ਹਵਾਈ ਅੱਡੇ ''ਤੇ ਯਾਤਰੀਆਂ ਤੋਂ 45 ''ਆਈਫੋਨ 16'' ਮੋਬਾਈਲ ਜ਼ਬਤ

Friday, Oct 18, 2024 - 05:34 PM (IST)

ਨਵੀਂ ਦਿੱਲੀ- ਕਸਟਮ ਅਧਿਕਾਰੀਆਂ ਨੇ ਇੱਥੋਂ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਭਾਰਤ 'ਚ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ 5 ਯਾਤਰੀਆਂ ਤੋਂ 45 'ਆਈਫੋਨ 16' ਮੋਬਾਈਲ ਜ਼ਬਤ ਕੀਤੇ ਹਨ। ਕਸਟਮ ਵਿਭਾਗ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਕਸਟਮ ਵਿਭਾਗ ਨੇ IGI ਹਵਾਈ ਅੱਡੇ 'ਤੇ ਇਕ ਯਾਤਰੀ ਤੋਂ ਲਗਭਗ 44 ਲੱਖ ਰੁਪਏ ਮੁੱਲ ਦੇ 45 'ਆਈਫੋਨ-16' ਮੋਬਾਈਲ ਫੋਨ ਜ਼ਬਤ ਕੀਤੇ ਹਨ। ਯਾਤਰੀ ਏਅਰ ਇੰਡੀਆ ਦੀ ਉਡਾਣ ਜ਼ਰੀਏ ਵਾਸ਼ਿੰਗਟਨ ਤੋਂ ਦਿੱਲੀ ਜਾ ਰਿਹਾ ਸੀ। 

ਦੱਸ ਦੇਈਏ ਕਿ ਹਾਂਗਕਾਂਗ ਤੋਂ ਆਏ 4 ਹੋਰ ਯਾਤਰੀਆਂ ਦੇ ਬੈਗ ਵਿਚ 8 ਹੋਰ 'ਆਈਫੋਨ 16' ਮਿਲੇ। ਇਸ ਮਹੀਨੇ ਦੀ ਸ਼ੁਰੂਆਤ ਵਿਚ ਕਸਟਮ ਅਧਿਕਾਰੀਆਂ ਨੇ ਵੱਖ-ਵੱਖ ਮਾਮਲਿਆਂ ਵਿਚ 5 ਯਾਤਰੀਆਂ ਤੋਂ 42 'ਆਈਫੋਨ 16 ਪ੍ਰੋ ਮੈਕਸ' ਮੋਬਾਈਲ ਜ਼ਬਤ ਕੀਤੇ ਸਨ। 


Tanu

Content Editor

Related News