ਜੰਮੂ-ਕਸ਼ਮੀਰ 'ਚ ਇਕ ਦਿਨ 'ਚ 6 ਅੱਤਵਾਦੀ ਹਮਲੇ, 10 ਜਵਾਨ ਜ਼ਖਮੀ, ਰੈੱਡ ਅਲਰਟ ਜਾਰੀ

06/14/2017 2:14:05 PM

ਸ਼੍ਰੀਨਗਰ—ਜੰਮੂ-ਕਸ਼ਮੀਰ 'ਚ ਇਕ ਵਾਰ ਫਿਰ ਤੋਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਕਸ਼ਮੀਰ 'ਚ ਇਕ ਦਿਨ ਦੇ ਅੰਦਰ ਸੀ.ਆਰ.ਪੀ.ਐਫ. ਪੁਲਸ ਅਤੇ ਫੌਜ 'ਤੇ ਅੱਤਵਾਦੀਆਂ ਨੇ 6 ਹਮਲੇ ਕੀਤੇ। ਪੁਲਸ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਅੱਤਵਾਦੀਆਂ ਨੇ ਪੁਲਵਾਮਾ ਪਹਿਲਗਾਮ ਅਤੇ ਨਾਰਥ ਕਸ਼ਮੀਰ ਦੇ ਪਜਲਪੋਰਾ (ਸੋਪੋਰ) 'ਚ ਤਿੰਨ ਗ੍ਰੇਨੇਡ ਅਟੈਕ ਕੀਤੇ। ਇਸ ਹਮਲੇ 'ਚ 10 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਕ ਹਸਪਤਾਲ ਲਿਆ ਗਿਆ ਅਤੇ ਸ਼ਿਵਿਰ ਦੇ ਨੇੜੇ-ਤੇੜੇ ਦੇ ਇਲਾਕੇ ਨੂੰ ਘੇਰ ਲਿਆ ਗਿਆ ਤਾਂਕਿ ਅਣਜਾਣ ਅੱਤਵਾਦੀਆਂ ਨੂੰ ਦਬੋਚਿਆ ਜਾ ਸਕੇ। ਉੱਥੇ ਅਨੰਤਨਾਗ ਜ਼ਿਲੇ 'ਚ ਅੱਤਵਾਦੀਆਂ ਨੇ ਰਿਟਾਇਰ ਜੱਜ ਮੁਜੱਫਰ ਅਤਾਰ ਦੇ ਘਰ ਦੇ ਬਾਹਰ ਤੈਨਾਤ ਪੁਲਸ ਕਰਮਚਾਰੀਆਂ ਨੂੰ ਗੋਲੀ ਚਲਾ ਕੇ ਜ਼ਖਮੀ ਕਰ ਦਿੱਤਾ ਅਤੇ ਜ਼ਖਮੀ ਦੋ ਜਵਾਨਾਂ ਦੀ ਚਾਰ ਰਾਈਫਲ ਲੁੱਟ ਕੇ ਫਰਾਰ ਹੋ ਗਏ। ਪਿਛਲੇ ਤਿੰਨ ਦਿਨਾਂ 'ਚ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ।
1.ਤਰਾਲ (ਪੁਲਵਾਮਾ)

 


ਪੁਲਵਾਮਾ ਦੇ ਤਰਾਲ 'ਚ ਸੀ.ਆਰ.ਪੀ.ਐਫ ਕੈਂਪ 'ਤੇ ਟੈਰਿਸਟ ਨੇ ਗ੍ਰੇਨੇਡ ਅਟੈਕ ਕੀਤਾ। ਪੁਲਸ ਅਧਿਕਾਰੀਆਂ ਦੇ ਮੁਤਾਬਕ ਗ੍ਰੇਨੇਡ ਕੈਂਪ ਦੇ ਅੰਦਰ ਸੁੱਟਿਆ ਗਿਆ ਸੀ। ਇਸ ਹਮਲੇ 'ਚ 10 ਜਵਾਨ ਜ਼ਖਮੀ ਹੋਏ ਹਨ।
2.ਪਦਮਪੋਰਾ (ਪੁਲਵਾਮਾ)


