ਟਾਇਲਟ ਗਈਆਂ ਸਕੀਆਂ ਭੈਣਾਂ ਹੋਈਆਂ ਲਾਪਤਾ, ਕੁਝ ਦੇਰ ਬਾਅਦ ਵੱਖ-ਵੱਖ ਜਗ੍ਹਾ ਤੋਂ ਮਿਲੀਆਂ ਲਾਸ਼ਾਂ

Tuesday, Mar 23, 2021 - 02:51 PM (IST)

ਟਾਇਲਟ ਗਈਆਂ ਸਕੀਆਂ ਭੈਣਾਂ ਹੋਈਆਂ ਲਾਪਤਾ, ਕੁਝ ਦੇਰ ਬਾਅਦ ਵੱਖ-ਵੱਖ ਜਗ੍ਹਾ ਤੋਂ ਮਿਲੀਆਂ ਲਾਸ਼ਾਂ

ਪੀਲੀਭੀਤ- ਉੱਤਰ ਪ੍ਰਦੇਸ਼ 'ਚ ਪੀਲੀਭੀਤ ਦੇ ਬੀਸਲਪੁਰ ਕੋਤਵਾਲੀ ਖੇਤਰ 'ਚ ਸ਼ਹਾਜਹਾਂਪੁਰ ਹਾਈਵੇਅ ਨਾਲ ਲੱਗਦੇ ਜਸੌਲੀ ਪਿੰਡ 'ਚ ਮੰਗਲਵਾਰ ਸਵੇਰੇ 2 ਸਕੀਆਂ ਭੈਣਾਂ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਪੁਲਸ ਅਨੁਸਾਰ ਇਕ ਲਾਸ਼ ਫਾਹੇ ਨਾਲ ਲਟਕੀ ਹੋਈ ਸੀ ਅਤੇ ਦੂਜੀ ਕੋਲ ਹੀ ਖੇਤ 'ਚ ਮਿਲੀ। ਪੁਲਸ ਸੁਪਰਡੈਂਟ ਜੈਪ੍ਰਕਾਸ਼ ਯਾਦਵ ਨੇ ਹਾਦਸੇ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਕੁੜੀਆਂ 'ਚੋਂ ਇਕ 17 ਸਾਲ ਅਤੇ ਦੂਜੀ 19 ਸਾਲ ਦੀ ਹੈ। ਦੋਹਾਂ ਦੇ ਪਿਤਾ ਸੋਨੀ ਬ੍ਰਿਕ ਫੀਲਡ 'ਤੇ ਇੱਟ ਭੱਠੇ 'ਚ ਮਜ਼ਦੂਰੀ ਕਰਦੇ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚ ਮੁੱਖ ਮੰਤਰੀ ਦਫ਼ਤਰ ਦੇ ਆਦੇਸ਼ 'ਤੇ ਪੁਲਸ ਜਨਰਲ ਇੰਸਪੈਕਟਰ ਰਾਜੇਸ਼ ਕੁਮਾਰ ਪਾਂਡੇ ਨੇ ਬੀਸਲਪੁਰ ਜਾ ਕੇ ਮ੍ਰਿਤਕ ਕੁੜੀਆਂ ਦੀ ਜਾਂਚ ਦੀ ਕਮਾਨ ਖ਼ੁਦ ਸੰਭਾਲੀ ਹੈ।

ਇਹ ਵੀ ਪੜ੍ਹੋ : ਬੱਸ ਅਤੇ ਆਟੋ ਦੀ ਜ਼ਬਰਦਸਤ ਟੱਕਰ, ਭਿਆਨਕ ਸੜਕ ਹਾਦਸੇ 'ਚ ਗਈ 13 ਲੋਕਾਂ ਦੀ ਜਾਨ

ਪੁਲਸ ਸੁਪਰਡੈਂਟ ਨੇ ਕਿਹਾ ਕਿ ਬਿਲਸੰਡਾ ਥਾਣਾ ਖੇਤਰ ਬਿਲਾਸਪੁਰ ਦੀ ਰਹਿਣ ਵਾਲੀ ਕਮਲਾ ਦੇਵੀ ਦਾ ਪੂਰਾ ਪਰਿਵਾਰ ਬੀਸਲਪੁਰ ਥਾਣਆ ਖੇਤਰ ਦੇ ਕਾਸਿਮਪੁਰ ਕੋਲ ਸਥਿਤ ਸੋਨੀ ਬ੍ਰਿਕ ਫੀਲਡ 'ਤੇ ਰਹਿ ਕੇ ਕੰਮ ਕਰਦਾ ਸੀ। ਪਰਿਵਾਰ ਵਾਲਿਆਂ ਦੀ ਪੁਲਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਸੋਮਵਾਰ ਦੇਰ ਸ਼ਾਮ ਦੋਵੇਂ ਭੈਣਾ ਘਰੋਂ ਟਾਇਲਟ ਲਈ ਗਈਆਂ ਸਨ। ਜਦੋਂ ਕਾਫ਼ੀ ਦੇਰ ਤੱਕ ਦੋਵੇਂ ਵਾਪਸ ਨਹੀਂ ਆਈਆਂ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਇਕ ਭੈਣ ਦੀ ਲਾਸ਼ ਦੇਰ ਰਾਤ ਭੱਠੇ ਤੋਂ ਕੁਝ ਦੂਰੀ 'ਤੇ ਬਰਾਮਦ ਹੋਈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਕਾਫ਼ੀ ਦੇਰ ਤੱਕ ਲੱਭਣ ਤੋਂ ਬਾਅਦ ਮੰਗਲਵਾਰ ਦੀ ਸਵੇਰ ਦੂਜੀ ਭੈਣ ਦੀ ਲਾਸ਼ ਕੁਝ ਦੂਰੀ 'ਤੇ ਦਰੱਖਤ ਨਾਲ ਲਟਕੀ ਮਿਲੀ। ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਭੱਠੇ 'ਤੇ ਹੀ ਰਹਿ ਕੇ ਕੰਮ ਕਰਦਾ ਹੈ। ਦੇਰ ਰਾਤ ਤੋਂ ਦੋਵੇਂ ਭੈਣਾਂ ਲਾਪਤਾ ਸਨ। ਪੁਲਸ ਇਕ ਨੌਜਵਾਨ ਤੋਂ ਹਿਰਾਸਤ 'ਚ ਪੁੱਛ-ਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ : ਰੈਸਟੋਰੈਂਟ 'ਚ ਭੋਜਨ ਕਰਨ ਤੋਂ ਬਾਅਦ ਧੀ ਨੇ ਪਿਤਾ ਨੂੰ ਲਾਈ ਅੱਗ, ਫਿਰ ਕੀਤਾ ਹੈਰਾਨ ਕਰਨ ਵਾਲਾ ਖ਼ੁਲਾਸਾ


author

DIsha

Content Editor

Related News