ਖੂਨ ਨਾਲ ਪੱਤਰ ਲਿਖ ਕੇ ਭੈਣਾਂ ਨੇ ਯੋਗੀ ਅੱਗੇ ਲਗਾਈ ਮਦਦ ਦੀ ਗੁਹਾਰ

05/22/2018 5:17:40 PM

ਮੇਰਠ— ਸਾਬਕਾ ਮੁੱਖ ਮੰਤਰੀ ਅਖਿਲੇਸ਼ ਨੂੰ ਖੂਨ ਨਾਲ ਪੱਤਰ ਲਿਖਣ ਵਾਲੀ ਦੋ ਸਗੀਆਂ ਭੈਣਾਂ ਨੇ ਹੁਣ ਨਵੇਂ ਮੁੱਖ ਮੰਤਰੀ ਯੋਗੀ ਅਗੇ ਮਦਦ ਦੀ ਗੁਹਾਰ ਲਗਾਈ ਹੈ। ਦੱਸ ਦਈਏ ਕਿ ਮਾਂ ਦੀ ਹੱਤਿਆ ਤੋਂ ਬਾਅਦ ਘਟੀਆ ਜ਼ਿੰਦਗੀ ਬਤੀਤ ਕਰ ਰਹੀਆਂ ਹਨ। ਇਹ ਦੋਵੇਂ ਭੈਣਾਂ ਕੁਮਾਰੀ ਲਤਿਕਾ ਅਤੇ ਕੁਮਾਰੀ ਤਾਨਿਆ ਹਨ, ਜਿੰਨ੍ਹਾਂ ਨੂੰ ਅਖਿਲੇਸ਼ ਤੋਂ ਮਿਲਿਆ ਮਦਦ ਦਾ ਭਰੋਸਾ ਅੱਜ ਤੱਕ ਪੂਰਾ ਨਹੀਂ ਹੋ ਸੁਕਿਆ ਹੈ।
ਜਾਣੋ ਕੀ ਸੀ ਮਾਮਲਾ—
ਅਸਲ 'ਚ ਸੀ. ਐੱਮ. ਅਖਿਲੇਸ਼ ਯਾਦਵ ਨੂੰ ਖੂਨ ਨਾਲ ਚਿੱਠੀ ਲਿਖ ਕੇ ਦੋਵੇਂ ਭੈਣਾਂ ਨੇ ਮਦਦ ਮੰਗੀ ਸੀ। ਸੀ. ਐੱਮ. ਨੇ ਉਸ ਸਮੇਂ ਲਖਨਊ ਬੁਲਾ ਕੇ ਉਨ੍ਹਾਂ ਦੀ ਸਹਾਇਤਾ ਦਾ ਵਾਅਦਾ ਕੀਤਾ ਸੀ। ਸੂਚਨਾ ਵਿਭਾਗ ਨੇ ਪੱਤਰ ਜਾਰੀ ਕੀਤਾ ਸੀ, ਜਿਸ 'ਚ ਦੋਵੇਂ ਭੈਣਾਂ ਨੂੰ 5-5 ਲੱਖ ਰੁਪਏ ਦੇਣੇ, ਉਨ੍ਹਾਂ ਦਾ ਪਾਲਣ-ਪੋਸ਼ਣ ਕਰਨ ਵਾਲੇ ਮਾਮੇ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਅਤੇ ਘਰ ਮਹੱਈਆ ਕਰਵਾਉਣ ਦਾ ਭਰੋਸਾ ਦੇਣ ਦੀ ਜਾਣਕਾਰੀ ਦਿੱਤੀ ਗਈ ਸੀ।
ਯੋਗੀ ਅੱਗੇ ਲਗਾਈ ਮਦਦ ਦੀ ਗੁਹਾਰ—
ਸੀ. ਐੱਮ. ਨੂੰ ਖੂਨ ਨਾਲ ਪੱਤਰ ਲਿਖਣ ਅਤੇ ਉਸ ਤੋਂ ਬਾਅਦ ਸੀ. ਐੱਮ. ਦੇ ਚੁੱਕੇ ਮਦਦ ਦੇ ਕਦਮ ਦੀ ਉਸ ਸਮੇਂ ਕਾਫੀ ਤਾਰੀਫ ਕੀਤੀ ਸੀ ਪਰ ਬਾਅਦ 'ਚ ਵਾਅਦੇ ਪੂਰੇ ਨਹੀਂ ਹੋਏ। ਇਨ੍ਹਾਂ ਭੈਣਾਂ ਨੇ ਅਖਿਲੇਸ਼ ਨੂੰ ਕਈ ਵਾਰ ਆਪਣੇ ਵਾਦਿਆਂ ਦੀ ਯਾਦ ਦਿਵਾਈ ਪਰ ਸੁਣਵਾਈ ਨਹੀਂ ਹੋਈ। ਚੋਣਾਂ 'ਚ ਬੁਲੰਦਸ਼ਹਿਰ 'ਚ ਸਭਾ ਕਰਨ ਆਏ ਅਖਿਲੇਸ਼ ਤੋਂ ਇਨ੍ਹਾਂ ਭੈਣਾਂ ਅਤੇ ਉਨ੍ਹਾਂ ਕੋਲ ਮਾਮਾ ਨੂੰ ਪੁਲਸ ਨੇ ਮਿਲਣ ਨਹੀਂ ਦਿੱਤਾ ਸੀ। ਇਨ੍ਹਾਂ ਭੈਣਾਂ ਨੇ ਨਵੇਂ ਸੀ. ਐੱਮ. ਯੋਗੀ ਅਦਿਤਿਆਨਾਥ ਤੋਂ ਮਦਦ ਦੀ ਗੁਹਾਰ ਲਗਾਈ ਹੈ।


Related News