ਤਸਕਰਾਂ ਵੱਲੋਂ BSF ਜਵਾਨਾਂ ''ਤੇ ਹਮਲਾ, ਜਵਾਬੀ ਕਾਰਵਾਈ ''ਚ ਇਕ ਤਸਕਰ ਢੇਰ

Saturday, Sep 16, 2023 - 04:15 AM (IST)

ਤਸਕਰਾਂ ਵੱਲੋਂ BSF ਜਵਾਨਾਂ ''ਤੇ ਹਮਲਾ, ਜਵਾਬੀ ਕਾਰਵਾਈ ''ਚ ਇਕ ਤਸਕਰ ਢੇਰ

ਪੱਛਮੀ ਬੰਗਾਲ (ਭਾਸ਼ਾ): ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਵਿਚ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਸ਼ੁੱਕਰਵਾਰ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਦੀ ਗੋਲ਼ੀਬਾਰੀ ਵਿਚ ਇਕ ਤਸਕਰ ਮਾਰਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਤਸਕਰ ਸ਼ੁੱਕਰਵਾਰ ਤੜਕੇ ਜ਼ਿਲ੍ਹੇ ਦੇ ਨੋਨਾਗੰਜ ਇਲਾਕੇ ਵਿਚ ਕੌਮਾਂਤਰੀ ਸਰਹੱਦ 'ਤੇ ਲੱਗੀਆਂ ਤਾਰਾਂ ਨੂੰ ਕੱਟ ਰਿਹਾ ਸੀ। ਪੁਲਸ ਨੇ ਦੱਸਿਆ ਕਿ ਜਦੋਂ ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਸ ਨੂੰ ਲਲਕਾਰਿਆ ਤਾਂ ਉਸ ਦੇ ਗਿਰੋਹ ਦੇ ਹੋਰ ਮੈਂਬਰਾਂ ਨੇ ਬੀ.ਐੱਸ.ਐੱਫ. ਜਵਾਨਾਂ 'ਤੇ ਹਮਲਾ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ASI ਦੀ ਵਿਵਾਦਤ ਵੀਡੀਓ ਹੋਈ ਵਾਇਰਲ, SSP ਨੇ ਕੀਤਾ ਸਸਪੈਂਡ

ਬੀ.ਐੱਸ.ਐੱਫ. ਜਵਾਨਾਂ ਨੇ ਵੀ ਇਸ ਦੇ ਜਵਾਬ ਵਿਚ ਗੋਲ਼ੀਬਾਰੀ ਕੀਤੀ, ਜਿਸ ਵਿਚ ਤਸਕਰ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਅਣਪਛਾਤੇ ਤਸਕਰ ਦੀ ਲਾਸ਼ ਬੀ.ਐੱਸ.ਐੱਫ. ਨੇ ਪੁਲਸ ਨੂੰ ਸੌਂਪ ਦਿੱਤਾ ਹੈ। ਪੁਲਸ ਨੇ ਕਿਹਾ ਕਿ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News