ਫਾਰੂਕ ਅਬਦੁੱਲਾ ਦੱਸਣ ਉਨ੍ਹਾਂ ਦੀ ਵਫ਼ਾਦਾਰੀ ਕਿਸਦੇ ਨਾਲ ਹੈ : ਆਰ.ਪੀ. ਸਿੰਘ

Saturday, Nov 14, 2026 - 05:24 AM (IST)

ਫਾਰੂਕ ਅਬਦੁੱਲਾ ਦੱਸਣ ਉਨ੍ਹਾਂ ਦੀ ਵਫ਼ਾਦਾਰੀ ਕਿਸਦੇ ਨਾਲ ਹੈ : ਆਰ.ਪੀ. ਸਿੰਘ

ਨਵੀਂ ਦਿੱਲੀ - ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੇ ਹਾਲੀਆ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਕਿ ਇਕ ਅਜਿਹਾ ਦੇਸ਼ ਜੋ ਅੱਤਵਾਦ ਨੂੰ ਸਪਾਂਸਰ ਕਰਦਾ ਹੈ, ਸਾਡੇ ਫੌਜੀਆਂ ਨੂੰ ਮਾਰਦਾ ਹੈ ਅਤੇ ਬੇਗੁਨਾਹ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਉਸ ਨੂੰ ਕਸ਼ਮੀਰ ਦਾ ਰੱਖਿਅਕ ਦੱਸਿਆ ਜਾ ਰਿਹਾ ਹੈ, ਜਦੋਂ ਕਿ ਭਾਰਤ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਵੱਲੋਂ ਆਪਣੀ ਅੱਤਵਾਦੀ ਮੁਹਿੰਮ ਨੂੰ ਛੱਡੇ ਬਿਨਾਂ ਗੱਲਬਾਤ ਕਰੇ।

ਉਨ੍ਹਾਂ ਕਿਹਾ ਕਿ ਫਾਰੂਕ ਅਬਦੁੱਲਾ ਨੂੰ ਇਕ ਬੁਨਿਆਦੀ ਸਵਾਲ ਦਾ ਜਵਾਬ ਦੇਣਾ ਹੋਵੇਗਾ ਕਿ ਉਨ੍ਹਾਂ ਦੀ ਵਫ਼ਾਦਾਰੀ ਕਿਸਦੇ ਨਾਲ ਹੈ? ਜਦੋਂ ਕੋਈ ਸਿਆਸੀ ਆਗੂ ਵਾਰ-ਵਾਰ ਭਾਰਤ ਦੀ ਸੁਰੱਖਿਆ ਦੀ ਕੀਮਤ ’ਤੇ ਪਾਕਿਸਤਾਨ ਦੇ ਫ਼ਾਇਦੇ ਲਈ ਗੱਲਾਂ ਕਰਦਾ ਹੈ, ਤਾਂ ਉਸ ਦੀ ਵਫ਼ਾਦਾਰੀ ’ਤੇ ਸਵਾਲ ਉੱਠਣਾ ਲਾਜ਼ਮੀ ਹੈ ਅਤੇ ਇਸ ਦੇ ਸਾਫ਼ ਜਵਾਬ ਚਾਹੀਦੇ ਹਨ। ਜਦੋਂ ਭਾਰਤ ਦੀ ਪ੍ਰਭੂਸੱਤਾ, ਕੌਮੀ ਸੁਰੱਖਿਆ ਅਤੇ ਸਾਡੇ ਫੌਜੀਆਂ ਦੀ ਜਾਨ ਦਾਅ ’ਤੇ ਲੱਗੀ ਹੋਵੇ, ਤਾਂ ਕੋਈ ਵੀ ਸਿਆਸੀ ਹੈਸੀਅਤ, ਪਰਿਵਾਰਕ ਵਿਰਾਸਤ ਜਾਂ ਸੰਵਿਧਾਨਕ ਅਹੁਦਾ ਕਿਸੇ ਨੂੰ ਵੀ ਜਵਾਬਦੇਹੀ ਤੋਂ ਉੱਪਰ ਨਹੀਂ ਰੱਖ ਸਕਦਾ।
 


author

Inder Prajapati

Content Editor

Related News