‘ਆਪ੍ਰੇਸ਼ਨ ਗੰਗਾ’ ਤਹਿਤ ਭਾਰਤ ਲਈ 6 ਉਡਾਣਾਂ ਰਵਾਨਾ, ਪੋਲੈਂਡ ਸਥਿਤ ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਇਜ਼ਰੀ

Wednesday, Mar 02, 2022 - 02:18 PM (IST)

ਨਵੀਂ ਦਿੱਲੀ- ਰੂਸੀ ਹਮਲੇ ਤੋਂ ਬਾਅਦ ਜੰਗ ਪ੍ਰਭਾਵਿਤ ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਦੇ ‘ਆਪ੍ਰੇਸ਼ਨ ਗੰਗਾ’ ਤਹਿਤ 6 ਉਡਾਣਾਂ ਪਿਛਲੇ 24 ਘੰਟਿਆਂ ’ਚ ਭਾਰਤ ਲਈ ਰਵਾਨਾ ਹੋਈਆਂ ਹਨ। ਇਸ ਦੇ ਨਾਲ ਹੀ ਪੋਲੈਂਡ ’ਚ ਭਾਰਤੀ ਦੂਤਘਰ ਨੇ ਲਵੀਵ, ਤਰਨੋਪਿਲ ਅਤੇ ਪੱਛਮੀ ਯੂਕ੍ਰੇਨ ਦੇ ਹੋਰ ਹਿੱਸਿਆਂ ’ਚ ਫਸੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੋਲੈਂਡ ਸਰਹੱਦ ਵਿਚ ਦਾਖਲ ਹੋਣ ਲਈ ਜਲਦੀ ਤੋਂ ਜਲਦੀ ਬੁਡੋਮੀਅਰਜ਼ ਸਰਹੱਦੀ ਚੌਕੀ 'ਤੇ ਪਹੁੰਚਣ। 'ਆਪ੍ਰੇਸ਼ਨ ਗੰਗਾ' ਤਹਿਤ ਭਾਰਤੀਆਂ ਨੂੰ ਹੰਗਰੀ, ਰੋਮਾਨੀਆ, ਪੋਲੈਂਡ ਅਤੇ ਸਲੋਵਾਕੀਆ ਤੋਂ ਸਰਹੱਦੀ ਚੌਕੀਆਂ ਰਾਹੀਂ ਯੂਕ੍ਰੇਨ ਤੋਂ ਬਾਹਰ ਆਉਣ ਤੋਂ ਬਾਅਦ ਹਵਾਈ ਜਹਾਜ਼ ਰਾਹੀਂ ਭੇਜਿਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਮੁਹਿੰਮ 'ਆਪ੍ਰੇਸ਼ਨ ਗੰਗਾ' ਤਹਿਤ ਪਿਛਲੇ 24 ਘੰਟਿਆਂ 'ਚ 6 ਉਡਾਣਾਂ ਭਾਰਤ ਲਈ ਰਵਾਨਾ ਹੋਈਆਂ ਹਨ। 

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: ਹਮਲੇ ’ਚ ਮਾਰੇ ਗਏ ਭਾਰਤੀ ਮੁੰਡੇ ਨਵੀਨ ਨੇ ਵੀਡੀਓ ਕਾਲਿੰਗ ’ਤੇ ਪਿਤਾ ਨੂੰ ਆਖੇ ਸਨ ਇਹ ਆਖ਼ਰੀ ਸ਼ਬਦ

ਜੈਸ਼ੰਕਰ ਨੇ ਬੁੱਧਵਾਰ ਸਵੇਰੇ ਟਵੀਟ ਕੀਤਾ, ''ਆਪ੍ਰੇਸ਼ਨ ਗੰਗਾ ਬਾਰੇ ਜਾਣਕਾਰੀ। ਪਿਛਲੇ 24 ਘੰਟਿਆਂ ’ਚ ਛੇ ਉਡਾਣਾਂ ਭਾਰਤ ਲਈ ਰਵਾਨਾ ਹੋਈਆਂ ਹਨ। ਇਨ੍ਹਾਂ ਵਿੱਚ ਪੋਲੈਂਡ ਤੋਂ ਪਹਿਲੀ ਉਡਾਣ ਵੀ ਸ਼ਾਮਲ ਹੈ। ਯੂਕ੍ਰੇਨ ਤੋਂ 1,377 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਹਵਾਈ ਫ਼ੌਜ ਦੇ ਉਪ ਮੁਖੀ ਏਅਰ ਮਾਰਸ਼ਲ ਸੰਦੀਪ ਸਿੰਘ ਨੇ ਦੱਸਿਆ ਕਿ ਯੂਕ੍ਰੇਨ ’ਚ ਫਸੇ ਨਾਗਰਿਕਾਂ ਨੂੰ ਬਚਾਉਣ ਲਈ 3 ਜਹਾਜ਼ ਰਵਾਨਾ ਹੋਏ ਹਨ। ਭਾਰਤੀ ਹਵਾਈ ਫ਼ੌਜ ਦਾ ਇਕ ਸੀ-17 ਗਲੋਬਮਾਸਟਰ ਜਹਾਜ਼ ਬੁੱਧਵਾਰ ਸਵੇਰੇ ਯੂਕਰੇਨ ਲਈ ਰਾਹਤ ਸਮੱਗਰੀ ਲੈ ਕੇ ਰੋਮਾਨੀਆ ਲਈ ਰਵਾਨਾ ਹੋਇਆ। 

