ਇੰਟਰਨੈੱਟ ਸਪੀਡ ਹੋ ਜਾਵੇਗੀ ਤੇਜ਼, ਆਪਣੇ ਫੋਨ 'ਚ ਕਰੋ ਇਹ ਸੈਟਿੰਗ
Sunday, Nov 17, 2024 - 10:24 AM (IST)
ਨਵੀਂ ਦਿੱਲੀ- ਤੇਜ਼ੀ ਨਾਲ ਬਦਲਦੀ ਦੁਨੀਆ ਵਿਚ ਅਸੀਂ ਸਾਰੇ ਪੂਰੀ ਤਰ੍ਹਾਂ ਨਾਲ ਇੰਟਰਨੈੱਟ 'ਤੇ ਨਿਰਭਰ ਹੋ ਗਏ ਹਾਂ। ਅਜਿਹੇ ਵਿਚ ਜੇਕਰ ਨੈੱਟ ਨਾ ਚਲੇ ਜਾਂ ਫੋਨ ਠੀਕ ਢੰਗ ਨਾਲ ਕੰਮ ਨਾ ਕਰੇ ਤਾਂ ਇਹ ਸਾਨੂੰ ਕਿਸੇ ਮੁਸੀਬਤ ਨਾਲੋਂ ਘੱਟ ਨਹੀਂ ਜਾਪਦਾ। ਜੇਕਰ ਤੁਸੀਂ ਵੀ ਇੰਟਰਨੈੱਟ ਦੀ ਘੱਟ ਸਪੀਡ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਸੈਟਿੰਗ ਵਿਚ ਬਦਲਾਅ ਕਰ ਕੇ ਆਪਣੇ ਫੋਨ ਦੀ ਇੰਟਰਨੈੱਟ ਸਪੀਡ ਨੂੰ ਬੂਸਟ ਕਰ ਸਕਦੇ ਹੋ।
ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ
ਸਭ ਤੋਂ ਪਹਿਲਾਂ ਤੁਹਾਨੂੰ ਵੇਖਣਾ ਹੋਵੇਗਾ ਕਿ ਤੁਹਾਡੇ ਫੋਨ ਵਿਚ ਸਿਗਨਲ ਕਿਹੋ ਜਿਹਾ ਆ ਰਿਹਾ ਹੈ। ਕਈ ਵਾਰ ਸਲੋਅ ਇੰਟਰਨੈੱਟ ਦੀ ਵਜ੍ਹਾ ਸਿਗਨਲ ਹੁੰਦਾ ਹੈ। ਇਸ ਲਈ ਤੁਹਾਨੂੰ ਆਪਣੀ ਲੋਕੇਸ਼ਨ ਬਦਲਣੀ ਹੋਵੇਗੀ। ਧਿਆਨ ਦੇਣਾ ਹੋਵੇਗਾ ਕਿ ਕਿਸ ਥਾਂ 'ਤੇ ਤੁਹਾਨੂੰ ਬਿਹਤਰ ਨੈੱਟਵਰਕ ਮਿਲ ਰਿਹਾ ਹੈ।
ਏਅਰ ਪਲੇਨ ਮੋਡ ਨਾਲ ਵੱਧ ਜਾਵੇਗੀ ਸਪੀਡ
ਨੈੱਟਵਰਕ ਰਿਸੈਟ ਕਰਨ ਲਈ ਤੁਸੀਂ ਆਪਣੇ ਫੋਨ ਨੂੰ ਏਅਰ ਪਲੇਨ ਮੋਡ ਵਿਚ ਪਾ ਕਰੇ ਆਨ ਅਤੇ ਆਫ਼ ਕਰ ਸਕਦੇ ਹੋ। ਇਸ ਨਾਲ ਨੈੱਟਵਰਕ ਰਿਫਰੈਸ਼ਨ ਹੋ ਜਾਂਦਾ ਹੈ। ਕਿਸੇ ਹੱਦ ਤਾਂ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਵੇਗਾ।
Cache ਮੈਮੋਰੀ ਕਰੋ ਕਲੀਅਰ
ਜੇਕਰ ਫੋਨ ਵਿਚ Cache ਮੈਮੋਰੀ ਇਕੱਠੀ ਹੋ ਜਾਂਦੀ ਹੈ ਤਾਂ ਉਸ ਤੋਂ ਫੋਨ ਦੀ ਸਪੀਡ ਘੱਟ ਹੋ ਜਾਂਦੀ ਹੈ। ਅਜਿਹੇ ਵਿਚ Cache ਮੈਮੋਰੀ ਕਲੀਅਰ ਕਰ ਕੇ ਤੁਸੀਂ ਫੋਨ ਦੀ ਸਪੀਡ ਨੂੰ ਬੂਸਟ ਕਰ ਸਕਦੇ ਹੋ।
ਨੈੱਟਵਰਕ ਸੈਟਿੰਗ ਰਿਸੈੱਟ
ਜੇਕਰ ਉੱਪਰ ਦਿੱਤੇ ਗਏ ਸਟੈਪਸ ਤੋਂ ਤੁਹਾਨੂੰ ਮੁਸ਼ਕਲ ਨਹੀਂ ਹੁੰਦੀ ਤਾਂ ਤੁਸੀਂ ਨੈੱਟਵਰਕ ਸੈਟਿੰਗ ਨੂੰ ਰਿਸੈੱਟ ਕਰ ਸਕਦੇ ਹੋ। ਹਾਲਾਂਕਿ ਨੈੱਟਵਰਕ ਸੈਟਿੰਗ ਨੂੰ ਰਿਸੈੱਟ ਕਰਦੇ ਹੀ ਤੁਹਾਡੇ ਫੋਨ ਵਿਚ ਸੇਵ ਵਾਈ-ਫਾਈ ਪਾਸਪਰਡ ਅਤੇ ਬਲੂ ਟੂਥ ਪੇਅਰਡ ਡਿਵਾਈਸ ਡਿਲੀਟ ਹੋ ਜਾਣਗੇ। ਇਨ੍ਹਾਂ ਸਾਰੇ ਆਪਸ਼ਨ ਤੋਂ ਬਾਅਦ ਵੀ ਜੇਕਰ ਤੁਹਾਡੇ ਫੋਨ ਦੀ ਮੁਸ਼ਕਲ ਦੂਰ ਨਹੀਂ ਹੁੰਦੀ ਤਾਂ ਤੁਹਾਨੂੰ ਆਪਣੇ ਮੋਬਾਈਲ ਸਰਵਿਸ ਪ੍ਰੋਵਾਈਡ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਤੁਹਾਨੂੰ ਬਿਹਤਰ ਜਾਣਕਾਰੀ ਮਿਲੇਗੀ। ਕਈ ਵਾਰ ਯੂਜ਼ਰਸ ਨੂੰ ਸਿਮ ਰਿਪਲੇਸਮੈਂਟ ਤੱਕ ਕਰਵਾਉਣਾ ਹੁੰਦਾ ਹੈ।