PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ

Wednesday, Jan 12, 2022 - 01:25 PM (IST)

ਨਵੀਂ ਦਿੱਲੀ– ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਪ੍ਰੈੱਸ ਕਾਨਫਰੰਸ ਕੀਤੀ। ਆਪਣੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਸੂਬੇ ਦੀ ਕਾਂਗਰਸ ਸਰਕਾਰ ’ਤੇ ਜੰਮ ਕੇ ਹਮਲਾ ਬੋਲਿਆ। ਸਮ੍ਰਿਤੀ ਨੇ ਕਿਹਾ ਕਿ ਪੰਜਾਬ ’ਚ ਪ੍ਰਧਾਨ ਮੰਤਰੀ ਜੀ ਦੀ ਸੁਰੱਖਿਆ ਨੂੰ ਭੰਗ ਹੁੰਦੇ ਵੇਖ ਮੈਂ ਕਾਂਗਰਸ ਸਰਕਾਰ ਸਾਹਮਣੇ ਕੁਝ ਸਵਾਲ ਰੱਖੇ ਸਨ। ਇਕ ਟੈਲੀਵਿਜ਼ਨ ਨੈੱਟਵਰਕ ਨੇ ਉਨ੍ਹਾਂ ਸਵਾਲਾਂ ਦੇ ਕੁਝ ਚਿੰਤਾਜਨਕ ਨਤੀਜੇ ਦੇਸ਼ ਦੇ ਸਾਹਮਣੇ ਰੱਖੇ ਹਨ। ਪੰਜਾਬ ਪੁਲਸ ਦੇ ਅਧਿਕਾਰੀ ਦਾ ਇਹ ਬਿਆਨ ਕਿ ਪ੍ਰਧਾਨ ਮੰਤਰੀ ਜੀ ਦੀ ਸੁਰੱਖਿਆ ਭੰਗ ਹੋਣ ਦੀ ਜਾਣਕਾਰੀ ਉਹ ਸੀਨੀਅਰ ਅਧਿਕਾਰੀਆਂ, ਪੰਜਾਬ ਪ੍ਰਸ਼ਾਸਨ ਅਤੇ ਸਰਕਾਰ ਨੂੰ ਦਿੰਦੇ ਰਹੇ ਪਰ ਸਰਕਾਰ ਵਲੋਂ ਕੋਈ ਅਜਿਹਾ ਦਖਲ ਜੋ ਪ੍ਰਧਾਨ ਮੰਤਰੀ ਜੀ ਨੂੰ ਸੁਰੱਖਿਆ ਦੇਵੇ, ਅਜਿਹਾ ਕੁਝ ਨਹੀਂ ਕੀਤਾ ਗਿਆ। ਸਮ੍ਰਿਤੀ ਈਰਾਨੀ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦੇ ਹਾਂ ਕਿ ਆਖਿਰ ਪੰਜਾਬ ਦੇ ਆਲਾ ਅਧਿਕਾਰੀ ਕਾਂਗਰਸ ਦੇ ਕਿਸ ਵੱਡੇ ਨੇਤਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ?

ਡੀ.ਜੀ.ਪੀ. ਨੇ ਬਿਨਾਂ ਜਾਣਕਾਰੀ ਦੇ ਹੀ ਦੇ ਦਿੱਤੀ ਹਰੀ ਝੰਡੀ
ਸਮ੍ਰਿਤੀ ਈਰਾਨੀ ਨੇ ਕਿਹਾ ਕਿ ਡੀ.ਜੀ.ਪੀ. ਨੇ ਬਿਨਾਂ ਜਾਣਕਾਰੀ ਦੇ ਪ੍ਰਧਾਨ ਮੰਤਰੀ ਜੀ ਦੀ ਸੁਰੱਖਿਆ ਟੀਮ ਨੂੰ ਕਿਉਂ ਕਿਹਾ ਕਿ ਪੂਰੀ ਵਿਵਸਥਾ ਅਤੇ ਰੂਟ ਸੁਰੱਖਿਅਤ ਹੈ। ਪੰਜਾਬ ਦੇ ਉਹ ਕਿਹੜੇ ਕਾਂਗਰਸ ਸਰਕਾਰ ’ਚ ਆਲਾ ਅਧਿਕਾਰੀ ਹਨ ਜੋ ਇਸ ਅਲਰਟ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਦੇਣ ਲਈ ਕੋਈ ਵੀ ਕਦਮ ਨਹੀਂ ਚੁੱਕ ਰਹੇ ਸਨ?

ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਿਯੰਕਾ ਗਾਂਧੀ ਨੂੰ ਇਸਦੀ ਜਾਣਕਾਰੀ ਕਿਉਂ ਦਿੱਤੀ?
ਸਮ੍ਰਿਤੀ ਈਰਾਨੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੀ.ਐੱਮ. ਦੇ ਸੁਰੱਖਿਆ ਪ੍ਰੋਟੋਕੋਲ ਅਤੇ ਉਲੰਘਣ ਬਾਰੇ ਇਕ ਪ੍ਰਾਈਵੇਜ ਪਾਰਟੀ (ਪ੍ਰਿਯੰਕਾ ਗਾਂਧੀ ਵਾਢਰਾ) ਨੂੰ ਕਿਉਂ ਜਾਣਕਾਰੀ ਦਿੱਤੀ? ਨਿੱਜੀ ਨਾਗਰਿਕ, ਜੋ ਗਾਂਧੀ ਪਰਿਵਾਰ ਦਾ ਹਿੱਸਾ ਹੈ, ਇਸ ਵਿਸ਼ੇ ’ਚ ਇਛੁੱਕ ਕਿਉਂ ਹੈ। 

