ਦਰਦਨਾਕ ਹਾਦਸਾ : ਟਰੱਕ ਦੀ ਲਪੇਟ 'ਚ ਆਉਣ ਨਾਲ 4 ਬੱਚਿਆਂ ਸਮੇਤ 6 ਦੀ ਮੌਤ

Saturday, Apr 08, 2023 - 02:22 PM (IST)

ਦਰਦਨਾਕ ਹਾਦਸਾ : ਟਰੱਕ ਦੀ ਲਪੇਟ 'ਚ ਆਉਣ ਨਾਲ 4 ਬੱਚਿਆਂ ਸਮੇਤ 6 ਦੀ ਮੌਤ

ਬਲਰਾਮਪੁਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਬਲਰਾਮਪੁਰ ਜ਼ਿਲ੍ਹੇ ਦੇ ਸ਼੍ਰੀਦੱਤਗੰਜ ਥਾਣਾ ਖੇਤਰ 'ਚ ਸ਼ਨੀਵਾਰ ਸਵੇਰੇ ਨੂੰ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਐਡੀਸ਼ਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਨਮਰਤਾ ਸ਼੍ਰੀਵਾਸਤਵ ਨੇ ਦੱਸਿਆ ਕਿ ਦੇਵਰੀਆ ਜ਼ਿਲ੍ਹੇ ਦਾ ਰਹਿਣ ਵਾਲਾ ਸੋਨੂੰ ਸਾਹੂ ਆਪਣੀ ਪਤਨੀ ਅਤੇ ਚਾਰ ਬੱਚਿਆਂ ਨਾਲ ਨੈਨੀਤਾਲ ਤੋਂ ਘਰ ਪਰਤ ਰਿਹਾ ਸੀ।

ਉਨ੍ਹਾਂ ਕਿਹਾ,''ਬਲਰਾਮਪੁਰ-ਉਤਰੌਲਾ ਮਾਰਗ 'ਤੇ ਗਾਲਿਬਪੁਰ ਪਿੰਡ ਕੋਲ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ।'' ਉਨ੍ਹਾਂ ਦੱਸਿਆ ਕਿ ਹਾਦਸੇ 'ਚ ਸੋਨੂੰ ਸਾਹੂ, ਉਨ੍ਹਾਂ ਦੀ ਪਤਨੀ ਅਤੇ ਚਾਰ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ,''ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।'' ਇਕ ਸਰਕਾਰੀ ਬੁਲਾਰੇ ਨੇ ਲਖਨਊ 'ਚ ਦੱਸਿਆ ਕਿ ਯੋਗੀ ਆਦਿਤਿਆਨਾਥ ਨੇ ਬਲਰਾਮਪੁਰ ਜ਼ਿਲ੍ਹੇ 'ਚ ਹੋਏ ਸੜਕ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਡੂੰਘਾ ਦੁਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਵੀ ਨਿਰਦੇਸ਼ ਦਿੱਤੇ ਹੈ।


author

DIsha

Content Editor

Related News