ਤੇਜ਼ ਰਫ਼ਤਾਰ ਸਕਾਰਪੀਓ ਦਾ ਕਹਿਰ, 6 ਕਾਂਵੜੀਆਂ ਦੀ ਮੌਤ

Saturday, Oct 19, 2024 - 10:52 AM (IST)

ਤੇਜ਼ ਰਫ਼ਤਾਰ ਸਕਾਰਪੀਓ ਦਾ ਕਹਿਰ, 6 ਕਾਂਵੜੀਆਂ ਦੀ ਮੌਤ

ਬਾਂਕਾ (ਵਾਰਤਾ)- ਸਕਾਰਪੀਓ ਦੀ ਲਪੇਟ 'ਚ ਆਉਣ ਨਾਲ ਚਾਰ ਔਰਤਾਂ ਸਣੇ 6 ਕਾਂਵੜੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ ਕਾਂਵੜੀਆਂ ਦਾ ਦਲ ਅਮਰਪੁਰ ਦੇ ਜੇਠੌਰਨਾਥ ਮੰਦਰ ਜਾ ਰਿਹਾ ਸੀ। ਇਸ ਦੌਰਾਨ ਨਗਰਡੀਹ ਮੋੜ ਨੇੜੇ ਸਕਾਰਪੀਓ ਨੇ ਕਾਂਵੜੀਆਂ ਨੂੰ ਕੁਚਲ ਦਿੱਤਾ। ਇਹ ਘਟਨਾ ਬਿਹਾਰ ਦੇ ਬਾਂਕਾ ਜ਼ਿਲ੍ਹੇ 'ਚ ਵਾਪਰੀ।

ਇਸ ਘਟਨਾ 'ਚ 4 ਔਰਤਾਂ ਸਣੇ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 12 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਅਮਰਪੁਰ ਥਾਣਾ ਖੇਤਰ ਦੇ ਰਾਮਚੰਦਰਪੁਰ ਇਟਹਰੀ ਵਾਸੀ ਰਾਮ ਚਰਨ ਤਾਂਤੀ (50), ਗੌਤਮ ਯਾਦਵ ਦੀ ਪਤਨੀ ਪੁਤੁਲ ਦੇਵੀ, ਰਜੌਨ ਥਾਣਾ ਖੇਤਰ ਦੇ ਮੋਹਨਪੁਰ ਪਿੰਡ ਵਾਸੀ ਅਰਜੁਨ ਯਾਦਵ ਦੀ ਪਤਨੀ ਲਲਿਤਾ ਦੇਵੀ (50), ਅਰੁਣ ਪਾਸਵਾਨ ਦੀ ਪਤਨੀ ਚੁੰਨੀ ਦੇਵੀ (45), ਦਿਨੇਸ਼ ਯਾਦਵ ਦੀ ਪਤਨੀ ਸੁਮਿਤਰਾ ਦੇਵੀ (45) ਅਤੇ ਸ਼ੋਭਾਨਪੁਰ ਪਿੰਡ ਵਾਸੀ ਸਹਿਦੇਵ ਯਾਦਵ ਦੀ ਧੀ ਲਕਖੀ ਕੁਮਾਰੀ (17) ਵਜੋਂ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮਾਇਆਗੰਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ 'ਤੇ ਮੌਕੇ 'ਤੇ ਪਹੁੰਚੀ ਡਾਇਲ 112 ਪੁਲਸ ਦੀ ਗੱਡੀ ਨੂੰ ਗੁੱਸੇ 'ਚ ਲੋਕਾਂ ਨੇ ਨੁਕਸਾਨ ਪਹੁੰਚਾ ਦਿੱਤਾ ਅਤੇ ਪੁਲਸ ਕਰਮੀਆਂ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਦਾਰੋਗਾ ਬਬਨ ਮਾਂਝੀ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਇਲਾਜ ਅਮਰਪੁਰ ਰੈਫਰਲ ਹਸਪਤਾਲ 'ਚ ਚੱਲ  ਰਿਹਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News