ਸੁਪਰੀਮ ਕੋਰਟ ਨੇ ਬਣਾਈ 5 ਮੈਂਬਰੀ ਕਮੇਟੀ
ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸੁਪਰੀਮ ਕੋਰਟ ਨੇ 5 ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਸੁਪਰੀਮ ਕੋਰਟ ਦੀ ਸਾਬਕਾ ਜੱਜ ਜਸਟਿਸ ਇੰਦੁ ਮਲਹੋਤਰਾ ਦੀ ਅਗਵਾਈ ’ਚ ਬਣੀ ਇਹ ਕਮੇਟੀ ਪੂਰੇ ਮਾਮਲੇ ਦੀ ਜਾਂਚ ਕਰੇਗੀ। ਜਾਂਚ ਕਮੇਟੀ ’ਚ ਚੰਡੀਗੜ੍ਹ ਡੀ.ਜੀ.ਪੀ., ਐੱਨ.ਆਈ.ਏ. ਦੇ ਆਈ.ਜੀ., ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟ੍ਰਾਰ ਜਨਰਲ, ਏ.ਡੀ.ਜੀ.ਪੀ. ਪੰਜਾਬ ਸ਼ਾਮਲ ਹਨ। ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੁਆਰਾ ਬਣਾਈਆਂ ਗਈਆਂ ਕਮੇਟੀਆਂ ਨੂੰ ਆਪਣੀ-ਆਪਣੀ ਜਾਂਚ ਰੋਕਣ ਦਾ ਆਦੇਸ਼ ਦਿੱਤਾ ਹੈ। 

ਕੀ ਹੈ ਮਾਮਲਾ?
5 ਜਨਵਰੀ ਨੂੰ ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਿਰੋਜ਼ਪੁਰ ’ਚ ਦੌਰਾ ਸੀ। ਭਾਰੀ ਮੀਂਹ ਕਾਰਨ ਪੀ.ਐੱਮ. ਨੂੰ ਸੜਕ ਮਾਰਗ ਰਾਹੀਂ ਜਾਣਾ ਪਿਆ ਪਰ ਇਸ ਦੌਰਾਨ ਹੁਸੈਨੀਵਾਲਾ ਤੋਂ 30 ਕਿਲੋਮੀਟਰ ਦੂਰ ਰਸਤੇ ’ਚ ਪ੍ਰਦਰਸ਼ਨਕਾਰੀ ਮਿਲ ਗਏ ਜਿਸ ਕਾਰਨ ਉਨ੍ਹਾਂ ਦਾ ਕਾਫਿਲਾ ਲਗਭਗ 20 ਮਿੰਟਾਂ ਤਕ ਬੇਹੱਦ ਅਸੁਰੱਖਿਅਤ ਖੇਤਰ ’ਚ ਰੁਕਿਆ ਰਿਹਾ। ਜਿਸ ਇਲਾਕੇ ’ਚ ਪੀ.ਐੱਮ. ਮੋਦੀ ਦਾ ਕਾਫਿਲਾ ਰੁਕਿਆ ਸੀ, ਉਹ ਅੱਤਵਾਦੀਆਂ ਤੋਂ ਇਲਾਵਾ ਹੈਰਾਇਨ ਤਸਕਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਪਿਛਲੇ ਸਾਲ ਸਤੰਬਰ ਮਹੀਨੇ ’ਚ ਇਸੇ ਖੇਤਰ ’ਚ ਅੱਤਵਾਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ। 

ਗ੍ਰਿਹ ਮੰਤਰਾਲਾ ਨੇ ਲਗਾਇਆ ਸੀ ਪੰਜਾਬ ਸਰਕਾਰ ’ਤੇ ਦੋਸ਼
ਗ੍ਰਹਿ ਮੰਤਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਫਤਰ ਅਤੇ ਟ੍ਰੈਵਲ ਪਲਾਨ ਬਾਰੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ। ਉਨ੍ਹਾਂ ਇਸ ਨਾਲ ਜੁੜੇ ਇੰਤਜ਼ਾਮ ਕਰਨੇ ਸਨ ਜੋ ਨਹੀਂ ਕੀਤੇ ਗਏ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਜਦੋਂ ਯਾਤਰਾ ਮਾਰਗ ਬਦਲ ਗਿਆ ਤਾਂ ਪੰਜਾਬ ਸਰਕਾਰ ਨੂੰ ਜ਼ਿਆਦਾ ਸੁਰੱਖਿਆ ਤਾਇਨਾਤੀ ਕਰਨੀ ਚਾਹੀਦੀ ਸੀ ਤਾਂ ਜੋ ਸੜਕ ਮਾਰਗ ਤੋਂ ਯਾਤਰਾ ਸੁਰੱਖਿਅਤ ਰਹੇ ਪਰ ਇੰਤਜ਼ਾਮ ਨਹੀਂ ਕੀਤੇ ਗਏ। 


Rakesh

Content Editor

Related News