ਦਿੱਲੀ : ਪੀ.ਐੱਮ. ਮੋਦੀ ਦੀ ਭਤੀਜੀ ਦਾ ਪਰਸ ਖੋਹ ਕੇ ਦੌੜੇ ਬਦਮਾਸ਼

Saturday, Oct 12, 2019 - 11:36 AM (IST)

ਦਿੱਲੀ : ਪੀ.ਐੱਮ. ਮੋਦੀ ਦੀ ਭਤੀਜੀ ਦਾ ਪਰਸ ਖੋਹ ਕੇ ਦੌੜੇ ਬਦਮਾਸ਼

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਨਾਲ ਸਨੈਚਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ 'ਚ ਬਦਮਾਸ਼ ਪੀ.ਐੱਮ. ਮੋਦੀ ਦੀ ਭਤੀਜੀ ਦਾ ਪਰਸ ਖੋਹ ਕੇ ਦੌੜ ਗਏ। ਦਿੱਲੀ ਦੇ ਪਾਸ਼ ਇਲਾਕਿਆਂ 'ਚੋਂ ਇਕ ਸਿਵਲ ਲਾਈਨ 'ਤੇ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਦਰਅਸਲ ਮੋਦੀ ਦੇ ਭਰਾ ਦੀ ਬੇਟੀ ਦਮਯੰਤੀ ਬੇਨ ਮੋਦੀ ਅੱਜ ਯਾਨੀ ਸ਼ਨੀਵਾਰ ਸਵੇਰੇ ਅੰਮ੍ਰਿਤਸਰ ਤੋਂ ਦਿੱਲੀ ਆਈ। ਉਨ੍ਹਾਂ ਦਾ ਕਮਰਾ ਸਿਵਲ ਲਾਈਨ ਇਲਾਕੇ ਦੇ ਗੁਜਰਾਤੀ ਸਮਾਜ ਭਵਨ 'ਚ ਬੁੱਕ ਸੀ। ਲਿਹਾਜਾ ਪੁਰਾਣੀ ਦਿੱਲੀ ਤੋਂ ਆਟੋ 'ਤੇ ਉਹ ਆਪਣੇ ਪਰਿਵਾਰ ਨਾਲ ਗੁਜਰਾਤੀ ਸਮਾਜ ਭਵਨ ਪਹੁੰਚੀ। ਹਾਲੇ ਗੇਟ 'ਤੇ ਉਹ ਪਹੁੰਚ ਕੇ ਆਟੋ ਤੋਂ ਉਤਰ ਹੀ ਰਹੀ ਸੀ ਕਿ ਉਦੋਂ ਸਕੂਟੀ ਸਵਾਰ 2 ਬਦਮਾਸ਼ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ।

ਦਮਯੰਤੀ ਬੇਨ ਅਨੁਸਾਰ ਪਰਸ 'ਚ ਕਰੀਬ 56 ਹਜ਼ਾਰ ਰੁਪਏ, 2 ਮੋਬਾਇਲ ਅਤੇ ਕਈ ਅਹਿਮ ਦਸਤਾਵੇਜ਼ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਨੂੰ ਅਹਿਮਦਾਬਾਦ ਦੀ ਫਲਾਈਟ ਫੜਨੀ ਹੈ ਪਰ ਉਨ੍ਹਾਂ ਦੇ ਦਸਤਾਵੇਜ਼ ਗਾਇਬ ਹੋ ਗਏ ਹਨ। ਉਨ੍ਹਾਂ ਨੇ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਸਿਵਲ ਲਾਈਨਜ਼ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵੀ.ਵੀ.ਆਈ.ਪੀ. ਇਲਾਕਿਆਂ 'ਚੋਂ ਇਕ ਹੈ। ਜਿਸ ਜਗ੍ਹਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉੱਥੋਂ ਕੁਝ ਕਦਮ ਦੀ ਦੂਰੀ 'ਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਦਾ ਘਰ ਹੈ। ਦਿੱਲੀ ਦੇ ਮੁੱਖ ਮੰਤਰੀ ਦਾ ਘਰ ਵੀ ਸਿਰਫ਼ ਥੋੜ੍ਹੀ ਦੂਰੀ 'ਤੇ ਹੀ ਹੈ।


author

DIsha

Content Editor

Related News