ਇਹ ਵੀ ਪੜ੍ਹੋ: ਯੂਕ੍ਰੇਨ 'ਚ ਮਾਰੇ ਗਏ ਨਵੀਨ ਦੀ ਮ੍ਰਿਤਕ ਦੇਹ ਜਲਦ ਆਵੇਗੀ ਭਾਰਤ, PM ਮੋਦੀ ਨੇ ਪਰਿਵਾਰ ਨੂੰ ਦਿੱਤਾ ਭਰੋਸਾ

PunjabKesari

ਦੂਤਘਰ ਵੱਲੋਂ ਦੱਸਿਆ ਗਿਆ ਕਿ ਜੇਕਰ ਵਿਦਿਆਰਥੀਆਂ ਕੋਲ ਪੈਸੇ ਨਹੀਂ ਹਨ ਤਾਂ ਦੂਤਘਰ ਹੋਟਲ ਦਾ ਬਿੱਲ ਅਦਾ ਕਰੇਗਾ। ਇਸ ਦੇ ਨਾਲ ਹੀ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮੰਗਲਵਾਰ ਰਾਤ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਗਲੇ ਤਿੰਨ ਦਿਨਾਂ 'ਚ ਭਾਰਤੀ ਨਾਗਰਿਕਾਂ ਨੂੰ ਘਰ ਲਿਆਉਣ ਲਈ 26 ਉਡਾਣਾਂ ਤੈਅ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬੁਖਾਰੇਸਟ ਅਤੇ ਬੁਡਾਪੇਸਟ ਤੋਂ ਇਲਾਵਾ ਪੋਲੈਂਡ ਅਤੇ ਸਲੋਵਾਕ ਗਣਰਾਜ ਦੇ ਹਵਾਈ ਅੱਡਿਆਂ ਨੂੰ ਵੀ ਨਿਕਾਸੀ ਉਡਾਣਾਂ ਚਲਾਉਣ ਲਈ ਵਰਤਿਆ ਜਾਵੇਗਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਯੂਕ੍ਰੇਨ ਦੇ ਖਾਰਕੀਵ 'ਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ

ਸ਼੍ਰਿੰਗਲਾ ਨੇ ਕਿਹਾ ਕਿ ਜਦੋਂ ਪਹਿਲੀ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ ਤਾਂ ਯੂਕ੍ਰੇਨ ’ਚ ਲਗਭਗ 20,000 ਭਾਰਤੀ ਵਿਦਿਆਰਥੀ ਸਨ ਅਤੇ ਉਦੋਂ ਤੋਂ ਲਗਭਗ 12,000 ਲੋਕਾਂ ਨੂੰ ਯੂਕ੍ਰੇਨ ’ਚੋਂ ਬਾਹਰ ਕੱਢਿਆ ਗਿਆ ਹੈ, ਜੋ ਕਿ ਯੂਕ੍ਰੇਨ ਵਿਚ ਭਾਰਤੀਆਂ ਦੀ ਕੁੱਲ ਗਿਣਤੀ ਦਾ ਲਗਭਗ 60 ਫ਼ੀਸਦੀ ਹੈ। ਬਾਕੀ 40 ਫ਼ੀਸਦੀ ’ਚੋਂ ਲਗਭਗ ਅੱਧੇ ਖਾਰਕੀਵ-ਸੁਮੀ ਵਿਚ ਸੰਘਰਸ਼ ਖੇਤਰ ਵਿਚ ਹਨ ਅਤੇ ਬਾਕੀ ਅੱਧੇ ਜਾਂ ਤਾਂ ਯੂਕ੍ਰੇਨ ਦੀ ਪੱਛਮੀ ਸਰਹੱਦ ਤੱਕ ਪਹੁੰਚ ਗਏ ਹਨ ਜਾਂ ਪਹੁੰਚ ਰਹੇ ਹਨ।

 


Tanu

Content Editor

Related News