ਪੁਲਵਾਮਾ ਦੇ ਹੀ ਪਦਮਪੋਰਾ ਇਲਾਕੇ 'ਚ ਸੀ.ਆਰ.ਪੀ.ਐਫ ਦੀ ਕੰਪਨੀ 'ਤੇ ਗ੍ਰੇਨੇਡ ਅਟੈਕ ਕੀਤਾ ਗਿਆ। ਕੰਪਨੀ 'ਤੇ ਮੋਟਰਸਾਇਕਲ 'ਤੇ ਜਾ ਰਹੇ ਅੱਤਵਾਦੀਆਂ ਨੇ ਅਟੈਕ ਕੀਤਾ। ਇਸ ਹਮਲੇ 'ਚ ਕੋਈ ਜਵਾਨ ਜ਼ਖਮੀ ਨਹੀਂ ਹੋਇਆ ਹੈ।
3. ਪੁਲਸ ਸਟੇਸ਼ਨ (ਪੁਲਵਾਮਾ)
ਪੁਲਵਾਮਾ 'ਚ ਇਕ ਪੁਲਸ ਸਟੇਸ਼ਨ 'ਤੇ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਅਟੈਕ ਕੀਤਾ। ਇੱਥਏ ਕਿਸੇ ਦੇ ਜ਼ਖਮੀ ਹੋਣ ਦੀ ਫਿਲਹਾਲ ਕੋਈ ਖਬਰ ਨਹੀਂ ਹੈ।
4. ਸਰਨਾਲ (ਪਹਿਲਗਾਮ)
ਪਹਿਲਗਾਮ ਦੇ ਸਰਨਾਲ 'ਚ ਸੀ.ਆਰ.ਪੀ.ਐਫ. ਕੈਂਪ 'ਤੇ ਗ੍ਰੇਨੇਡ ਨਾਲ ਅਟੈਕ ਕੀਤਾ ਗਿਆ। ਇੱਥੋਂ ਵੀ ਹੁਣ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। 
5. ਪਜਲਪੋਰਾ (ਸੋਪੋਰ)
ਨਾਰਥ ਕਸ਼ਮੀਰ ਦੇ ਸੋਪੋਰ ਦੇ ਪਜਲਪੋਰਾ 'ਚ ਅੱਤਵਾਦੀਆਂ ਨੇ 22 ਰਾਸ਼ਟਰੀ ਰਾਈਫਲ ਦੇ ਆਰਮੀ ਕੈਂਪ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਦੀ ਜਵਾਬੀ ਕਾਰਵਾਈ ਦੇ ਬਾਅਦ ਅੱਤਵਾਦੀ ਭੱਜ ਨਿਕਲੇ।
6. ਅਨੰਤਨਾਗ
ਇੱਥੇ ਆਂਚੀਦੋਰਾ ਇਲਾਕੇ 'ਚ ਰਿਟਾਇਰ ਜੱਜ ਮੋ-ਅਤਹਰ ਦੇ ਘਰ ਦੇ ਸਾਹਮਣੇ ਦੋ ਪੁਲਸ ਵਾਲਿਆਂ 'ਤੇ ਹਮਲਾ ਕਰਕੇ ਉਨ੍ਹਾਂ ਦੇ ਹਥਿਆਰ ਖੋਹ ਲਏ ਗਏ। ਦੋਵੇਂ ਪੁਲਸ ਕਰਮਚਾਰੀ ਜ਼ਖਮੀ ਹਨ।
5 ਜੂਨ ਨੂੰ ਵੀ ਹੋਇਆ ਸੀ ਹਮਲਾ
ਇਸ ਦੌਰਾਨ ਸਿਕਊਰਟੀ ਫੋਰਸ ਨੇ ਮੁਸਤੈਦੀ ਦਿਖਾਉਂਦੇ ਹੋਏ 4 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਹੋਮ ਮਿਨਿਸਟਰ ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦੀ ਲੰਬੇ ਸਮੇਂ ਤੱਕ ਜਵਾਨਾਂ ਨੂੰ ਬੰਧੀ ਬਣਾ ਕੇ ਜ਼ਿਆਦਾ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ। ਫਿਦਾਇਨ ਅੱਤਵਾਦੀਆਂ ਦੇ ਕੋਲ 4 ਏ.ਕੇ.-47 ਰਾਈਫਲ, ਇਕ ਗ੍ਰੇਨੇਡ ਲਾਂਚਰ, ਕਾਫੀ ਮਾਤਰਾ 'ਚ ਗੋਲਾ-ਬਾਰੂਦ, ਪੈਟਰੋਲ ਅਤੇ ਡਾਈ ਫਰੂਟ ਵੀ ਮਿਲੇ ਸੀ। 
ਅਮਰਨਾਥ ਯਾਤਰਾ ਨਾਲ ਜੁੜੇ ਹਮਲੇ?
ਇਕ ਦਿਨ ਦੇ ਅੰਦਰ 6 ਅੱਤਵਾਦੀ ਹਮਲਿਆਂ ਨੂੰ ਅਮਰਨਾਥ ਯਾਤਰਾ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋ ਰਹੀ ਹੈ, ਜੋ ਪਹਿਲਗਾਮ ਅਤੇ ਬਾਲਟਾਲ ਦੇ ਰਸਤੇ ਪੂਰੀ ਕੀਤੀ ਜਾਵੇਗੀ। ਪਹਿਲਗਾਮ ਉਨ੍ਹਾਂ ਇਲਾਕਿਆਂ 'ਚ ਹੈ, ਜਿੱਥੇ ਰੋਸ ਅਤੇ ਅੱਤਵਾਦੀ ਹਮਲੇ ਪਿਛਲੇ ਕੁਝ ਸਮੇਂ ਤੋਂ ਕਾਫੀ ਵਧ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅਮਰਨਾਥ ਯਾਤਰਾ ਦੌਰਾਨ 30 ਹਜ਼ਾਰ ਤੋਂ ਵਧ ਅਰਧ ਸੈਨਿਕ ਬਲਾਂ ਨੂੰ ਤੈਨਾਤ ਕੀਤਾ ਜਾਵੇਗਾ, ਤਾਂਕਿ ਕੋਈ ਯਾਤਰੀਆਂ ਦੇ ਨਾਲ ਕੋਈ ਅਣਹੋਣੀ ਘਟਨਾ ਨਾ ਘਟ ਸਕੇ।


Related News