ਸ਼੍ਰੀਨਗਰ ’ਚ ਅੱਗ ਦਾ ਭਾਂਬੜ; ਮਾਂ ਅਤੇ ਮਾਸੂਮ ਬੱਚੇ ਦੀ ਮੌਤ, 6 ਘਰ ਸੜ ਕੇ ਹੋਏ ਸੁਆਹ
Monday, Apr 05, 2021 - 02:30 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਸ਼ਹਿਰ ਵਿਚ ਸੋਮਵਾਰ ਨੂੰ ਤੜਕੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਕ ਜਨਾਨੀ ਅਤੇ ਉਸ ਦੇ ਨਾਬਾਲਗ ਬੱਚੇ ਦੀ ਮੌਤ ਹੋ ਗਈ। ਅੱਗ ਲੱਗਣ ਦੀ ਘਟਨਾ ’ਚ 6 ਘਰ ਸੜ ਕੇ ਸੁਆਹ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ਸ਼ਹਿਰ ’ਚ ਹਾਫਟ-ਚਿਨਾਰ ਸਥਿਤ ਇਕ ਘਰ ’ਚ ਅੱਜ ਤੜਕੇ ਕਰੀਬ 12.30 ਵਜੇ ਅੱਗ ਲੱਗ ਗਈ। ਜਦੋਂ ਤੱਕ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ, ਅੱਗ ਆਲੇ-ਦੁਆਲੇ ਦੇ ਖੇਤਰਾਂ ’ਚ ਫੈਲ ਚੁੱਕੀ ਸੀ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਬਾਜ਼ਾਰ ’ਚ ਲੱਗੀ ਭਿਆਨਕ ਅੱਗ, 28 ਦੁਕਾਨਾਂ ਸੜ ਕੇ ਹੋਈਆਂ ਸੁਆਹ
ਪੁਲਸ ਮੁਲਾਜ਼ਮਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਉਣ ਦੀ ਮੁਹਿੰਮ ਚਲਾਈ। ਸੂਤਰਾਂ ਮੁਤਾਬਕ ਘਟਨਾ ਦੇ ਸਮੇਂ ਜਨਾਨੀ ਆਪਣੇ 6 ਸਾਲ ਦੇ ਬੱਚੇ ਨਾਲ ਘਰ ਅੰਦਰ ਸੁੱਤੀ ਹੋਈ ਸੀ। ਇਸ ਦੌਰਾਨ ਛੱਤ ਢਹਿ ਗਈ ਅਤੇ ਉਹ ਦੋਵੇਂ ਦੱਬੇ ਗਏ। ਇਸ ਤੋਂ ਬਾਅਦ ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ। ਅੱਗ ’ਚ 6 ਘਰ ਅਤੇ ਲੱਖਾਂ ਰੁਪਏ ਦੇ ਹੋਰ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।