਸੌਰਭ ਚੰਦਰਾਕਰ ਨੂੰ ਈ. ਡੀ. ਨੇ ਕੀਤਾ ਗ੍ਰਿਫ਼ਤਾਰ, 19 ਤੱਕ ਦਾ ਮਿਲਿਆ ਰਿਮਾਂਡ
ਇਕ ਅਧਿਕਾਰਤ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਜੇ. ਈ. ਈ.-ਐਡਵਾਂਸਡ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ 10-12 ਅੰਕਾਂ ਦੀ ਡਿਸਪਲੇਅ ਵਾਲੇ ਬੇਸਿਕ (ਗ਼ੈਰ-ਵਿਗਿਆਨਕ) ਆਨ-ਸਕ੍ਰੀਨ ਕੈਲਕੁਲੇਟਰ ਦੀ ਵਰਤੋਂ ਕਰਨ ਦੀ ਸਹੂਲਤ ਮਿਲੇਗੀ। ਉਮੀਦਵਾਰਾਂ ਨੂੰ ਲਗਾਤਾਰ 2 ਸਾਲਾਂ ਵਿਚ ਵੱਧ ਤੋਂ ਵੱਧ 2 ਵਾਰ ਪ੍ਰੀਖਿਆ ਦੇਣ ਦੀ ਇਜਾਜ਼ਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
