ਬਦਲ ਜਾਵੇਗਾ iPhone ਚਲਾਉਣ ਦਾ ਤਰੀਕਾ, iOS 18.2 ਅਪਡੇਟ 'ਚ ਮਿਲਣਗੇ ਬੇਹੱਦ ਸ਼ਾਨਦਾਰ ਫੀਚਰਜ਼
Thursday, Dec 12, 2024 - 05:39 PM (IST)
ਗੈਜੇਟ ਡੈਸਕ- ਐਪਲ ਨੇ ਬੁੱਧਵਾਰ ਨੂੰ ਆਈਫੋਨ ਲਈ iOS 18.2 ਅਪਡੇਟ ਗਲੋਬਲੀ ਜਾਰੀ ਕਰ ਦਿੱਤੀ ਗਈ ਹੈ। ਇਹ ਅਪਡੇਟ iOS 18.2 Release Candidate 2 ਦੇ ਅਗਲੇ ਦਿਨ ਆਈ ਹੈ ਅਤੇ ਇਸ ਵਿਚ Apple Intelligence ਦੇ ਫੀਚਰਜ਼ ਨੂੰ ਹੋਰ ਵਿਸਤਾਰ ਦਿੱਤਾ ਗਿਆ ਹੈ। ਇਸ ਅਪਡੇਟ 'ਚ Image Playground, Genmoji ਅਤੇ ChatGPT ਇੰਟੀਗ੍ਰੇਸ਼ਨ ਵਰਗੇ ਮਹੱਤਵਪੂਰਨ ਫੀਚਰਜ਼ ਸ਼ਾਮਲ ਹਨ। ਇਸ ਦੇ ਨਾਲ ਹੀ iPhone 16 ਸੀਰੀਜ਼ ਲਈ ਇਕ ਨਵਾਂ Visual Lookup ਫੀਚਰ ਪੇਸ਼ ਕੀਤਾ ਗਿਆ ਹੈ।
ਕਿਹੜੇ-ਕਿਹੜੇ ਆਈਫੋਨ ਮਾਡਲ ਨੂੰ ਮਿਲੇਗੀ iOS 18.2 ਦੀ ਅਪਡੇਟ
iOS 18 ਅਪਡੇਟ ਨੂੰ ਸਪੋਰਟ ਕਰਨ ਵਾਲੇ ਸਾਰੇ ਆਈਫੋਨ ਮਾਡਲ ਇਸ ਅਪਡੇਟ ਨੂੰ ਡਾਊਨਲੋਡ ਕਰ ਸਕਦੇ ਹਨ। ਹਾਲਾਂਕਿ, Apple Intelligence ਦੀਆਂ ਨਵੀਆਂ ਸਹੂਲਤਾਂ ਸਿਰਫ iPhone 16, iPhone 15 Pro ਅਤੇ iPhone 15 Pro Max 'ਤੇ ਉਪਲੱਬਧ ਹਨ। ਇਹ ਫੀਚਰਜ਼ ਆਸਟ੍ਰੇਲੀਆ, ਕੈਨੇਡਾ, ਆਇਰਲੈਂਡ, ਨਿਊਜ਼ੀਲੈਂਡ, ਸਾਊਥ ਅਫਰੀਕਾ ਅਤੇ ਯੂਕੇ ਵਰਗੇ ਇੰਗਲਿਸ਼-ਭਾਸ਼ੀ ਦੇਸ਼ਾਂ 'ਚ ਵਿਸਤਾਰਿਤ ਕੀਤੇ ਜਾ ਰਹੇ ਹਨ। ਚੀਨ ਅਤੇ ਯੂਰਪੀ ਸੰਘ (EU) ਨੂੰ ਛੱਡ ਕੇ ਇਹ ਫੀਚਰ ਬਾਕੀ ਦੇਸ਼ਾਂ 'ਚ ਉਪਲੱਬਧ ਹਨ ਅਤੇ ਅਪ੍ਰੈਲ 2025 ਤੋਂ EU 'ਚ ਵੀ ਸ਼ੁਰੂ ਹੋ ਜਾਣਗੇ।
ਇਹ ਵੀ ਪੜ੍ਹੋ- Instagram ਨੇ ਲਾਂਚ ਕੀਤਾ Trial Reels, ਕ੍ਰਿਏਟਰਾਂ ਲਈ ਵੱਡੇ ਕੰਮ ਦਾ ਇਹ ਫੀਚਰ
iOS 18.2 ਦੇ ਫੀਚਰਜ਼
Image Playground: ਇਹ ਇਕ ਸਟੈਂਡਅਲੋਨ ਐਪ ਹੈ ਜੋ ਜਨਰੇਟਿਵ ਏ.ਆਈ. ਦੀ ਵਰਤੋਂ ਕਰਕੇ ਟੈਕਸਟ ਪ੍ਰੋਮਟ ਦੇ ਆਧਾਰ 'ਤੇ ਐਨੀਮੇਸ਼ਨ ਅਤੇ ਇਲਸਟ੍ਰੇਸ਼ਨ ਵਰਗੇ ਸਟਾਈਲਸ 'ਚ ਇਮੇਜ ਬਣਾਉਣ ਦੀ ਸਹੂਲਤ ਦਿੰਦਾ ਹੈ। Genmoji ਫੀਚਰ ਰਾਹੀਂ ਕਸਟਮ ਇਮੋਜੀ ਬਣਾਉਣ ਅਤੇ ਮੈਸੇਜ, ਨੋਟਸ ਅਤੇ ਕੀਨੋਟ 'ਚ ਸਾਂਝਾ ਕਰਨ ਦੀ ਸਹੂਲਤ ਮਿਲਦੀ ਹੈ।
Image Wand: ਇਹ ਨੋਟਸ ਐਪ 'ਚ ਕਿਸੇ ਰਫ ਸਕੈੱਚ ਨੂੰ ਇਮੇਜ 'ਚ ਬਦਲਣ ਦੀ ਸਹੂਲਤ ਦਿੰਦਾ ਹੈ। ਇਹ ਏ.ਆਈ. ਦੀ ਵਰਤੋਂ ਕਰਕੇ ਹੱਥ ਨਾਲ ਲਿਖੇ ਗਏ ਜਾਂ ਟਾਈਪ ਕੀਤੇ ਗਏ ਟੈਕਸਟ ਨੂੰ ਇਮੇਜ 'ਚ ਬਦਲ ਸਕਦਾ ਹੈ।
Writing Tools Expansion: ਨਵਾਂ "Describe Your Change" ਫੀਚਰ ਯੂਜ਼ਰਜ਼ ਨੂੰ ਟੈਕਸਟ 'ਚ ਬਦਲਾਵਾਂ ਦਾ ਵੇਰਵਾ ਦੇਣ ਦੀ ਮਨਜ਼ੂਰੀ ਦਿੰਦਾ ਹੈ, ਜਿਵੇਂ ਉਸ ਨੂੰ ਜ਼ਿਆਦਾ ਡਾਇਨਾਮਿਕ ਬਣਾਉਣਾ ਜਾਂ ਕਵਿਤਾ ਦੇ ਰੂਪ 'ਚ ਰੀ-ਰਾਈਟ।
Visual Intelligence (iPhone 16 ਸੀਰੀਜ਼): ਇਹ ਫੀਚਰ ਕੈਮਰਾ ਕੰਟਰੋਲ ਬਟਨ ਰਾਹੀਂ ਵਸਤੂਆਂ ਅਤੇ ਸਥਾਨਾਂ ਦੀ ਜਾਣਕਾਰੀ ਤੁਰੰਤ ਪ੍ਰਾਪਤ ਕਰਨ ਦੀ ਸਹੂਲਤ ਦਿੰਦਾ ਹੈ। ਇਹ ਟੈਕਸਟ ਨੂੰ ਅਨੁਵਾਦ ਕਰਨ, ਫੋਨ ਨੰਬਰ ਜਾਂ ਈਮੇਲ ਨੂੰ ਸੰਪਰਕ ਸੂਚੀ 'ਚ ਜੋੜਨ ਅਤੇ ਗੂਗਲ 'ਤੇ ਪ੍ਰੋਡਕਟ ਲੱਭਣ ਵਰਗੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ।
ChatGPT ਇੰਟੀਗ੍ਰੇਸ਼ਨ: Siri ਹੁਣ OpenAI ਦੇ ChatGPT ਦੀ ਵਰਤੋਂ ਕਰਕੇ ਜਵਾਬ ਦੇਣ, ਦਸਤਾਵੇਜ਼ ਅਤੇ ਅਕਸ ਸਮਝਣ ਦੀ ਸਹੂਲਤ ਪ੍ਰਦਾਨ ਕਰਦਾ ਹੈ। ਯੂਜ਼ਰਜ਼ ਆਪਣੀ ਪੇਡ ChatGPT ਮੈਂਬਰਸ਼ਿਪ ਦੇ ਨਾਲ ਹੋਰ ਜ਼ਿਆਦਾ ਪਾਵਰਫੁਲ ਮਾਡਲ ਦੀ ਵਰਤੋਂ ਕਰ ਸਕਦੇ ਹਨ।
ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